iOS ਤੋਂ ਬਾਅਦ ਹੁਣ WhatsApp ਦੇ ਐਂਡ੍ਰਾਇਡ ਯੂਜ਼ਰਸ ਨੂੰ ਮਿਲੇਗਾ ਇਹ ਫੀਚਰ

Saturday, Aug 04, 2018 - 07:28 PM (IST)

iOS ਤੋਂ ਬਾਅਦ ਹੁਣ WhatsApp ਦੇ ਐਂਡ੍ਰਾਇਡ ਯੂਜ਼ਰਸ ਨੂੰ ਮਿਲੇਗਾ ਇਹ ਫੀਚਰ

ਜਲੰਧਰ - ਮੈਸੇਜਿੰਗ ਐਪ ਵਟਸਐਪ ਯੂਜ਼ਰਸ ਨੂੰ ਬਿਹਤਰ ਸਹੂਲਤ ਪ੍ਰਦਾਨ ਕਰਨ ਲਈ ਨਵੇਂ- ਨਵੇਂ ਫੀਚਰਸ ਨੂੰ ਸ਼ਾਮਿਲ ਕਰਦੀ ਰਹੀ ਹੈ। ਇਸ ਦੇ ਤਹਿਤ ਕੰਪਨੀ ਐਂਡ੍ਰਾਇਡ ਯੂਜ਼ਰਸ ਲਈ ਪਿਕਚਰ ਇਨ ਪਿਕਚਰ ਮੋਡ ਨਾਂ ਦੇ ਇਕ ਫੀਚਰ 'ਤੇ ਕੰਮ ਕਰ ਰਿਹਾ ਹੈ, ਇਸ ਫੀਚਰ ਤੋਂ ਤੁਸੀਂ ਇਕ ਵਿੰਡੋ 'ਚ ਵੀਡੀਓ ਵੇਖ ਸਕਣਗੇ 'ਤੇ ਤੁਹਾਡੀ ਚੈਟ ਵੀ ਪ੍ਰਭਾਵਿਤ ਨਹੀਂ ਹੋਵੋਗੀ। ਮਤਲਬ ਤੁਸੀਂ ਚੈਟਿੰਗ ਦੇ ਦੌਰਾਨ ਵੀਡੀਓ ਦਾ ਮਜਾ ਚੁੱਕ ਸਕਣਗੇ। ਦੱਸ ਦੇਈਏ ਕਿ ਆਈ. ਓ.ਐੈੱਸ ਯੂਯੂਜ਼ਰਸ ਲਈ ਇਹ ਫੀਚਰ ਪਹਿਲਾਂ ਤੋਂ ਹੀ ਮੌਜੂਦ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੰਪਨੀ ਨੇ ਗੂਗਲ ਪਲੇਅ ਬੀਟਾ ਪ੍ਰੋਗਰਾਮ ਦੇ ਰਾਹੀਂ ਪਿਕਚਰ ਇਨ ਪਿਕਚਰ ਮੋਡ ਫੀਚਰ ਦੀ ਅਪਡੇਟ ਦੇ ਦਿੱਤੀ ਹੈ, ਜੋ ਐਂਡ੍ਰਾਇਡ ਨੂੰ ਸਪੋਰਟ ਕਰੇਗੀ। ਇਹ ਅਪਡੇਟ ਵਰਜ਼ਨ ਨੰਬਰ 2.18.234 'ਚ ਦਿੱਤਾ ਗਿਆ ਹੈ।

PunjabKesari

ਪਿਕਚਰ ਇਸ ਪਿਕਚਰ ਮੋਡ
ਜਦੋਂ ਇਹ ਫੀਚਰ ਐਪ 'ਚ ਅਪਡੇਟ ਹੋ ਜਾਵੇਗਾ, ਤਾਂ ਸਾਰੇ ਐਂਡ੍ਰਾਇਡ ਯੂਜ਼ਰਸ ਨੂੰ ਇਕ ਪਲੇਅ ਆਈਕਨ ਵਿਖੇਗਾ, ਜੋ ਪਿਕਚਰ ਇਨ ਪਿਕਚਰ ਅਪਡੇਟ ਦੀ ਵਜ੍ਹਾ ਨਾਲ ਆਵੇਗਾ। ਅਜਿਹਾ ਵੀ ਹੋ ਸਕਦਾ ਹੈ ਕਿ ਇਹ ਫੀਚਰ ਯੂਟਿਊਬ ਤੇ ਇੰਸਟਾਗ੍ਰਾਮ ਦੀ ਵੀਡੀਓ ਲਈ ਵੀ ਕੰਮ ਕਰੇ।

PunjabKesari

ਵਟਸਐਪ ਬਿਜ਼ਨੈੱਸ ਐਪ
ਇਸ ਤੋਂ ਇਲਾਵਾ ਵਟਸਐਪ ਬਿਜ਼ਨੈੱਸ ਐਪ ਲਈ ਵੀ ਕੰਪਨੀ ਕੁਝ ਖਾਸ ਫੀਚਰਸ ਜਲਦੀ ਹੀ ਪੇਸ਼ ਕਰਨ ਵਾਲੀ ਹੈ। ਦਰਅਸਲ ਕੰਪਨੀ ਨੇ ਇਕ ਨਵਾਂ API ਪੇਸ਼ ਕੀਤਾ ਹੈ ਜਿਸ ਨੂੰ ਕਿ 24 ਘੰਟਿਆਂ ਦੇ ਅੰਦਰ ਕੰਪਨੀਜ਼ ਨੂੰ ਕਸਟਮਰਸ ਕਵੇਰੀਜ਼ ਦੇ ਰਿਪਲਾਏ ਲਈ ਲਾਜ਼ਮੀ ਕੀਤਾ ਜਾਵੇਗਾ। ਇਸ ਦੇ ਤਹਿਤ ਜੇਕਰ ਕੰਪਨੀਜ਼ ਨਿਸ਼ਚਿਤ ਸਮੇਂ ਤੋਂ ਬਾਅਦ ਕਸਟਮਰਸ ਨੂੰ ਰਿਪਲਾਏ ਕਰਣਗੀਆਂ ਤਾਂ ਉਨ੍ਹਾਂ ਨੂੰ ਪ੍ਰਤੀ ਮੈਸੇਜ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ।


Related News