ਵੋਡਾਫੋਨ ਨੇ ਪੇਸ਼ ਕੀਤੇ 2 ਨਵੇਂ ਪਲਾਨਸ, ਰੋਜ਼ਾਨਾ ਮਿਲੇਗਾ 3GB ਡਾਟਾ

01/22/2020 8:47:37 PM

 

ਗੈਜੇਟ ਡੈਸਕ-ਟੈਲੀਕਾਮ ਇੰਡਸਟਰੀ 'ਚ ਅੱਜ-ਕੱਲ ਤਗੜਾ ਮੁਕਾਬਲਾ ਚੱਲ ਰਿਹਾ ਹੈ। ਕੰਪਨੀ ਆਪਣੇ ਸਬਸਕਰਾਈਬਰ ਬੇਸ ਅਤੇ ਏਵਰੇਜ਼ ਰੈਵਿਨਿਊ ਪ੍ਰਤੀ ਯੂਜ਼ਰ ਨੂੰ ਵਧਾਉਣ ਲਈ ਨਵੇਂ-ਨਵੇਂ ਪਲਾਨ ਲਿਆ ਰਹੀ ਹੈ। ਉੱਥੇ, ਪਿਛਲੇ ਮਹੀਨੇ ਰਿਲਾਇੰਸ ਜਿਓ ਦੇ ਨਾਲ ਹੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਵੀ ਆਪਣੇ ਪ੍ਰੀਪੇਡ ਪਲਾਨਸ ਦੇ ਟੈਰਿਫ ਤੋਂ ਬਾਅਦ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਚਿੰਤਾ ਪਲਾਨਸ 'ਚ ਮਿਲਣ ਵਾਲੇ ਰੋਜ਼ਾਨਾ ਡਾਟਾ ਦੀ ਸੀ। ਯੂਜ਼ਰਸ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਵੋਡਾਫੋਨ ਨੇ ਦੋ ਨਵੇਂ ਪਲਾਨ ਲਾਂਚ ਕੀਤੇ ਹਨ। 558 ਰੁਪਏ ਅਤੇ 398 ਰੁਪਏ ਵਾਲੇ ਪਲਾਨ ਦੀ ਕੀਮਤ 'ਚ ਰੋਜ਼ਾਨਾ 3ਜੀ.ਬੀ. ਡਾਟਾ ਨਾਲ ਕਈ ਬੈਨੀਫਿਟਸ ਵੀ ਦਿੱਤੇ ਜਾ ਰਹੇ ਹਨ।

398 ਰੁਪਏ ਵਾਲਾ ਪਲਾਨ
ਵੋਡਾਫੋਨ ਦੇ ਇਸ ਪਲਾਨ 'ਚ ਦੇਸ਼ਭਰ 'ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਫ੍ਰੀ ਕਾਲਿੰਗ ਅਤੇ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। ਪਲਾਨ ਨੂੰ ਸਬਸਕਰਾਈਬ ਕਰਵਾਉਣ ਵਾਲੇ ਯੂਜ਼ਰਸ ਨੂੰ ਰੋਜ਼ਾਨਾ 3ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। 28 ਦਿਨ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਵੀ 558 ਰੁਪਏ ਦੀ ਤਰ੍ਹਾਂ ਵੋਡਾਫੋਨ ਪਲੇਅ ਅਤੇ ਜੀ5 ਦਾ ਫ੍ਰੀ ਸਬਸਕਰੀਪਸ਼ਨ ਮਿਲਦਾ ਹੈ। ਦੱਸ ਦੇਈਏ ਕਿ ਵੋਡਾਫੋਨ ਦੁਆਰਾ ਲਾਂਚ ਕੀਤਾ ਗਿਆ 558 ਰੁਪਏ ਵਾਲਾ ਪਲਾਨ ਮੱਧ ਪ੍ਰਦੇਸ਼ ਸਰਕਲ ਅਤੇ 398 ਰੁਪਏ ਵਾਲਾ ਮੁੰਬਈ ਅਤੇ ਮੱਧ ਪ੍ਰਦੇਸ਼ ਸਰਕਲਸ 'ਚ ਉਪਲੱਬਧ ਹੈ।

558 ਰੁਪਏ ਵਾਲਾ ਪਲਾਨ
56 ਦਿਨ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 3ਜੀ.ਬੀ. ਡਾਟਾ ਅਤੇ 100 ਫ੍ਰੀ ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। ਪਲਾਨ 'ਚ ਕਿਸੇ ਵੀ ਨੈੱਟਵਰਕ ਲਈ ਫ੍ਰੀ ਕਾਲਿੰਗ ਅਨਲਿਮਟਿਡ ਕਾਲਿੰਗ ਮਿਲਦੀ ਹੈ। ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ 499 ਰੁਪਏ ਦੀ ਕੀਮਤ 'ਚ ਆਉਣ ਵਾਲੇ ਵੋਡਾਫੋਨ ਪਲੇਅ ਦੇ ਫ੍ਰੀ ਸਬਸਕਰੀਪਸ਼ਨ ਨਾਲ 999 ਰੁਪਏ ਵਾਲਾ ਜੀ5 ਦਾ ਵੀ ਫ੍ਰੀ ਸਬਸਕਰੀਪਸ਼ਨ ਦਿੱਤਾ ਜਾ ਰਿਹਾ ਹੈ।


Karan Kumar

Content Editor

Related News