Vivo Y1s ਦਾ ਨਵਾਂ ਮਾਡਲ ਭਾਰਤ ’ਚ ਲਾਂਚ, ਕੀਮਤ 9,490 ਰੁਪਏ

06/15/2021 3:58:43 PM

ਗੈਜੇਟ ਡੈਸਕ– ਵੀਵੋ ਇੰਡੀਆ ਨੇ ਪਿਛਲੇ ਸਾਲ ਨਵੰਬਰ ’ਚ BMW ਦੀ ਬਾਈਕ ਦੇ ਹੋ ਜਾਓਗੇ ਦੀਵਾਨੇ, ਭਾਰਤ 'ਚ ਹੋਈ ਲਾਂਚ, ਜਾਣੋ ਕੀਮਤ Vivo Y1s ਨੂੰ ਭਾਰਤ ’ਚ ਲਾਂਚ ਕੀਤਾ ਸੀ। Vivo Y1s ਇਕ ਬਜਟ ਸਮਾਰਟਫੋਨ ਹੈ। ਵੀਵੋ ਦਾ ਇਹ ਫੋਨ ਅਜੇ ਤਕ ਸਿਰਫ਼ ਇਕ ਹੀ ਮਾਡਲ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ’ਚ ਉਪਲੱਬਧ ਸੀ ਪਰ ਹੁਣ ਕੰਪਨੀ ਨੇ ਇਸ ਦਾ ਨਵਾਂ ਮਾਡਲ ਵੀ ਲਾਂਚ ਕਰ ਦਿੱਤਾ ਹੈ। Vivo Y1s ਨੂੰ ਹੁਣ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ’ਚ ਵੀ ਖ਼ਰੀਦਿਆ ਜਾ ਸਕਦਾ ਹੈ। 

Vivo Y1s ਦੀ ਕੀਮਤ
Vivo Y1s ਦੇ 2 ਜੀ.ਬੀ ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,990 ਰੁਪਏ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,490 ਰੁਪਏ ਹੈ। ਫੋਨ ਦੀ ਵਿਕਰੀ ਆਰੋਰਾ ਬਲਿਊ ਅਤੇ ਓਲਿਵ ਬਲੈਕ ਰੰਗ ’ਚ ਵੀਵੋ ਦੇ ਆਨਲਾਈਨ ਸਟੋਰ, ਫਲਿਪਕਾਰਟ, ਐਮਾਜ਼ੋਨ ਅਤੇ ਤਮਾਮ ਆਨਲਾਈਨ ਸਟੋਰਾਂ ਦੇ ਨਾਲ ਆਫਲਾਈਨ ਸਟੋਰ ਤੇ ਹੋ ਰਹੀ ਹੈ। 

Vivo Y1s ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਨਾਲ ਐਂਡਰਾਇਡ 10 ਆਧਾਰਿਤ FunTouch OS 10.5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੀਵੋ ਦੇ ਇਸ ਫੋਨ ’ਚ 6.22 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੀਲੀਓ ਪੀ35 ਪ੍ਰੋਸੈਸਰ, 2 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਮਿਲੇਗੀ ਜਿਸ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਟੋਗ੍ਰਾਫੀ ਲਈਫੋਨ ’ਚ ਸਿੰਗਲ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੈਲਪੀ ਕੈਮਰਾ ਵਾਟਰਡ੍ਰੋਪ ਨੌਚ ’ਚ ਦਿੱਤਾ ਗਿਆ ਹੈ। ਕੈਮਰੇ ਨਾਲ ਬਿਊਟੀ ਮੋਡ ਅਤੇ ਟਾਈਮ ਲੈਪਸ ਵਰਗੇ ਫੀਚਰਜ਼ ਮਿਲਣਗੇ। 

Vivo Y1s ’ਚ 4030mAh ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 2.4G, ਵਾਈ-ਫਾਈ ਵੀ5, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਜੀ.ਪੀ.ਐੱਸ., ਐੱਫ.ਐੱਮ. ਰੇਡੀਓ ਅਤੇ 3.5mm ਹੈੱਡਫੋਨ ਜੈੱਕ ਹੈ। ਫੋਨ ’ਚ ਫੇਸ ਅਨਲਾਕ, ਡਾਰਕ ਮੋਡ ਵੀ ਮਿਲੇਗਾ। 


Rakesh

Content Editor

Related News