ਪ੍ਰਸਿੱਧ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਵਟਸਐਪ ''ਤੇ ਲਿਖਿਆ- ਹਮਨੇ ਨਾਵ ਡੁਬੋ ਕਰ ਉਸ ਕਾ ਸਫ਼ਰ ਆਸਾਨ ਕਰ ਦੀਆ...

Monday, Apr 29, 2024 - 04:46 PM (IST)

ਪ੍ਰਸਿੱਧ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਵਟਸਐਪ ''ਤੇ ਲਿਖਿਆ- ਹਮਨੇ ਨਾਵ ਡੁਬੋ ਕਰ ਉਸ ਕਾ ਸਫ਼ਰ ਆਸਾਨ ਕਰ ਦੀਆ...

ਐਂਟਰਟੇਨਮੈਂਟ ਡੈਸਕ - ਇਸ ਵੇਲੇ ਦੀ ਫ਼ਿਲਮ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਸ਼ਨੀਵਾਰ ਨੂੰ ਬਿਹਾਰ ਦੇ ਭਾਗਲਪੁਰ 'ਚ ਆਪਣੇ ਅਪਾਰਟਮੈਂਟ 'ਚ ਮ੍ਰਿਤਕ ਪਾਈ ਗਈ। ਅੰਮ੍ਰਿਤਾ ਦੀ ਉਮਰ ਸਿਰਫ 27 ਸਾਲ ਸੀ। ਅੰਮ੍ਰਿਤਾ ਪਾਂਡੇ ਦੇ ਦਿਹਾਂਤ ਨਾਲ ਫੈਨਜ਼ ਸਦਮੇ 'ਚ ਹਨ। 

ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ-ਬੱਲੇ, ਦੋਸਾਂਝਾਵਾਲੇ ਦੀ ਤਾਰੀਫ਼ 'ਚ ਰਾਣਾ ਰਣਬੀਰ ਨੇ ਲਿਖੇ ਖ਼ਾਸ ਬੋਲ

ਦੱਸ ਦਈਏ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਦੇ ਅਪਾਰਟਮੈਂਟ ਤੋਂ ਹਾਲੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਗੁਪਤ ਨੋਟ ਸਾਂਝਾ ਕੀਤਾ ਸੀ। ਖ਼ਬਰਾਂ ਮੁਤਾਬਕ, ਅੰਮ੍ਰਿਤਾ ਅਸਲ 'ਚ ਆਪਣੇ ਪਤੀ ਨਾਲ ਮੁੰਬਈ 'ਚ ਰਹਿੰਦੀ ਸੀ ਪਰ ਹਾਲ ਹੀ 'ਚ ਉਹ ਇਕ ਵਿਆਹ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਭਾਗਲਪੁਰ ਗਈ ਸੀ ਅਤੇ ਉਥੇ ਕੁਝ ਦਿਨ ਰੁਕਣ ਦਾ ਫੈਸਲਾ ਕੀਤਾ। ਸ਼ਨੀਵਾਰ ਨੂੰ ਉਹ ਦੇਰ ਰਾਤ ਤੱਕ ਜਾਗਦੀ ਰਹੀ ਅਤੇ ਉਸ ਨੇ ਆਪਣੇ ਵਟਸਐਪ ਸਟੇਟਸ 'ਤੇ ਇੱਕ ਗੁਪਤ ਨੋਟ ਪੋਸਟ ਕੀਤਾ। ਕੁਝ ਘੰਟਿਆਂ ਬਾਅਦ ਉਹ ਆਪਣੇ ਕਮਰੇ 'ਚ ਮ੍ਰਿਤਕ ਪਾਈ ਗਈ।

ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਿਤਾ ਨੂੰ ਮਨਾਉਣ ’ਚ ਲੱਗੀ ਕਾਂਗਰਸ! ਅੱਜ ਬਲਕੌਰ ਸਿੰਘ ਨੂੰ ਮਿਲਣਗੇ ਬਾਜਵਾ ਤੇ ਵੜਿੰਗ

ਪੁਲਸ ਰਿਪੋਰਟ ਮੁਤਾਬਕ, ਵਟਸਐਪ 'ਤੇ ਅੰਮ੍ਰਿਤਾ ਦੇ ਨੋਟ 'ਚ ਲਿਖਿਆ ਸੀ, "ਕਯੋ ਦੋ ਨਾਵ ਪਰ ਸਵਾਰ ਥੀ ਉਸਕੀ ਜ਼ਿੰਦਗੀ, ਹਮਨੇ ਨਾਵ ਡੁਬੋ ਕਰ ਉਸਕਾ ਸਫ਼ਰ ਆਸਾਨ ਕਰ ਦਿਆ..."। ਇਸ ਸਟੇਟਸ ਤੋਂ ਲੱਗਦਾ ਹੈ ਕਿ ਉਸ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਠੀਕ ਨਹੀਂ ਚੱਲ ਰਿਹਾ ਸੀ ਅਤੇ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਇੰਨਾ ਵੱਡਾ ਫੈਸਲਾ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News