ਬਿਨਾਂ ਨੰਬਰ ਦੇ ਹੋਵੇਗੀ WhatsApp ਕਾਲ! ਜਲਦ ਆ ਰਿਹੈ ਧਾਂਸੂ ਫੀਚਰ

Tuesday, Nov 04, 2025 - 08:39 PM (IST)

ਬਿਨਾਂ ਨੰਬਰ ਦੇ ਹੋਵੇਗੀ WhatsApp ਕਾਲ! ਜਲਦ ਆ ਰਿਹੈ ਧਾਂਸੂ ਫੀਚਰ

ਗੈਜੇਟ ਡੈਸਕ- ਵਟਸਐਪ ਇਕ ਵੱਡਾ ਬਦਲਾਅ ਲਿਆਉਣ ਦੀ ਤਿਆਰੀ 'ਚ ਹੈ, ਜਿਸ ਨਾਲ ਤੁਸੀਂ ਬਿਨਾਂ ਫੋਨ ਨੰਬਰ ਸੇਵ ਕੀਤੇ ਕਿਸੇ ਵੀ ਯੂਜ਼ਰ ਨੂੰ ਸਿਰਫ ਯੂਜ਼ਰਨੇਮ ਰਾਹੀਂ ਕਾਲ ਕਰ ਸਕੋਗੇ। WhatsApp iOS ਅਤੇ Android ਦੋਵਾਂ 'ਤੇ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸਦੇ ਲਾਂਚ ਤੋਂ ਬਾਅਦ ਯੂਜ਼ਰਜ਼ ਨੂੰ ਮੈਸੇਜਿੰਗ ਹੀ ਨਹੀਂ, ਵੌਇਸ ਅਤੇ ਵੀਡੀਓ ਕਾਲਿੰਗ ਵੀ ਸਿਰਫ ਯੂਜ਼ਰਨੇਮ ਸਰਚ ਕਰਕੇ ਕਰਨ ਦੀ ਸਹੂਲਤ ਮਿਲੇਗੀ। ਹਾਲਾਂਕਿ, ਇਸ ਨਾਲ ਸਪੈਮ ਕਾਲਸ ਦੀ ਨਵੀਂ ਸਮੱਸਿਆ ਬਣ ਸਕਦੀਆਂ ਹਨ, ਜਿਸ ਲਈ ਵਟਸਐਪ ਯੂਜ਼ਰਨੇਮ ਕੀਅ ਵਰਗੇ ਸਕਿਓਰਿਟੀ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ- WhatsApp ਚੈਟ ਬਣੀ ਮੁਸੀਬਤ! ਸ਼ਖ਼ਸ ਨੂੰ ਮਿਲਿਆ 22 ਕਰੋੜ ਦਾ ਨੋਟਿਸ

ਕਿਵੇਂ ਕੰਮ ਕਰੇਗਾ WhatsApp Username Calling ਫੀਚਰ 

ਫੀਚਰ ਟ੍ਰੈਕਰ WABetaInfo ਦੇ ਅਨਸੁਰਾ, ਵਟਸਐਪ ਦੇ ਨਵੇਂ ਬੀਟਾ ਵਰਜ਼ਨ 'ਚ ਅਜਿਹਾ ਕੋਡ ਦੇਖਿਆ ਗਿਆ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਯੂਜ਼ਰਜ਼ ਸਰਚ ਬਾਰ 'ਚ ਕਿਸੇ ਦਾ ਯੂਜ਼ਰਨੇਮ ਟਾਈਪ ਕਰਕੇ ਸਿੱਧਾ ਕਾਲ ਲਗਾ ਸਕਣਗੇ। ਕਾਲ ਟੈਬ 'ਚ ਸਰਚ ਕਰਕੇ, ਪ੍ਰੋਫਾਈਲ ਮਿਲਣ 'ਤੇ ਵੌਇਸ ਜਾਂ ਵੀਡੀਓ ਕਾਲ ਦਾ ਆਪਸ਼ਨ ਦਿਸੇਗਾ। ਇਹ ਫੀਚਰ ਉਨ੍ਹਾਂ ਯੂਜ਼ਰਜ਼ ਨੂੰ ਕੁਨੈਕਟ ਕਰੇਗਾ ਜਿਨ੍ਹਾਂ ਦਾ ਨੰਬਰ ਤੁਹਾਡੇ ਕੋਲ ਨਹੀਂ ਹੈ ਪਰ ਤੁਸੀਂ ਉਨ੍ਹਾਂ ਦਾ ਯੂਜ਼ਰਨੇਮ ਜਾਣਦੇ ਹੋ। ਫਿਲਹਾਲ ਇਹ ਫੀਚਰ ਡਿਵੈਲਪਮੈਂਟ 'ਚ ਹੈ ਅਤੇ ਕਿਸੇ ਯੂਜ਼ਰ ਲਈ ਐਕਟਿਵ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ- ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ


author

Rakesh

Content Editor

Related News