WhatsApp ਯੂਜ਼ਰਸ ਦੀ ਲੱਗੀ ਮੌਜ ! ਬਦਲ ਜਾਵੇਗਾ ਚੈਟਿੰਗ ਦਾ Experience, ਹੋਣ ਜਾ ਰਿਹੈ ਵੱਡਾ ਬਦਲਾਅ

Tuesday, Apr 14, 2026 - 11:59 AM (IST)

WhatsApp ਯੂਜ਼ਰਸ ਦੀ ਲੱਗੀ ਮੌਜ ! ਬਦਲ ਜਾਵੇਗਾ ਚੈਟਿੰਗ ਦਾ Experience, ਹੋਣ ਜਾ ਰਿਹੈ ਵੱਡਾ ਬਦਲਾਅ

ਗੈਜੇਟ ਡੈਸਕ - ਵਟਸਐਪ ਆਪਣੇ ਐਂਡਰੌਇਡ ਅਤੇ iOS ਯੂਜ਼ਰਸ ਤੋਂ ਬਾਅਦ ਹੁਣ ਵੈੱਬ ਵਰਜ਼ਨ (ਡੈਸਕਟਾਪ) ਲਈ ਇਕ ਵੱਡੀ ਅਪਡੇਟ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਯੂਜ਼ਰਸ ਦਾ ਅਨੁਭਵ ਪੂਰੀ ਤਰ੍ਹਾਂ ਬਦਲ ਜਾਵੇਗਾ।

49 ਨਵੇਂ ਚੈਟ ਥੀਮ ਨਾਲ ਮਿਲੇਗਾ ਕਸਟਮਾਈਜ਼ੇਸ਼ਨ ਦਾ ਆਪਸ਼ਨ
ਵਟਸਐਪ ਵੈੱਬ 'ਤੇ ਹੁਣ ਤੱਕ ਕਸਟਮਾਈਜ਼ੇਸ਼ਨ ਦੇ ਵਿਕਲਪ ਬਹੁਤ ਸੀਮਤ ਸਨ, ਪਰ ਹੁਣ ਕੰਪਨੀ ਚੈਟ ਥੀਮ ਫੀਚਰ ਲਿਆ ਰਹੀ ਹੈ। ਇਸ ਨਾਲ ਯੂਜ਼ਰਸ ਆਪਣੀ ਪਸੰਦ ਅਨੁਸਾਰ ਡਿਫਾਲਟ ਚੈਟ ਥੀਮ ਚੁਣ ਸਕਣਗੇ, ਜਿਸ ਨਾਲ ਮੈਸੇਜ ਬਬਲ ਦਾ ਰੰਗ ਵੀ ਬਦਲ ਜਾਵੇਗਾ। ਕੰਪਨੀ ਇਸ ਵੇਲੇ 49 ਵੱਖ-ਵੱਖ ਥੀਮ ਵੇਰੀਏਸ਼ਨਾਂ ਦੀ ਟੈਸਟਿੰਗ ਕਰ ਰਹੀ ਹੈ, ਜਿਸ 'ਚ ਵੱਖ-ਵੱਖ ਰੰਗਾਂ ਦੇ ਸ਼ੇਡਜ਼ ਉਪਲਬਧ ਹੋਣਗੇ। 

ਹਰ ਚੈਟ ਲਈ ਅਲੱਗ ਥੀਮ
ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਚੈਟ-ਲੈਵਲ ਕਸਟਮਾਈਜ਼ੇਸ਼ਨ ਨੂੰ ਸਪੋਰਟ ਕਰੇਗਾ। ਇਸਦਾ ਮਤਲਬ ਹੈ ਕਿ ਯੂਜ਼ਰ ਆਪਣੀ ਪਰਸਨਲ, ਕੰਮ (Work) ਅਤੇ ਗਰੁੱਪ ਚੈਟ ਲਈ ਵੱਖੋ-ਵੱਖਰੇ ਥੀਮ ਸੈੱਟ ਕਰ ਸਕਣਗੇ, ਜਿਸ ਨਾਲ ਉਨ੍ਹਾਂ 'ਚ ਫਰਕ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।

ਵੈੱਬ ਤੋਂ ਸਿੱਧੀ ਵਾਇਸ ਅਤੇ ਵੀਡੀਓ ਕਾਲਿੰਗ
ਚੈਟ ਥੀਮ ਦੇ ਨਾਲ-ਨਾਲ, ਵਟਸਐਪ ਵੈੱਬ 'ਤੇ ਵਾਇਸ ਅਤੇ ਵੀਡੀਓ ਕਾਲਿੰਗ ਦੀ ਸਹੂਲਤ ਵੀ ਮਿਲਣ ਵਾਲੀ ਹੈ। ਹੁਣ ਯੂਜ਼ਰਸ ਨੂੰ ਕਾਲ ਕਰਨ ਲਈ ਲੈਪਟਾਪ ਜਾਂ ਪੀਸੀ 'ਤੇ ਵੱਖਰੀ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ। ਇਹ ਫੀਚਰ ਗਰੁੱਪ ਕਾਲ ਨੂੰ ਵੀ ਸਪੋਰਟ ਕਰੇਗਾ, ਜਿਸ ਰਾਹੀਂ ਇਕੋ ਸਮੇਂ 32 ਲੋਕਾਂ ਨਾਲ ਗੱਲ ਕੀਤੀ ਜਾ ਸਕੇਗੀ। ਇਸ ਕਾਲ ਨੂੰ ਸਮਾਰਟਫੋਨ, ਲੈਪਟਾਪ ਜਾਂ ਟੈਬਲੇਟ ਕਿਸੇ ਵੀ ਡਿਵਾਈਸ ਤੋਂ 


author

Sunaina

Content Editor

Related News