ਸਟੇਟਸ ਅਪਡੇਟ ਲਈ ਨਵੇਂ ਇਮੋਜੀ ਲਿਆਵੇਗਾ WhatsApp

04/20/2019 12:13:08 AM

ਗੈਜੇਟ ਡੈਸਕ—ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਸਟੇਟਸ ਅਪਡੇਟ ਲਈ ਨਵੇਂ ਇਮੋਜੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨਵੇਂ ਸਟਾਈਲ ਦੇ ਇਮੋਜੀ ਦੀ ਟੈਸਟਿੰਗ ਕਰ ਰਹੀ ਹੈ ਜੋ ਡੂਡਲ ਪਿਕਰ ਰਾਹੀਂ ਉਪਲੱਬਧ ਹੋਣਗੇ। ਇਹ ਇਮੋਜੀ ਚੈਟਿੰਗ ਦੌਰਾਨ ਇਸਤੇਮਾਲ ਕੀਤੇ ਜਾਣ ਵਾਲੇ ਇਮੋਜੀ ਤੋਂ ਵੱਖ ਹੋਣਗੇ। ਨਵੇਂ ਇਮੋਜੀ ਨੂੰ ਨਵੇਂ ਵਟਸਐਪ ਬੀਟਾ 2.19.110 ਵਰਜ਼ਨ 'ਤੇ ਦੇਖਿਆ ਗਿਆ ਹੈ। WABetaInfo ਨੇ ਆਪਣੀ ਰਿਪੋਰਟ 'ਚ ਇਸਗੱਲ ਦੀ ਜਾਣਕਾਰੀ ਦਿੱਤੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੰਪਨੀ ਇਮੋਜੀ 'ਚ ਬਦਲਾਅ 'ਤੇ ਅਜੇ ਕੰਮ ਕਰ ਰਹੀ ਹੈ। ਹਾਲਾਂਕਿ ਇਸ ਨਵੇਂ ਫੀਚਰ ਨੂੰ ਲਾਂਚ ਕਰਨ 'ਚ ਅਜੇ ਟਾਈਮ ਲੱਗ ਸਕਦਾ ਹੈ। ਸਟੇਟਸ ਅਪਡੇਟ ਲਈ ਨਵੇਂ ਸਟਾਈਲ ਦੇ ਇਮੋਜੀ ਕਦੋਂ ਤੱਕ ਉਪਲੱਬਧ ਹੋਣਗੇ ਇਸ ਦੇ ਬਾਰੇ 'ਚ ਕੋਈ ਆਫੀਸ਼ੀਅਲ ਟਾਈਮ ਲਾਈਨ ਕੰਪਨੀ ਵੱਲੋਂ ਨਹੀਂ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਰਿਡਿਜ਼ਾਈਨਡ ਡੂਡਲ ਯੂ.ਆਈ. ਬੀਟਾ ਵਰਜ਼ਨ 2.19.106 ਨਾਲ ਪੇਸ਼ ਕਰ ਚੁੱਕੀ ਹੈ। ਵਟਸਐਪ ਅਜੇ ਐਨਿਮੇਟੇਡ ਸਟਿਕਰ ਸਪਾਰਟ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਲਾਂਚ ਹੋਣ ਤੋਂ ਬਾਅਦ ਯੂਜ਼ਰਸ ਨੂੰ ਜ਼ਿਆਦਾ ਇੰਟਰਐਕਟੀਵ ਅਤੇ ਦਿਲਚਸਪ ਅਨੁਭਵ ਮਿਲ ਸਕੇਗਾ।

ਇਸ ਤੋਂ ਪਹਿਲਾਂ ਅਜਿਹੀ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਇਨੇਬਲ ਹੋਣ 'ਤੇ ਯੂਜ਼ਰਸ ਚੈੱਟ ਦਾ ਸਕੀਰਨਸ਼ਾਟ ਨਹੀਂ ਲੈ ਸਕਣਗੇ। ਵਟਸਐਪ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਫੀਚਰ ਨੂੰ ਪਿਛਲੇ ਕਾਫੀ ਸਮੇਂ ਤੋਂ ਐਂਡ੍ਰਾਇਡ 'ਤੇ ਟੈਸਟ ਕਰ ਰਿਹਾ ਹੈ ਅਤੇ ਬਹੁਤ ਜਲਦ ਇਸ ਦਾ ਸਟੇਬਲ ਅਪਡੇਟ ਰੋਲ ਆਊਟ ਕਰ ਸਕਦਾ ਹੈ। ਆਈ.ਓ.ਐੱਸ. ਐਪ 'ਚ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਫੀਚਰ ਪਹਿਲੇ ਹੀ ਅਵੈਲੇਬਲ ਹੈ। ਵਟਸਐਪ 'ਚ ਆਉਣ ਵਾਲੇ ਅਪਡੇਟਸ ਅਤੇ ਨਵੇਂ ਫੀਚਰਸ 'ਤੇ ਨਜ਼ਰ ਰੱਖਣ ਵਾਲੇ WABetaInfo  ਦੀ ਰਿਪੋਰਟ ਮੁਤਾਬਕ ਵਟਸਐਪ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਫੀਚਰ 'ਚ ਇਕ ਫੰਕਸ਼ਨ ਐਡ ਕਰਨ ਦੀ ਯੋਜਨਾ ਬਮਾ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਸਕਰੀਨਸ਼ਾਟ ਲੈਣ ਨਾਲ ਬਲਾਕ ਕੀਤਾ ਜਾ ਸਕੇ। ਇਕ ਵਾਰ ਇਸ ਦੇ ਆਉਣ ਤੋਂ ਬਾਅਦ ਫਿੰਗਰਪ੍ਰਿੰਟ ਆਥੈਂਟੀਕੇਸ਼ਨ ਇਨੇਬਲ ਹੋਣ 'ਤੇ ਯੂਜ਼ਰਸਚੈੱਟ ਦਾ ਸਕਰੀਨਸ਼ਾਟ ਨਹੀਂ ਲੈ ਸਕਣਗੇ।


Karan Kumar

Content Editor

Related News