WhatsApp New Feature: Facebook ਵਾਂਗ Instagram ''ਤੇ ਸ਼ੇਅਰ ਕਰ ਸਕੋਗੇ Status

Tuesday, Dec 05, 2023 - 12:41 AM (IST)

ਗੈਜੇਟ ਡੈਸਕ : ਨਵਾਂ ਸਾਲ ਆਉਣ ਤੋਂ ਪਹਿਲਾਂ ਹੀ WhatsApp ਆਪਣੇ ਯੂਜ਼ਰਸ ਨੂੰ ਮਜ਼ੇਦਾਰ ਫੀਚਰ ਦੇ ਤੌਰ 'ਤੇ ਨਵੇਂ ਸਾਲ ਦਾ ਤੋਹਫਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਵਟਸਐਪ ਯੂਜ਼ਰਸ ਐਪ ਨੂੰ ਛੱਡੇ ਬਿਨਾਂ ਫੇਸਬੁੱਕ ਸਟੋਰੀ ਦੇ ਰੂਪ ਵਿੱਚ ਐਪ 'ਤੇ ਆਪਣਾ ਸਟੇਟਸ ਸ਼ੇਅਰ ਕਰ ਸਕਦੇ ਹਨ ਪਰ ਇਹ ਤਾਂ ਪੁਰਾਣੀ ਗੱਲ ਹੈ। WABetaInfo ਤੋਂ ਇਕ ਹੋਰ ਰਿਪੋਰਟ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਮੈਸੇਜ ਸ਼ੇਅਰਿੰਗ ਪਲੇਟਫਾਰਮ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਯੂਜ਼ਰਸ ਆਪਣੇ WhatsApp ਸਟੇਟਸ ਨੂੰ ਇੰਸਟਾਗ੍ਰਾਮ ਸਟੋਰੀ ਦੇ ਨਾਲ ਸ਼ੇਅਰ ਕਰ ਸਕਣਗੇ। ਇਹ ਫੀਚਰ ਐਂਡ੍ਰਾਇਡ 2.23.25.20 ਅਪਡੇਟ ਲਈ ਲੇਟੈਸਟ WhatsApp ਬੀਟਾ 'ਤੇ ਦੇਖਿਆ ਗਿਆ ਸੀ, ਜੋ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ।

ਇਹ ਵੀ ਪੜ੍ਹੋ : ਖਾਣੇ ਦੀ ਮਹਿਕ ਨਾਲ ਹੀ ਆਉਣ ਲੱਗਦੀ ਉਲਟੀ, 50 ਸਾਲਾਂ ਤੋਂ ਪਾਣੀ, Soft Drinks 'ਤੇ ਹੀ ਜ਼ਿੰਦਾ ਹੈ ਇਹ ਔਰਤ

ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਫੀਚਰ ਸਟੇਟਸ ਪ੍ਰਾਈਵੇਸੀ ਸ਼੍ਰੇਣੀ ਵਿੱਚ ਉਪਲਬਧ ਹੋਵੇਗੀ। ਤੁਹਾਨੂੰ ਸਿਰਫ਼ ਸਟੇਟਸ (ਐਂਡਰਾਇਡ) ਜਾਂ ਅੱਪਡੇਟਸ (ਆਈਓਐੱਸ) ਟੈਬ 'ਤੇ ਜਾਣਾ ਹੈ, ਉੱਪਰ ਸੱਜੇ ਕੋਨੇ 'ਤੇ 3 ਬਿੰਦੀਆਂ 'ਤੇ ਟੈਪ ਕਰੋ ਅਤੇ ਸਟੇਟਸ ਪ੍ਰਾਈਵੇਸੀ 'ਤੇ ਜਾਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ WhatsApp ਸਟੇਟਸ ਆਟੋਮੈਟੀਕਲੀ ਇੰਸਟਾਗ੍ਰਾਮ 'ਤੇ ਸ਼ੇਅਰ ਹੋ ਜਾਵੇ ਤਾਂ ਆਪਣਾ ਅਕਾਊਂਟ ਸੈੱਟ ਕਰਨ ਲਈ ਇੰਸਟਾਗ੍ਰਾਮ ਆਪਸ਼ਨ ਚੁਣੋ ਤੇ ਆਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ।

ਇਹ ਵੀ ਪੜ੍ਹੋ : ਪੁਲਸ ਦੀ ਵਰਦੀ 'ਚ ਕਰ ਗਏ ਕਾਂਡ, ਪੌਣੇ 2 ਕਰੋੜ ਦੇ ਗਹਿਣੇ ਲੁੱਟ ਕੇ ਹੋਏ ਫਰਾਰ

ਇਹ ਫੀਚਰ ਯੂਜ਼ਰਸ ਨੂੰ ਵੱਖ-ਵੱਖ ਐਪਸ 'ਤੇ ਇਕ ਹੀ ਸਟੇਟਸ ਨੂੰ ਵੱਖ-ਵੱਖ ਅਪਲੋਡ ਕਰਨ ਦੀ ਪ੍ਰੇਸ਼ਾਨੀ ਤੋਂ ਬਚਾਏਗਾ। ਰਿਪੋਰਟ ਮੁਤਾਬਕ ਇਸ ਫੀਚਰ ਨੂੰ ਫਿਲਹਾਲ ਡਿਵੈਲਪ ਕੀਤਾ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਐਂਡ੍ਰਾਇਡ ਯੂਜ਼ਰਸ ਲਈ ਜਲਦ ਹੀ ਪੇਸ਼ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News