6,500mAh ਬੈਟਰੀ ਤੇ ਪਾਵਰਫੁੱਲ ਪ੍ਰੋਸੈਸਰ! Vivo V50 ਦੀ ਜ਼ਬਰਦਸਤ ਸੀਰੀਜ਼ ਇਸ ਦਿਨ ਹੋਵੇਗੀ ਲਾਂਚ

Sunday, Dec 01, 2024 - 03:16 PM (IST)

6,500mAh ਬੈਟਰੀ ਤੇ ਪਾਵਰਫੁੱਲ ਪ੍ਰੋਸੈਸਰ! Vivo V50 ਦੀ ਜ਼ਬਰਦਸਤ ਸੀਰੀਜ਼ ਇਸ ਦਿਨ ਹੋਵੇਗੀ ਲਾਂਚ

ਗੈਜੇਟ ਡੈਸਕ - ਹਾਲ ਹੀ ’ਚ Vivo ਨੇ ਚੀਨੀ ਬਾਜ਼ਾਰ ’ਚ ਆਪਣੇ ਲੇਟੈਸਟ Vivo S20 ਸੀਰੀਜ਼ ਲਾਂਚ ਕੀਤਾ ਹੈ। ਕੰਪਨੀ ਇਸ ਸੀਰੀਜ਼ 'ਚ 2 ਫੋਨ ਲੈ ਕੇ ਆਈ ਹੈ। ਆਉਣ ਵਾਲੇ ਦਿਨਾਂ 'ਚ ਇਸ ਸੀਰੀਜ਼ ਨੂੰ ਭਾਰਤ 'ਚ ਵੀ ਲਾਂਚ ਕੀਤੇ ਜਾਣ ਦੀ ਆਸ ਹੈ। ਪਰ V ਬ੍ਰਾਂਡਿੰਗ ਦੇ ਤਹਿਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਇਨ੍ਹਾਂ ਦੋਵਾਂ ਫੋਨਾਂ ਨੂੰ Vivo V50 ਦੇ ਰੂਪ 'ਚ ਭਾਰਤ 'ਚ ਲਾਂਚ ਕਰ ਸਕਦੀ ਹੈ। ਇਹ ਇਸ ਸਾਲ ਅਗਸਤ ’ਚ ਆਏ Vivo V40 ਅਤੇ Vivo V40 Pro ਦਾ ਉੱਤਰਾਧਿਕਾਰੀ ਹੋਵੇਗਾ। ਆਓ, ਆਓ ਜਾਣਦੇ ਹਾਂ ਵੀਵੋ ਦੀ ਆਉਣ ਵਾਲੀ ਸੀਰੀਜ਼ ਬਾਰੇ।

ਪੜ੍ਹੋ ਇਹ ਵੀ ਖਬਰ - WhatsApp Hack : ਕਿਵੇਂ ਹੈਕ ਹੁੰਦਾ ਹੈ ਵਟਸਐੱਪ, ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ

Vivo V50 ਸੀਰੀਜ਼ ਕਦੋਂ ਹੋਵੇਗੀ ਲਾਂਚ?

ਫਿਲਹਾਲ Vivo V50 ਸੀਰੀਜ਼ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ IMEI ਡਾਟਾਬੇਸ 'ਚ V50 ਨੂੰ ਮਾਡਲ ਨੰਬਰ V2427 ਦੇ ਤਹਿਤ ਅਤੇ Vivo V50e ਨੂੰ ਮਾਡਲ ਨੰਬਰ V2428 ਦੇ ਤਹਿਤ ਲਿਸਟ ਕੀਤਾ ਗਿਆ ਹੈ। ਸੂਚੀ ’ਚ ਸੁਧਾਰ ਪ੍ਰੋਸੈਸਰ ਅਤੇ ਤੇਜ਼ ਚਾਰਜਿੰਗ ਨੂੰ ਦਰਸਾਉਂਦਾ ਹੈ। ਕੈਮਰੇ ਦੇ ਸੈਂਸਰ 'ਚ ਵੀ ਬਦਲਾਅ ਕੀਤੇ ਜਾ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਨੂੰ ਜਨਵਰੀ ਦੇ ਅਖੀਰ ਜਾਂ ਅਗਲੇ ਸਾਲ ਫਰਵਰੀ ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ।

ਦੋ ਮਾਡਲ ਹੋਣਗੇ ਲਾਂਚ

Vivo V50 ਅਤੇ V50 Pro ਨੂੰ ਵੀਵੋ ਦੀ ਆਉਣ ਵਾਲੀ ਸੀਰੀਜ਼ 'ਚ ਲਾਂਚ ਕੀਤੇ ਜਾਣ ਦੀ ਆਸ ਹੈ। ਜੇਕਰ ਅਸੀਂ ਚੀਨ 'ਚ ਉਪਲੱਬਧ S ਸੀਰੀਜ਼ ਨੂੰ ਆਧਾਰ ਦੇ ਤੌਰ 'ਤੇ ਲੈਂਦੇ ਹਾਂ, ਤਾਂ ਇਨ੍ਹਾਂ ਦੋਵਾਂ ਫੋਨਾਂ 'ਚ ਸਨੈਪਡ੍ਰੈਗਨ 7 Gen 3 ਅਤੇ MediaTek Dimensity 9300+ ਪ੍ਰੋਸੈਸਰ ਮਿਲ ਸਕਦੇ ਹਨ। ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ 'ਚ ਸੂਖਮ ਬਦਲਾਅ ਦੇਖਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਤੁਰੰਤ ਨਹੀਂ ਆਵੇਗਾ OTP ਪਰ AIRTEL, VODA, BSNL ਵਾਲੇ ਨਾ ਕਰਨ ਚਿੰਤਾ, ਜਾਣੋ ਕਾਰਨ

Vivo S20, Vivo S20 Pro ਸਪੈਸੀਫਿਕੇਸ਼ਨਸ

ਜੇਕਰ ਕੰਪਨੀ ਵੀਵੋ S20 ਅਤੇ Vivo S20 Pro ਸਮਾਰਟਫੋਨ ਨੂੰ V ਬ੍ਰਾਂਡਿੰਗ ਦੇ ਤਹਿਤ ਭਾਰਤ 'ਚ ਲਾਂਚ ਕਰਦੀ ਹੈ, ਤਾਂ ਇਸ 'ਚ ਚੀਨੀ ਵੇਰੀਐਂਟ ਵਰਗੀਆਂ ਹੀ ਵਿਸ਼ੇਸ਼ਤਾਵਾਂ ਹੋਣਗੀਆਂ।

ਡਿਸਪਲੇਅ

Vivo S20 ਅਤੇ S20 Pro ਦੋਨਾਂ ’ਚ 1.5K ਰੈਜ਼ੋਲਿਊਸ਼ਨ, 120Hz ਰਿਫ੍ਰੈਸ਼ ਰੇਟ, 5,000 nits ਦੀ ਸਿਖਰ ਚਮਕ ਅਤੇ HDR10+ ਸਪੋਰਟ ਦੇ ਨਾਲ ਇਕ 6.67-ਇੰਚ AMOLED ਡਿਸਪਲੇਅ ਹੈ। ਸਟੈਂਡਰਡ ਮਾਡਲ ’ਚ ਇਕ ਫਲੈਟ ਪੈਨਲ ਹੈ ਜਦੋਂ ਕਿ ਪ੍ਰੋ ਵੇਰੀਐਂਟ ’ਚ ਇਕ ਕਰਵਡ ਸਕ੍ਰੀਨ ਹੈ।

ਪੜ੍ਹੋ ਇਹ ਵੀ ਖਬਰ - Jio ਗਾਹਕਾਂ ਦੀ 3 ਮਹੀਨੇ ਤੱਕ ਮੌਜ, ਰੋਜ਼ਾਨਾ ਮਿਲੇਗਾ 2GB ਡਾਟਾ ਤੇ ਅਨਲਿਮਿਟਿਡ Callings

ਕੈਮਰਾ

S20 ’ਚ 50MP ਮੁੱਖ ਅਤੇ 8MP ਅਲਟਰਾ-ਵਾਈਡ-ਐਂਗਲ ਲੈਂਸ ਦਾ ਦੋਹਰਾ ਕੈਮਰਾ ਸੈੱਟਅੱਪ ਹੈ। ਦੂਜੇ ਪਾਸੇ S20 ਪ੍ਰੋ ’ਚ ਇਕ 50MP ਸੋਨੀ IMX921 ਪ੍ਰਾਇਮਰੀ ਸੈਂਸਰ, ਇਕ 50MP ਅਲਟਰਾ-ਵਾਈਡ, ਅਤੇ 3x ਜ਼ੂਮ ਦੇ ਨਾਲ ਇਕ 50MP ਪੈਰੀਸਕੋਪ ਸ਼ੂਟਰ ਹੈ। ਦੋਵਾਂ ਫੋਨਾਂ 'ਚ 50MP ਦਾ ਫਰੰਟ ਸਨੈਪਰ ਹੈ।

ਬੈਟਰੀ

S20 ’ਚ 6,500mAh ਦੀ ਬੈਟਰੀ ਹੈ, ਜੋ 80W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। S20 Pro ’ਚ 5,500mAh ਦੀ ਬੈਟਰੀ ਹੈ, ਜੋ 90W ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਪੜ੍ਹੋ ਇਹ ਵੀ ਖਬਰ - Charge ਕਰਨ ਮਗਰੋਂ ਵੀ ਜੇ ਜਲਦੀ ਘੱਟ ਜਾਂਦੀ ਹੈ Phone battery ਤਾਂ ਅਪਣਾਓ ਇਹ ਟਿਪਸ, ਹੋਵੇਗਾ ਫਾਇਦਾ

ਪੜ੍ਹੋ ਇਹ ਵੀ ਖਬਰ - Google Maps ’ਤੇ ਭਰੋਸਾ ਕਰਨਾ ਸਹੀ ਹੈ ਜਾਂ ਗਲਤ! ਜਾਣ ਲਓ ਇਸ ਦੇ ਫੀਚਜ਼ਰ ਬਾਰੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News