Aadhar card ਵਾਲਿਆਂ ਲਈ ਵੱਡੀ ਖ਼ਬਰ ! ਹੁਣ ਬਿਨਾਂ OTP ਦੇ ਨਿਪਟਣਗੇ ਕੰਮ
Sunday, May 03, 2026 - 01:27 PM (IST)
ਗੈਜੇਟ ਡੈਸਕ - ਜੇਕਰ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਜਾਂ ਤੁਹਾਡਾ ਰਜਿਸਟਰਡ ਨੰਬਰ ਗੁੰਮ ਹੋ ਗਿਆ ਹੈ, ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। UIDAI ਨੇ ਯੂਜ਼ਰਸ ਲਈ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ, ਜਿਸ ਤਹਿਤ ਹੁਣ ਬਿਨਾਂ OTP ਤੋਂ ਵੀ ਆਧਾਰ ਨਾਲ ਜੁੜੇ ਕਈ ਜ਼ਰੂਰੀ ਕੰਮ ਕੀਤੇ ਜਾ ਸਕਣਗੇ।ਸਰੋਤਾਂ ਅਨੁਸਾਰ, ਹੁਣ ਤੁਸੀਂ ਫੇਸ ਆਥੈਂਟੀਕੇਸ਼ਨ ਰਾਹੀਂ ਆਪਣਾ ਈ-ਆਧਾਰ ਡਾਊਨਲੋਡ ਕਰ ਸਕਦੇ ਹੋ ਅਤੇ ਪਲਾਸਟਿਕ ਦਾ PVC ਆਧਾਰ ਕਾਰਡ ਵੀ ਆਰਡਰ ਕਰ ਸਕਦੇ ਹੋ।
ਬਿਨਾਂ OTP ਇਸ ਤਰ੍ਹਾਂ ਡਾਊਨਲੋਡ ਕਰੋ ਆਧਾਰ ਕਾਰਡ :-
- ਸਭ ਤੋਂ ਪਹਿਲਾਂ ਆਧਾਰ ਦੀ ਆਫੀਸ਼ੀਅਲ ਐਪ ਡਾਊਨਲੋਡ ਕਰੋ।
- ਐਪ 'ਚ 'Download Aadhaar' ਦੇ ਵਿਕਲਪ 'ਤੇ ਕਲਿੱਕ ਕਰੋ।
- ਵੈਰੀਫਿਕੇਸ਼ਨ ਲਈ 'Face Authentication' ਦਾ ਫੀਚਰ ਚੁਣੋ।
- ਆਪਣੇ ਚਿਹਰੇ ਨੂੰ ਕੈਮਰੇ ਰਾਹੀਂ ਸਕੈਨ ਕਰੋ। ਇਸ ਦੌਰਾਨ ਆਪਣੀਆਂ ਪਲਕਾਂ ਝਪਕਾਓ ਤਾਂ ਜੋ ਐਪ ਇਹ ਪੁਸ਼ਟੀ ਕਰ ਸਕੇ ਕਿ ਤੁਸੀਂ ਲਾਈਵ ਹੋ।
- ਸਕੈਨਿੰਗ ਪੂਰੀ ਹੋਣ ਤੋਂ ਬਾਅਦ, ਤੁਹਾਡਾ ਆਧਾਰ PDF ਫਾਰਮੈਟ 'ਚ ਡਾਊਨਲੋਡ ਹੋ ਜਾਵੇਗਾ।
- ਇਸ ਫਾਈਲ ਨੂੰ ਖੋਲ੍ਹਣ ਲਈ ਆਪਣੇ ਨਾਮ ਦੇ ਪਹਿਲੇ ਚਾਰ ਅੱਖਰ ਅਤੇ ਆਪਣੇ ਜਨਮ ਦਾ ਸਾਲ ਪਾਸਵਰਡ ਵਜੋਂ ਦਰਜ ਕਰੋ।
PVC ਆਧਾਰ ਕਾਰਡ ਆਰਡਰ ਕਰਨ ਦਾ ਤਰੀਕਾ :-
ਜੇਕਰ ਤੁਸੀਂ ਪਲਾਸਟਿਕ ਵਾਲਾ ਆਧਾਰ ਕਾਰਡ ਮੰਗਵਾਉਣਾ ਚਾਹੁੰਦੇ ਹੋ, ਤਾਂ UIDAI ਦੀ ਵੈੱਬਸਾਈਟ 'ਤੇ ਜਾ ਕੇ 'Order Aadhaar PVC Card' 'ਤੇ ਕਲਿੱਕ ਕਰੋ। ਇੱਥੇ ਆਪਣਾ ਆਧਾਰ ਨੰਬਰ ਜਾਂ ਵਰਚੁਅਲ ਆਈਡੀ ਦਰਜ ਕਰਕੇ ਅਤੇ ਨਿਰਧਾਰਿਤ ਫੀਸ ਦੀ ਅਦਾਇਗੀ ਕਰਕੇ ਤੁਸੀਂ ਇਸ ਨੂੰ ਆਪਣੇ ਘਰ ਦੇ ਪਤੇ 'ਤੇ ਮੰਗਵਾ ਸਕਦੇ ਹੋ।
ਧਿਆਨ ਰੱਖਣ ਯੋਗ ਗੱਲਾਂ :-
- ਫੇਸ ਆਥੈਂਟੀਕੇਸ਼ਨ ਦੀ ਵਰਤੋਂ ਕਰਦੇ ਸਮੇਂ ਅਜਿਹੀ ਜਗ੍ਹਾ 'ਤੇ ਰਹੋ ਜਿੱਥੇ ਰੌਸ਼ਨੀ ਚੰਗੀ ਹੋਵੇ।
- ਜੇਕਰ ਤੁਹਾਨੂੰ ਐਪ 'ਚ ਫੇਸ ਆਥੈਂਟੀਕੇਸ਼ਨ ਦਾ ਵਿਕਲਪ ਨਹੀਂ ਦਿਖ ਰਿਹਾ, ਤਾਂ ਆਪਣੀ ਐਪ ਨੂੰ ਅਪਡੇਟ ਕਰੋ।
- ਇਸ ਪ੍ਰਕਿਰਿਆ ਲਈ ਐਪ ਨੂੰ ਕੈਮਰਾ ਵਰਤਣ ਦੀ ਇਜਾਜ਼ਤ ਦੇਣੀ ਜ਼ਰੂਰੀ ਹੈ।
