179 ਰੁਪਏ 'ਚ ਇਹ ਕੰਪਨੀ ਦੇ ਰਹੀ ਹੈ ਅਨਲਿਮਟਿਡ ਡਾਟਾ ਅਤੇ ਕਾਲਿੰਗ ਦੀ ਸੁਵਿਧਾ
Thursday, Dec 14, 2017 - 06:43 PM (IST)
ਜਲੰਧਰ- ਟੈਲੀਕਾਮ ਮਾਰਕੀਟ 'ਚ ਚੱਲ ਰਹੀ ਕੜੀ ਮੁਕਾਬਲੇਬਾਜ਼ੀ ਨੂੰ ਵੇਖਦੇ ਹੋਏ Vodafone ਨੇ 179 ਰੁਪਏ ਵਾਲਾ ਨਵਾਂ ਪ੍ਰੀ-ਪੇਡ ਪੈਕ ਲਾਂਚ ਕੀਤਾ ਹੈ। ਹਾਲਾਂਕਿ ਕੰਪਨੀ ਨੇ ਇਹ ਪੈਕ ਸਿਰਫ ਬਿਹਾਰ ਅਤੇ ਝਾਰਖੰਡ ਸਰਕਲ ਲਈ ਹੀ ਪੇਸ਼ ਕੀਤਾ ਹੈ। ਇਸ ਰਿਚਾਰਜ ਪੈਕ ਦੀ ਵੈਲੀਡਿਟੀ 28 ਦਿਨਾਂ ਦੀ ਹੈ ਅਤੇ ਇਸ 'ਚ ਯੂਜ਼ਰਸ ਨੂੰ ਦੇਸ਼ ਭਰ 'ਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਅਤੇ ਫ੍ਰੀ ਰੋਮਿੰਗ ਮਿਲੇਗੀ।
ਪੈਕ ਡਿਟੇਲਸ
ਇਸ ਨਵੇਂ ਪੈਕ 'ਚ ਅਨਲਿਮਟਿਡ ਡਾਟਾ ਸਿਰਫ 2ਜੀ ਸਪੀਡ ਦੇ ਨਾਲ ਹੀ ਉਪਲੱਬਧ ਹੈ ਅਤੇ ਯੂਜ਼ਰ ਨੂੰ ਹਰ ਰੋਜ 250 ਮੁਫਤ ਮਿੰਟ ਅਤੇ ਹਰ ਹਫ਼ਤੇ 1,000 ਮਿੰਟ ਹੀ ਮਿਲਣਗੇ ਅਤੇ ਇਸ ਤੋਂ ਜ਼ਿਆਦਾ ਕਾਲ ਕਰਨ 'ਤੇ 30 ਪੈਸਾ ਪ੍ਰਤੀ ਮਿੰਟ ਦਾ ਭੁਗਤਾਨ ਦੇਣਾ ਹੋਵੇਗਾ। ਯੂਜ਼ਰ 28 ਦਿਨਾਂ ਦੀ ਵੈਲੀਡਿਟੀ ਦੇ ਦੌਰਾਨ ਮੈਕਸੀਮਮ 300 ਵੱਖ-ਵੱਖ ਨੰਬਰ 'ਤੇ ਹੀ ਕਾਲ ਕਰ ਸਕਦੇ ਹਨ। ਇਹ ਗਿਣਤੀ ਪਾਰ ਹੋਣ 'ਤੇ 30 ਪੈਸਾ ਪ੍ਰਤੀ ਮਿੰਟ ਦਾ ਭੁਗਤਾਨ ਲੱਗੇਗਾ।
