AC 'ਚੋਂ ਲਗਾਤਾਰ ਨਿਕਲ ਰਿਹੈ ਪਾਣੀ ਤਾਂ ਨਾ ਕਰੋ ਇਗਨੋਰ ! ਜਾਣੋ ਇਸ ਦੇ ਕਾਰਨਅਤੇ ਬਚਾਅ ਦੇ ਤਰੀਕੇ
Friday, May 08, 2026 - 01:08 PM (IST)
ਗੈਜੇਟ ਡੈਸਕ - ਅੱਜ-ਕੱਲ੍ਹ ਦੀ ਭਿਆਨਕ ਗਰਮੀ 'ਚ ਏਸੀ ਤੋਂ ਬਿਨਾਂ ਰਹਿਣਾ ਲਗਭਗ ਅਸੰਭਵ ਹੋ ਗਿਆ ਹੈ ਪਰ ਲਗਾਤਾਰ ਵਰਤੋਂ ਕਾਰਨ ਏਸੀ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ, ਜਿਨ੍ਹਾਂ 'ਚੋਂ ਸਭ ਤੋਂ ਆਮ ਸਮੱਸਿਆ 'ਇਨਡੋਰ ਯੂਨਿਟ' 'ਚੋਂ ਪਾਣੀ ਟਪਕਣਾ ਹੈ। ਜੇਕਰ ਤੁਹਾਡਾ ਏਸੀ ਵੀ ਪਾਣੀ ਛੱਡ ਰਿਹਾ ਹੈ, ਤਾਂ ਇਹ ਗੰਭੀਰ ਸੰਕੇਤ ਹੈ ਕਿ ਤੁਹਾਡੀ ਯੂਨਿਟ ਨੂੰ ਤੁਰੰਤ ਰਿਪੇਅਰ ਦੀ ਲੋੜ ਹੈ।
ਸਰੋਤਾਂ ਦੇ ਅਨੁਸਾਰ, ਏਸੀ 'ਚੋਂ ਪਾਣੀ ਲੀਕ ਹੋਣ ਦੇ ਮੁੱਖ ਕਾਰਨ ਹੇਠ ਲਿਖੇ ਹੋ ਸਕਦੇ ਹਨ:
ਏਅਰ ਫਿਲਟਰਾਂ ਦਾ ਬਲਾਕ ਹੋਣਾ
- ਏਸੀ ਦੇ ਫਿਲਟਰਾਂ 'ਚ ਮਿੱਟੀ ਅਤੇ ਧੂੜ ਜਮ੍ਹਾਂ ਹੋਣ ਕਾਰਨ ਹਵਾ ਦਾ ਵਹਾਅ ਰੁਕ ਜਾਂਦਾ ਹੈ। ਇਸ ਨਾਲ 'ਇਵੈਪੋਰੇਟਰ ਕੋਇਲ' ਖ਼ਰਾਬ ਹੋ ਸਕਦੀ ਹੈ, ਜਿਸ ਕਾਰਨ ਪਾਣੀ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਫਿਲਟਰਾਂ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਦੇ ਰਹਿਣਾ ਚਾਹੀਦਾ ਹੈ।
ਇੰਸਟਾਲੇਸ਼ਨ 'ਚ ਗੜਬੜ
- ਜੇਕਰ ਨਵਾਂ ਏਸੀ ਲਗਾਉਣ ਦੇ ਤੁਰੰਤ ਬਾਅਦ ਪਾਣੀ ਲੀਕ ਹੋ ਰਿਹਾ ਹੈ, ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਗਲਤ ਇੰਸਟਾਲੇਸ਼ਨ ਹੋ ਸਕਦਾ ਹੈ। ਏਸੀ ਨੂੰ ਹਮੇਸ਼ਾ ਕਿਸੇ ਮਾਹਰ ਕੋਲੋਂ ਹੀ ਇੰਸਟਾਲ ਕਰਵਾਉਣਾ ਚਾਹੀਦਾ ਹੈ।
ਡ੍ਰੇਨ ਪਾਈਪ ਦਾ ਟੁੱਟਣਾ ਜਾਂ ਬੰਦ ਹੋਣਾ
- ਏਸੀ ਦੇ ਪਾਣੀ ਨੂੰ ਬਾਹਰ ਕੱਢਣ ਲਈ ਇਕ ਡ੍ਰੇਨ ਪਾਈਪ ਹੁੰਦੀ ਹੈ। ਜੇਕਰ ਇਹ ਪਾਈਪ ਟੁੱਟ ਜਾਵੇ ਜਾਂ ਇਸ 'ਚ ਕੂੜਾ ਫਸ ਜਾਵੇ, ਤਾਂ ਪਾਣੀ ਬਾਹਰ ਜਾਣ ਦੀ ਬਜਾਏ ਕਮਰੇ ਦੇ ਅੰਦਰ ਟਪਕਣ ਲੱਗਦਾ ਹੈ।
ਫੰਗਸ ਅਤੇ ਗੰਦਗੀ
- ਨਮੀ ਕਾਰਨ ਕਈ ਵਾਰ ਇਨਡੋਰ ਯੂਨਿਟ 'ਚ ਫੰਗਸ ਲੱਗ ਜਾਂਦੀ ਹੈ, ਜੋ ਡ੍ਰੇਨੇਜ ਸਿਸਟਮ ਨੂੰ ਜਾਮ ਕਰ ਦਿੰਦੀ ਹੈ। ਇਸ ਕਾਰਨ ਪਾਣੀ ਦੂਜੀਆਂ ਥਾਵਾਂ ਤੋਂ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ।
ਬਚਾਅ ਦੇ ਤਰੀਕੇ :-
ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਏਸੀ ਦੀ ਨਿਯਮਤ ਸਰਵਿਸ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਏਸੀ ਦੀ ਡ੍ਰੇਨ ਪਾਈਪ 'ਚੋਂ ਪਾਣੀ ਬਾਹਰ ਨਹੀਂ ਆ ਰਿਹਾ, ਤਾਂ ਤੁਰੰਤ ਕਿਸੇ ਟੈਕਨੀਸ਼ੀਅਨ ਨੂੰ ਬੁਲਾ ਕੇ ਇਸ ਦੀ ਜਾਂਚ ਕਰਵਾਓ। ਨਿਯਮਤ ਸਾਂਭ-ਸੰਭਾਲ ਨਾਲ ਨਾ ਸਿਰਫ ਪਾਣੀ ਦੇ ਲੀਕੇਜ ਤੋਂ ਬਚਿਆ ਜਾ ਸਕਦਾ ਹੈ, ਬਲਕਿ ਏਸੀ ਦੀ ਉਮਰ ਵੀ ਵਧਦੀ ਹੈ।
