WhatsApp ਦਾ ਨਵਾਂ ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ

Saturday, Mar 14, 2020 - 04:47 PM (IST)

WhatsApp ਦਾ ਨਵਾਂ ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ

ਗੈਜੇਟ ਡੈਸਕ– ਦੁਨੀਆ ਭਰ ’ਚ 2 ਅਰਬ ਤੋਂ ਜ਼ਿਆਦਾ ਲੋਕ ਵਟਸਐਪ ਇਸਤੇਮਾਲ ਕਰਦੇ ਹਨ। ਫੇਸਬੁੱਕ ਦੀ ਮਲਕੀਅਤ ਵਾਲਾ ਵਟਸਐਪ ਸਭ ਤੋਂ ਲੋਕਪ੍ਰਸਿੱਧ ਸੋਸ਼ਲ ਮੈਸੇਜਿੰਗ ਐਪਸ ’ਚੋਂ ਇਕ ਹੈ। ਆਪਣੇ ਯੂਜ਼ਰਜ਼ ਨੂੰ ਬਿਹਤਰੀਨ ਅਨੁਭਵ ਦੇਣ ਲਈ ਵਟਸਐਪ ਸਮੇਂ-ਸਮੇਂ ਨਵੇਂ ਫੀਚਰ ਜਾਰੀ ਕਰਦਾ ਰਹਿੰਦਾ ਹੈ। ਹਾਲ ਹੀ ’ਚ ਕੰਪਨੀ ਨੇ ਆਪਣੇ ਐਂਡਰਾਇਡ ਅਤੇ ਆਈਫੋਨ ਯੂਜ਼ਰਜ਼ ਲਈ ਡਾਰਕ ਮੋਡ ਫੀਚਰ ਰਿਲੀਜ਼ ਕੀਤਾ ਹੈ। ਡਾਰਕ ਮੋਡ ਫੀਚਰ ਦੇ ਨਾਲ ਹੀ ਵਟਸਐਪ ’ਚ ਇਕ ਹੋਰ ਬੇਹੱਦ ਕੰਮ ਦਾ ਫੀਚਰ ਰਿਲੀਜ਼ ਕੀਤਾ ਗਿਆ ਹੈ। ਇਸ ਫੀਚਰ ਨਾਲ ਹੀ ਵਟਸਐਪ ਟੈਚ ’ਚ ਸਰਚ ਫਿਲਟਰ ਜ਼ਿਆਦਾ ਐਡਵਾਂਸ ਹੋ ਜਾਵੇਗਾ। 

ਡਾਰਕ ਮੋਡ ਰਿਲੀਜ਼ ਕਰਨ ਦੇ ਨਾਲ ਹੀ ਵਟਸਐਪ ਚੈਟ ਐਪ ’ਚ ਸਰਚ ਫੀਚਰ ਨੂੰ ਵੀ ਅਪਗ੍ਰੇਡ ਕਰ ਦਿੱਤਾ ਗਿਆ ਹੈ। ਇਸ ਵਿਚ ਕੁਝ ਐਡਵਾਂਸਡ ਸਰਚ ਫੀਚਰ ਜੋੜੇ ਗਏ ਹਨ। ਅਜੇ ਵਟਸਐਪ ’ਚ ਇਕ ਬੇਸਿਕ ਸਰਚ ਫਿਲਟਰ ਹੈ ਜਿਸ ਰਾਹੀਂ ਯੂਜ਼ਰਜ਼ ਮੈਸੇਜ ਜਾਂ ਚੈਟ ਨੂੰ ਕੀਵਰਡ ਪਾ ਕੇ ਸਰਚ ਕਰਦੇ ਹਨ। ਹੁਣ ਐਡਵਾਂਸਡ ਸਰਚ ਫੀਚਰ ਦੇ ਨਾਲ ਨਾ ਸਿਰਫ ਟੈਕਸਟ ਸਗੋਂ ਫੋਟੋਜ਼, ਲਿੰਕ, ਆਡੀਓ, ਡਾਕਿਊਮੈਂਟਸ, ਜਿਫ ਜਾਂ ਵੀਡੀਓ ਨੂੰ ਵੀ ਸਰਚ ਕਰ ਸਕਦੇ ਹੋ। ਇਹ ਸਾਰੇ ਸਰਚ ਆਪਸ਼ਨ ਵਟਸਐਪ ਚੈਟ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਲਈ ਹਨ। ਖਾਸਤੌਰ ’ਤੇ ਵੈੱਬਲਿੰਕ ਦਾ ਆਪਸ਼ਨ ਕਾਫੀ ਕੰਮ ਆਉਣ ਵਾਲਾ ਹੈ। 

ਹੁਣ ਜਦੋਂ ਤੁਸੀਂ ਆਪਣੀ ਪੁਰਾਣੀ ਚੈਟ ਹਿਸਟਰੀ ’ਚ ਕੋਈ ਇਕ ਖਾਸ ਸ਼ਬਦ ਟਾਈਪ ਕਰਕੇ ਲੱਭਦੇ ਹੋ ਤਾਂ ਉਸ ਨਾਲ ਜੁੜਿਆ ਟੈਕਸਟ ਸ਼ੋਅ ਹੁੰਦਾ ਹੈ ਪਰ ਹੁਣ ਐਪ ’ਚ ਫੋਟੋਜ਼, ਲਿੰਕ ਅਤੇ ਵੀਡੀਓ ਲਈ ਵੀ ਇਹ ਸਰਚ ਆਪਸ਼ਨ ਮਿਲੇਗਾ। ਉਦਾਹਰਣ ਲਈ, ਜੇਕਰ ਤੁਸੀਂ ਕਿਸੇ ਵਰਡ ਜਿਵੇਂ ‘hi’ ਨੂੰ ਚੈਟ ’ਚ ਲੱਭਦੇ ਹੋ ਤਾਂ ਫਿਲਟਰ ਆਪਸ਼ਨ ਦੇ ਨਾਲ ਤੁਹਾਨੂੰ ਨਾ ਸਿਰਫ ਟੈਕਸਟ ਸਜੈਸਟ ਕਰੇਗਾ ਸਗੋਂ ਫੋਟੋਜ਼, ਵੀਡੀਓ ਅਤੇ ਲਿੰਕ ਵੀ ਦਿਸੇਗਾ ਜਿਨ੍ਹਾਂ ’ਚ 'Hi' ਸ਼ਬਦ ਜੁੜਿਆ ਹੋਵੇ। 

ਇਸ ਤੋਂ ਇਲਾਵਾ ਜਿਫ, ਡਾਕਿਊਮੈਂਟ ਅਤੇ ਆਡੀਓ ਲਈ ਵੀ ਸਰਚ ਆਪਸ਼ਨ ਹੁਣ ਕੰਮ ਕਰੇਗਾ। ਗੱਲ ਕਰੀਏ ਵੈੱਬ ਲਿੰਕ ਦੀ ਤਾਂ ਇਹ ਕਾਫੀ ਕੰਮ ਦਾ ਸਾਬਤ ਹੋਵੇਗਾ। ਕਈ ਵਾਰ ਅਸੀਂ ਕਿਸੇ ਯੂਜ਼ਰ ਨੂੰ ਲਿੰਕ ਭੇਜਦੇ ਹਾਂ ਪਰ ਭੁੱਲ ਜਾਂਦੇ ਹਾਂ ਤਾਂ ਅਸੀਂ ਹੁਣ ਸਰਚ ਆਪਸ਼ਨ ਦੇ ਨਾਲ ਉਸ ਨੂੰ ਫਟਾਫਟ ਲੱਭ ਸਕਦੇ ਹਾਂ। 


Related News