ਆ ਗਿਆ Volvo XC90 ਦਾ Facelift ਵਰਜ਼ਨ, ਇਨ੍ਹਾਂ ਗੱਡੀਆਂ ਨਾਲ ਹੋਵੇਗਾ ਮੁਕਾਬਲਾ
Saturday, Mar 08, 2025 - 05:24 PM (IST)

ਆਟੋ ਡੈਸਕ- Volvo XC90 Facelift ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਗਿਆ ਹੈ। ਇਸ ਗੱਡੀ ਦੀ ਕੀਮਤ 1.03 ਕਰੋੜ ਰੁਪਏ ਐਕਸ ਸ਼ੋਅਰੂਮ ਰੱਖੀ ਗਈ ਹੈ। ਭਾਰਤ 'ਚ ਇਸਦਾ ਮੌਜੂਦਾ ਮਾਡਲ ਪਹਿਲਾਂ ਤੋਂ ਵਿਕ ਰਿਹਾ ਹੈ ਪਰ ਹੁਣ ਕੰਪਨੀ ਇਸ ਕਾਰ ਦੇ ਫੇਸਲਿਫਟ ਵੇਰੀਐਂਟ ਨੂੰ ਲੈ ਕੇ ਆਈ ਹੈ। Volvo XC90 ਫੇਸਲਿਫਟ ਦਾ ਸਿੱਧਾ ਮੁਕਾਬਲਾ Audi Q7, BMW X5, Mercedes-Benz GLE ਅਤੇ Jeep Grand Cherokee ਨਾਲ ਹੋਵੇਗਾ ਅਤੇ ਇਸਦੀ ਡਿਲਿਵਰੀ ਇਸੇ ਮਹੀਨੇ ਤੋਂ ਸ਼ੁਰੂ ਹੋਵੇਗੀ।
ਇੰਜਣ
ਇਸ ਗੱਡੀ 'ਚ 2.0 ਲੀਟਰ ਮਾਈਲਡ-ਹਾਈਬ੍ਰਿਡ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 250hp ਦੀ ਪਾਵਰ ਅਤੇ 360Nm ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਗੱਡੀ ਆਲ-ਵ੍ਹੀਲ ਡਰਾਈਵ (AWD) ਸਿਸਟਮ ਨਾਲ ਵੀ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 7.7 ਸਕਿੰਟਾਂ 'ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ। ਇਹ ਕਾਰ 8 ਲੀਟਰ ਫਿਊਲ 'ਚ ਕਰੀਬ 100 ਕਿਲੋਮੀਟਰ ਤਕ ਦਾ ਸਫਰ ਕਰਨ 'ਚ ਸਮਰਥ ਹੈ। ਯਾਨੀ ਇਹ ਕਾਰ ਕਰੀਬ 12.5 ਕਿਲੋਮੀਟਰ ਪ੍ਰਤੀ ਲੀਟਰ ਤਕ ਦੀ ਮਾਈਲੇਜ ਦੇਵੇਗੀ।
ਫੀਚਰਜ਼
Volvo XC90 facelift 'ਚ 11.2 ਇੰਚ ਟਚਸਕਰੀਨ, ਐਡਵਾਂਸਡ ਏਅਰ ਕਲੀਨਰ, ਐਪਲ ਕਾਰ ਪਲੇਅ, ਐਂਡਰਾਇਡ ਆਟੋ, Bowers & Wilkins ਪ੍ਰੀਮੀਅਮ ਸਾਊਂਡ ਸਿਸਟਮ, ਪੈਨੋਰਮਿਕ ਸਨਰੂਫ, ਵਾਇਰਲੈੱਸ ਫੋਨ ਚਾਰਜਿੰਗ, 360 ਡਿਗਰੀ ਕੈਮਰਾ ਸਿਸਟਮ, ਹੈੱਡ-ਅਪ ਡਿਸਪਲੇਅ, ਮੈਮਰੀ ਸੀਟਾਂ ਅਤੇ ਏਅਰ ਪਿਊਰੀਫਾਇਰ (ਪੀਐੱਮ 2.5 ਫਿਲਟਰ ਦੇ ਨਾਲ) ਵਰਗੇ ਫੀਚਰਜ਼ ਦਿੱਤੇ ਗਏ ਹਨ।