ਹੁਣ ਰੈਂਕਿੰਗ ਦੇ ਆਧਾਰ ''ਤੇ ਨਜ਼ਰ ਆਉਣਗੀਆਂ ਵਟਸਐਪ ਸਟੋਰੀਜ਼

02/19/2019 1:40:15 PM

ਗੈਜੇਟ ਡੈਸਕ- ਵਟਸਐਪ ਨੇ ਆਪਣੇ ਮੁਕਾਬਲੇਬਾਜ਼ ਨੂੰ ਟੱਕਰ ਦੇਣ ਲਈ ਕਈ ਫੀਚਰਸ ਲਾਂਚ ਕੀਤੇ ਹਨ। ਇਸ ਲੜੀ 'ਚ ਕੰਪਨੀ ਨੇ ਸਟੋਰੀ ਅਧਾਰਿਤ ਫੀਚਰ ਵੀ ਪੇਸ਼ ਕੀਤਾ ਸੀ। ਇਸ ਫੀਚਰ ਨੂੰ ਯੂਜ਼ਰਸ ਨੇ ਕਾਫ਼ੀ ਪਸੰਦ ਕੀਤਾ ਹੈ। ਹੁਣ ਕੰਪਨੀ ਇਕ ਨਵੇਂ ਫੀਚਰ ਨੂੰ ਟੈਸਟ ਕਰ ਰਹੀ ਹੈ ਜਿਸ ਦੇ ਤਹਿਤ WhatsApp ਕਾਂਟੈਕਟਸ ਦੇ ਸਟੇਟਸ, ਰੈਂਕਿੰਗ ਦੇ ਅਧਾਰ 'ਤੇ ਦਿਖਾਏ ਜਾਣਗੇ। WaBetainfo ਦੀ ਰਿਪੋਰਟ ਦੀ ਮੰਨੀਏ ਤਾਂ WhatsApp ਉਨ੍ਹਾਂ ਕਾਂਟੈਕਟਸ ਨੂੰ ਆਟੋਮੈਟਿਕਲੀ ਅਜਿਹੇ ਆਰਡਰ ਕਰੇਗਾ ਜਿਨ੍ਹਾਂ ਤੋਂ ਤੁਹਾਡੀ ਜ਼ਿਆਦਾ ਗੱਲਬਾਤ ਹੁੰਦੀ ਹੈ।

ਜਾਣੋ ਨਵੀਂ ਅਪਡੇਟ 'ਚ ਕੀ ਹੋਵੇਗਾ 
ਵਟਸਐਪ 'ਤੇ ਯੂਜ਼ਰ ਇਕ ਦਿਨ 'ਚ ਕਿਸੇ ਵਿਅਕਤੀ ਨਾਲ ਕਿੰਨੀ ਗੱਲ ਕਰਦਾ ਹੈ ਉਸ ਦੇ ਆਧਾਰ 'ਤੇ ਤਿੰਨ ਕੈਟਾਗਿਰੀ 'ਚ ਰੈਂਕਿੰਗ ਕੀਤੀ ਜਾਵੇਗੀ। ਇਸ ਦਾ ਮਤਲੱਬ ਯੂਜ਼ਰਸ ਜਿਨ੍ਹਾਂ ਨੂੰ ਸਿਰਫ ਮੈਸੇਜ ਭੇਜਦੇ ਤੇ ਰਿਸੀਵ ਕਰਦੇ ਹਨ ਉਨ੍ਹਾਂ ਨੂੰ ਨਾਰਮਲ ਰੈਂਕਿੰਗ 'ਚ ਰੱਖਿਆ ਜਾਵੇਗਾ। ਉਥੇ ਹੀ ਜਿਨ੍ਹਾਂ ਯੂਜ਼ਰਸ ਨੂੰ ਤੁਸੀਂ ਫੋਟੋਜ਼ ਤੇ ਵੀਡੀਓਜ਼ ਭੇਜਦੇ ਤੇ ਰਿਸੀਵ ਕਰਦੇ ਹੋ ਉਨ੍ਹਾਂ ਨੂੰ ਗੁੱਡ ਰੈਂਕਿੰਗ 'ਚ ਰੱਖਿਆ ਜਾਵੇਗਾ। ਉਥੇ ਹੀ, ਜਿਨ੍ਹਾਂ ਦੇ ਮੈਸੇਜ ਤੁਸੀਂ ਇਗਨੋਰ ਕਰਦੇ ਹੋ ਉਨ੍ਹਾਂ ਨੂੰ ਬੈਡ ਰੈਂਕਿੰਗ 'ਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਯੂਜ਼ਰ ਵਟਸਐਪ ਦੇ ਰਾਹੀਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਉਸ ਵਿਅਕਤੀ ਦੀ ਰੈਂਕਿੰਗ ਵੱਧ ਜਾਵੇਗੀ।PunjabKesari
ਜੇਕਰ ਕੋਈ ਯੂਜ਼ਰ ਵਟਸਐਪ ਗਰੁੱਪ 'ਚ ਕਿਸੇ ਖਾਸ ਕਾਂਟੈਕਟ ਦੇ ਮੈਸੇਜ ਦਾ ਰਿਪਲਾਈ ਕਰਦਾ ਹੈ ਜਾਂ ਫਿਰ ਉਸ ਨੂੰ ਮੈਂਸ਼ਨ ਕਰ ਰਿਪਲਾਈ ਕਰਦਾ ਹੈ ਤਾਂ ਉਸ ਦੀ ਰੈਂਕਿੰਗ ਵੀ ਚੰਗੀ ਹੋਵੇਗੀ। ਇਸ ਦੇ   ਨਾਲ ਹੀ ਯੂਜ਼ਰ ਕਿਸ ਦਾ ਸਟੇਟਸ ਵੇਖਦਾ ਹੈ ਤੇ ਕਿਸ ਦਾ ਇਗਨੋਰ ਕਰਦਾ ਹੈ ਇਸ ਤੋਂ ਵੀ ਰੈਂਕਿੰਗ ਤੈਅ ਕੀਤੀ ਜਾਵੇਗੀ।


Related News