WhatsApp ’ਤੇ ਆਉਣ ਵਾਲਾ ਹੈ ਨਵਾਂ ਸਕਿਓਰਿਟੀ ਫੀਚਰ, ਇੰਝ ਕਰੇਗਾ ਕੰਮ

Tuesday, Mar 03, 2020 - 04:35 PM (IST)

WhatsApp ’ਤੇ ਆਉਣ ਵਾਲਾ ਹੈ ਨਵਾਂ ਸਕਿਓਰਿਟੀ ਫੀਚਰ, ਇੰਝ ਕਰੇਗਾ ਕੰਮ

ਗੈਜੇਟ ਡੈਸਕ– ਵਟਸਐਪ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ, ਜੋ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਰਿਪੋਰਟਾਂ ਮੁਤਾਬਕ, ਫੇਸਬੁੱਕ ਦੀ ਮਲਕੀਅਤ ਵਾਲਾ ਵਟਸਐਪ, ਐਂਡਰਾਇਡ ਯੂਜ਼ਰਜ਼ ਲਈ ਹੋਰ ਵੀ ਜ਼ਿਆਦਾ ਸੁਰੱਖਿਅਤ ਹੋਣ ਵਾਲਾ ਹੈ। WABetaInfo ਦੀ ਰਿਪੋਰਟ ਮੁਤਾਬਕ, ਇਹ ਐਪ ਨਵਾਂ ਫੀਚਰ ਟੈਸਟ ਕਰ ਰਿਹਾ ਹੈ ਜੋ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਬਣਾ ਦੇਵੇਗਾ। ਰਿਪੋਰਟ ਮੁਤਾਬਕ, ਐਂਡਰਾਇਡ ਓ.ਐੱਸ. ਲਈ ਐਪ ਦਾ ਵਰਜ਼ਨ 2.20.66 ਇਕ ਨਵੇਂ ਸਕਿਓਰਿਟੀ ਫੀਚਰ ਦੇ ਨਾਲ ਆਏਗਾ, ਜਿਸ ਦਾ ਨਾਂ ਪ੍ਰੋਟੈਕਟ ਬੈਕਅਪ ਹੋਵੇਗਾ। 

ਇੰਝ ਕੰਮ ਕਰੇਗਾ ਵਟਸਐਪ ਦਾ ਨਵਾਂ ਫੀਚਰ
ਇਹ ਫੀਚਰ ਅਜੇ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਫਿਲਹਾਲ ਇਹ ਯੂਜ਼ਰਜ਼ ਲਈ ਉਪਲੱਬਧ ਨਹੀਂ ਹੈ। ਕੰਪਨੀ ਨੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਫੀਚਰ ਕਦੋਂ ਤਕ ਉਪਲੱਬਧ ਹੋਵੇਗਾ। ਇਸ ਫੀਚਰ ਦੀ ਗੱਲ ਕਰੀਏ ਤਾਂ ਪ੍ਰੋਟੈਕਟ ਬੈਕਅਪ ਫੀਚਰ ਯੂਜ਼ਰਜ਼ ਦੇ ਚੈਟ ਬੈਕਅਪ ਨੂੰ ਪ੍ਰੋਟੈਕਟ ਕਰੇਗਾ, ਜਿਸ ਨੂੰ ਗੂਗਲ ਡ੍ਰਾਈਵ ’ਚ ਸੇਵ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਇਹ ਫੀਚਰ ਯੂਜ਼ਰਜ਼ ਨੂੰ ਚੈਟ ਬੈਕਅਪ ਨੂੰ ਐਨਕ੍ਰਿਪਟ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ। ਉਹ ਪਾਸਵਰਡ ਦੀ ਮਦਦ ਨਾਲ ਇਸ ਨੂੰ ਲਾਕ ਕਰ ਸਕਦੇ ਹਨ, ਜਿਸ ਨਾਲ ਕੋਈ ਹੋਰ ਉਨ੍ਹਾਂ ਦੇ ਕੰਟੈਂਟ ਨੂੰ ਨਹੀਂ ਦੇਖ ਸਕੇਗਾ। 

ਜੇਕਰ ਕੋਈ ਯੂਜ਼ਰ ਆਪਣਾ ਪਾਸਵਰਡ ਭੁੱਲ ਜਾਂਦਾ ਹੈ ਤਾਂ ਉਹ ਆਪਣੀ ਚੈਟ ਹਿਸਟਰੀ ਨੂੰ ਰੀਸਟੋਰ ਨਹੀਂ ਕਰ ਸਕੇਗਾ। ਹਾਲਾਂਕਿ, ਯੂਜ਼ਰਜ਼ ਕੋਲ ਇਸ ਫੀਚਰ ਨੂੰ ਇਸਤੇਮਾਲ ਕਰਨ ਜਾਂ ਨਾ ਕਰਨ ਦਾ ਕੰਟਰੋਲ ਹੋਵੇਗਾ। ਯਾਨੀ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਕ ਹੋਰ ਰਿਪੋਰਟ ’ਚ ਅਜਿਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਐਂਡਰਾਇਡ ਵਰਜ਼ਨ ’ਤੇ ਕੰਪਨੀ ਸਾਲਿਡ ਕਲਰ ਆਪਸ਼ਨ ਵੀ ਲੈ ਕੇ ਆ ਰਹੀ ਹੈ, ਜੋ ਡਾਰਕ ਥੀਮ ਲਈ ਹੋਵੇਗਾ। 


Related News