ਪੇਮੈਂਟ ਸਰਵਿਸ ਲਾਂਚ ਤੋਂ ਪਹਿਲਾਂ Whatsapp ਵਿਰੁੱਧ ਭਾਰਤ ''ਚ ਜਾਂਚ ਸ਼ੁਰੂ

05/16/2020 7:29:45 PM

ਗੈਜੇਟ ਡੈਸਕ—ਫੇਸਬੁੱਕ ਦੇ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਪੇਮੈਂਟ ਸਰਵਿਸ ਭਾਰਤ 'ਚ ਲਾਂਚਿੰਗ ਨੂੰ ਤਿਆਰ ਹੈ ਪਰ ਇਸ ਤੋਂ ਠੀਕ ਪਹਿਲਾਂ ਕੰਪਨੀ 'ਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਦਾ ਦੋਸ਼ ਲੱਗਿਆ ਹੈ। ਇਸ ਦੇ ਮਾਮਲੇ ਦੀ ਜਾਂਚ ਭਾਰਤੀ ਮੁਕਾਬਲਾ ਕਮਿਸ਼ਨ (ਸੀ.ਸੀ.ਆਈ.) ਕਰ ਰਿਹਾ ਹੈ। ਮਾਰਚ ਦੇ ਮੱਧ 'ਚ ਵਟਸਐਪ ਦੇ ਵਿਰੁੱਧ ਇਕ ਮਾਮਲਾ ਦਰਜ ਹੋਇਆ ਸੀ ਜਿਸ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਹੋਈ ਹੈ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਫੇਸਬੁੱਕ 'ਤੇ ਦੋਸ਼ ਹੈ ਕਿ ਉਹ ਆਪਣੇ ਵਟਸਐਪ ਪੇਮੈਂਟ ਨੂੰ ਲੈ ਕੇ ਡਿਜ਼ੀਟਲ ਦੁਨੀਆ 'ਚ ਆਪਣੀ ਪੈਠ ਦਾ ਗਲਤ ਇਸਤੇਮਾਲ ਕਰ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਡਿਜ਼ੀਟਲ ਪੇਮੈਂਟ ਖੇਤਰ ਏਕਾਅਧਿਕਾਰ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ਆਪਣੇ ਦਬਦਬੇ ਦਾ ਗਲਤ ਇਸਤੇਮਾਲ ਕਰਨਾ ਚਾਹੁੰਦਾ ਹੈ। ਇਹ ਸ਼ਿਕਾਇਤ ਇਕ ਵਕੀਲ ਨੇ ਕੀਤੀ ਹੈ, ਹਾਲਾਂਕਿ ਉਸ ਦੀ ਪਛਾਣ ਅਜੇ ਤਕ ਸਾਹਮਣੇ ਨਹੀਂ ਆਈ ਹੈ।

ਠੰਡੇ ਬਸਤੇ ਪੈ ਸਕਦੀ ਹੈ ਵਟਸਐਪ ਦੀ ਪੇਮੈਂਟ ਸਰਵਿਸ
ਇਸ ਮਾਮਲੇ ਦੀ ਜਾਂਚ ਫਿਲਹਾਲ ਸੀ.ਸੀ.ਆਈ. ਕਰ ਰਿਹਾ ਹੈ, ਹਾਲਾਂਕਿ ਇਹ ਸ਼ੁਰੂਆਤੀ ਪੜਾਅ 'ਚ ਹੈ, ਪਰ ਜੇਕਰ ਕਮਿਸ਼ਨ ਨੂੰ ਲਗਦਾ ਹੈ ਕਿ ਫੇਸਬੁੱਕ ਵਟਸਐਪ ਪੇਮੈਂਟ ਪੈਠ ਮਜ਼ਬੂਤ ਕਰਨ ਲਈ ਜੇਕਰ ਗਲਤ ਇਸਤੇਮਾਲ ਕਰ ਰਿਹਾ ਹੈ ਤਾਂ ਵਟਸਐਪ ਦੀ ਪੇਮੈਂਟ ਸਰਵਿਸ ਪ੍ਰੇਸ਼ਾਨ 'ਚ ਪੈ ਸਕਦੀ ਹੈ। ਕੰਪਨੀ ਨੇ ਵਟਸਐਪ ਪੇਮੈਂਟ ਸਰਵਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਭਾਰਤ 'ਚ ਵਟਸਐਪ ਦੇ 40 ਕਰੋੜ ਯੂਜ਼ਰਸ ਹਨ ਜੋ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।


Karan Kumar

Content Editor

Related News