27-28 ਤਾਰੀਖ਼ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਚੰਡੀਗੜ੍ਹ ''ਚ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ
Thursday, Mar 26, 2026 - 09:37 AM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ 'ਚ ਸੁਖਨਾ ਝੀਲ ਵਿਖੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਏਅਰ ਸ਼ੋਅ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਸੁਰੱਖਿਆ ਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਦੋਵੇਂ ਦਿਨ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਹਿਰ ਦੇ ਕਈ ਅਹਿਮ ਰਸਤਿਆਂ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਇਨ੍ਹਾਂ ਦਿਨਾਂ ਦੌਰਾਨ ਆਮ ਲੋਕਾਂ ਲਈ ਸੁਖਨਾ ਝੀਲ ਵਿਖੇ ਸਾਰੀਆਂ ਮਨੋਰੰਜਨ ਗਤੀਵਿਧੀਆਂ ਬੰਦ ਰਹਿਣਗੀਆਂ। ਏਅਰ ਸ਼ੋਅ ਕਾਰਨ ਕੁੱਝ ਹੋਰ ਸੜਕਾਂ ’ਤੇ ਵੀ ਟ੍ਰੈਫਿਕ ਨੂੰ ਰੋਕਿਆ ਜਾਂ ਡਾਇਵਰਟ ਕੀਤਾ ਜਾ ਸਕਦਾ ਹੈ।
ਇਨ੍ਹਾਂ ਰਸਤਿਆਂ ’ਤੇ ਰਹੇਗੀ ਪਾਬੰਦੀ
ਉੱਤਰ ਮਾਰਗ ’ਤੇ ਓਲਡ ਬੈਰੀਕੇਡ ਚੌਂਕ (ਸੈਕਟਰ 1/3/4 ਚੌਂਕ) ਤੋਂ ਲੈ ਕੇ ਸਰੋਵਰ ਪਥ ’ਤੇ ਹੀਰਾ ਸਿੰਘ ਚੌਂਕ (ਸੈਕਟਰ 5/6-7/8 ਚੌਂਕ) ਤੱਕ ਆਵਾਜਾਈ ’ਤੇ ਪਾਬੰਦੀ ਹੋਵੇਗੀ।
ਵਿਗਿਆਨ ਪੱਥ ’ਤੇ ਨਿਊ ਬੈਰੀਕੇਡ ਚੌਂਕ (ਸੈਕਟਰ 3/4/9/10) ਤੋਂ ਹੀਰਾ ਸਿੰਘ ਚੌਂਕ (ਸੈਕਟਰ 5/6/7/8) ਵੱਲ ਤੇ ਸੇਂਟ ਕਬੀਰ ਲਾਈਟ ਪੁਆਇੰਟ ਤੋਂ ਚੰਡੀਗੜ੍ਹ ਗੋਲਫ ਕਲੱਬ ਰਾਹੀਂ ਹੀਰਾ ਸਿੰਘ ਚੌਂਕ (ਸੈਕਟਰ 5/6/7/8) ਤੱਕ ਵੀ ਰਸਤਾ ਬੰਦ ਰਹੇਗਾ।
ਸਿਰਫ਼ ਵਾਹਨਾਂ ਲਈ ਹੀ ਨਹੀਂ, ਸਗੋਂ ਸਵੇਰੇ 8 ਤੋਂ ਦੁਪਹਿਰ 1 ਵਜੇ ਤੱਕ ਓਲਡ ਬੈਰੀਕੇਡ ਚੌਂਕ (ਸੈਕਟਰ 1/3/4 ਚੌਂਕ) ਤੋਂ ਹੀਰਾ ਸਿੰਘ ਚੌਂਕ (ਸੈਕਟਰ 5/6-7/8 ਚੌਂਕ) ਤੱਕ ਪੈਦਲ ਚੱਲਣ ਵਾਲਿਆਂ ’ਤੇ ਵੀ ਮੁਕੰਮਲ ਰੋਕ ਰਹੇਗੀ।
ਵੱਖ-ਵੱਖ ਥਾਵਾਂ ’ਤੇ ਬਣਾਏ ਪਿਕ-ਅੱਪ ਪੁਆਇੰਟ
ਡਾਕਟਰੀ ਸਹਾਇਤਾ ਵਾਲੇ ਮਰੀਜ਼ਾਂ, ਐਮਰਜੈਂਸੀ ਵਾਹਨਾਂ ਤੇ ਮੁਰਦਾਘਰ ਵੈਨਾਂ ਨੂੰ ਆਵਾਜਾਈ ’ਚ ਪੂਰੀ ਛੋਟ ਦਿੱਤੀ ਜਾਵੇਗੀ ਤੇ ਰਸਤਾ ਮੁਹੱਈਆ ਕਰਵਾਇਆ ਜਾਵੇਗਾ। ਦਰਸ਼ਕਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ’ਤੇ ਪਿਕ-ਅੱਪ ਪੁਆਇੰਟ ਬਣਾਏ ਗਏ ਹਨ।
ਮਨੀਮਾਜਰਾ ਦਾ ਰੇਲਵੇ ਕਾਲੋਨੀ ਗਰਾਊਂਡ
ਹਾਊਸਿੰਗ ਬੋਰਡ ਮਨੀਮਾਜਰਾ ਸਾਹਮਣੇ ਵਾਲਾ ਦੁਸਹਿਰਾ ਮੈਦਾਨ
ਸੈਕਟਰ-17 ਪਰੇਡ ਗਰਾਊਂਡ ਤੇ ਹੋਟਲ ਸ਼ਿਵਾਲਿਕ ਵਿਊ ਦੇ ਨਾਲ ਲੱਗਦਾ ਓਪਨ ਗਰਾਊਂਡ
ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਖ਼ਪਤਕਾਰਾਂ ਲਈ ਆਇਆ ਵੱਡਾ ਫ਼ੈਸਲਾ, ਚੰਡੀਗੜ੍ਹ ਪ੍ਰਸ਼ਾਸਨ ਨੇ ਚੁੱਕਿਆ ਸਖ਼ਤ ਕਦਮ
ਸੈਕਟਰ-25 ਦਾ ਰੈਲੀ ਗਰਾਊਂਡ
ਸੈਕਟਰ-34 ਦਾ ਮੇਲਾ ਗਰਾਊਂਡ (ਸ਼ਾਮ ਮਾਲ ਸਾਹਮਣੇ)
ਮਨੀਮਾਜਰਾ ’ਚ ਕਲਾਗ੍ਰਾਮ ਸਾਹਮਣੇ ਉੱਪਲ ਸੁਸਾਇਟੀ ਦੇ ਅੱਗੇ ਵਾਲਾ ਪਾਰਕਿੰਗ ਖੇਤਰ
ਆਈ.ਟੀ. ਪਾਰਕ ਵਿਖੇ ਲਲਿਤ ਹੋਟਲ ਤੇ ਡੀ. ਟੀ. ਮਾਲ ਨੇੜੇ ਪਾਰਕਿੰਗ ਏਰੀਆ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
