WhatsApp ਲਿਆਇਆ ਇਕ ਹੋਰ ਸ਼ਾਨਦਾਰ ਫੀਚਰ, Messages ਭੇਜਣ ਤੋਂ ਬਾਅਦ ਕਰ ਸਕੋਗੇ Edit
Monday, May 22, 2023 - 10:24 PM (IST)
ਗੈਜੇਟ ਡੈਸਕ : ਵਟਸਐਪ 'ਤੇ ਬੜੇ ਚਿਰ ਤੋਂ ਉਡੀਕਿਆ ਜਾ ਰਿਹਾ ਫੀਚਰ ਜਲਦ ਹੀ ਆ ਰਿਹਾ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਵਟਸਐਪ 'ਤੇ ਇਕ ਹੋਰ ਨਵੇਂ ਫੀਚਰ ਦਾ ਐਲਾਨ ਕੀਤਾ, ਜੋ ਯੂਜ਼ਰਸ ਨੂੰ ਭੇਜੇ ਜਾਣ ਤੋਂ ਬਾਅਦ 15 ਮਿੰਟ ਤੱਕ ਮੈਸੇਜ ਨੂੰ ਐਡਿਟ ਕਰਨ ਦੀ ਆਗਿਆ ਦੇਵੇਗਾ। ਹੁਣ ਯੂਜ਼ਰਸ WhatsApp 'ਤੇ ਭੇਜੇ ਗਏ ਗਲਤ ਜਾਂ ਅਧੂਰੇ ਮੈਸੇਜ ਨੂੰ ਐਡਿਟ ਕਰ ਸਕਣਗੇ। ਫਿਲਹਾਲ, ਵਟਸਐਪ ਨੇ ਨਵੇਂ ਫੀਚਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ। ਹਾਲ ਹੀ 'ਚ ਕੰਪਨੀ ਨੇ ਐਂਡ੍ਰਾਇਡ ਅਤੇ iOS ਯੂਜ਼ਰਸ ਲਈ ਚੈਟ ਲਾਕ ਫੀਚਰ ਨੂੰ ਰੋਲਆਊਟ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀਆਂ Saucy ਚੈਟਸ ਨੂੰ ਲਾਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਬਾਥਰੂਮ 'ਚੋਂ ਮਿਲੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੀ ਲਾਸ਼, ਰਾਤ ਦੋਸਤਾਂ ਨਾਲ ਕੀਤੀ ਪਾਰਟੀ, ਫਿਰ ਅਚਾਨਕ...
ਇਸ ਤਰ੍ਹਾਂ ਕੰਮ ਕਰੇਗਾ ਨਵਾਂ ਫੀਚਰ
ਫਿਲਹਾਲ ਵਟਸਐਪ ਨੇ ਨਵੇਂ ਫੀਚਰ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। ਹਾਲਾਂਕਿ, ਵਟਸਐਪ ਦੀ ਡਿਵੈਲਪਮੈਂਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਕੁਝ ਸਮਾਂ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਯੂਜ਼ਰਸ ਅਗਲੇ 15 ਮਿੰਟਾਂ ਤੱਕ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਣਗੇ। ਇਸ ਤੋਂ ਬਾਅਦ ਕੋਈ ਯੂਜ਼ਰਸ ਐਡਿਟ ਨਹੀਂ ਕੀਤਾ ਜਾਵੇਗਾ। ਇਹ ਫੀਚਰ ਕਾਫੀ ਫਾਇਦੇਮੰਦ ਹੋਣ ਵਾਲਾ ਹੈ ਕਿਉਂਕਿ ਕਈ ਵਾਰ ਜਲਦਬਾਜ਼ੀ 'ਚ ਲੋਕ ਸਾਹਮਣੇ ਵਾਲੇ ਵਿਅਕਤੀ ਨੂੰ ਅਜੀਬ ਜਾਂ ਗਲਤ ਅਰਥ ਵਾਲੇ ਮੈਸੇਜ ਭੇਜ ਦਿੰਦੇ ਸਨ ਅਤੇ ਫਿਰ ਇਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਸੀ ਪਰ ਹੁਣ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਇਹ ਸਾਰੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਤੇ ਉਹ ਬਿਨਾਂ ਕਿਸੇ ਝਿਜਕ ਦੇ ਮੈਸੇਜ ਭੇਜ ਸਕਣਗੇ। ਹੁਣ ਵੀ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਐਡਿਟ ਕੀਤੇ ਮੈਸੇਜ ਦੇ ਅੱਗੇ ਐਡਿਟ ਲਿਖਿਆ ਹੋਵੇਗਾ ਜਾਂ ਨਹੀਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।