Vivo V20 ਨੇ ਬਣਾਇਆ ਨਵਾਂ ਰਿਕਾਰਡ, 6 ਦਿਨਾਂ ’ਚ ਹੋਈ 1 ਲੱਖ ਤੋਂ ਜ਼ਿਆਦਾ ਦੀ ਬੁਕਿੰਗ

10/20/2020 10:37:48 AM

ਗੈਜੇਟ ਡੈਸਕ– Vivo V20 ਸਮਾਰਟਫੋਨ ਨੂੰ ਲੈ ਕੇ ਲੋਕਾਂ ’ਚ ਖ਼ਾਸਾ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਵੀਵੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਿਰਫ 6 ਦਿਨਾਂ ’ਚ 1 ਲੱਖ Vivo V20 ਸਮਾਰਟਫੋਨਾਂ ਦੀ ਪ੍ਰੀ-ਬੁਕਿੰਗ ਹੋ ਚੁੱਕੀ ਹੈ। ਵੀਵੋ ਨੇ ਪਿਛਲੇ ਹਫਤੇ ਹੀ ਇਸ ਸਮਾਰਟਫੋਨ ਨੂੰ ਦੇਸ਼ ’ਚ ਲਾਂਚ ਕੀਤਾ ਹੈ।
 
Vivo V20 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 24,990 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,990 ਰੁਪਏ ਹੈ। ਇਹ ਹੈਂਡਸੈੱਟ ਮਿਡਨਾਈਟ ਜੈਜ਼, ਸਨਸੈੱਟ ਮੈਲੋਡੀ ਰੰਗ ’ਚ ਆਉਂਦਾ ਹੈ। 

PunjabKesari

Vivo V20 ’ਚ 44 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰਾ ਆਰਟ ਪੋਟਰੇਟ ਵੀਡੀਓ, ਸਲੋ ਮੋਸ਼ਨ ਸੈਲਫੀ ਵੀਡੀਓ, 4ਕੇ ਸੈਲਫੀ ਵੀਡੀਓ, ਓਰਾ ਸਕਰੀਨ ਲਾਈਟ ਦੇ ਨਾਲ ਸੁਪਰ ਨਾਈਟ ਸੈਲਫੀ 2.0 ਵਰਗੇ ਫੀਚਰਜ਼  ਨੂੰ ਸੁਪੋਰਟ ਕਰਦਾ ਹੈ। ਫੋਨ ਦੇ ਰੀਅਰ ਪੈਨਲ ’ਤੇ 64 ਮੈਗਾਪਿਕਸਲ ਪ੍ਰਾਈਮਰੀ, 8 ਮੈਗਾਪਿਕਸਲਸੁਪਰ-ਸਾਈਜ਼ ਅਤੇ 2 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਦਿੱਤੇ ਗਏ ਹਨ। ਪ੍ਰਾਈਮਰੀ ਰੀਅਰ ਕੈਮਰਾ ਸੁਪਰ ਮੈਕ੍ਰੋ, ਸੁਪਰ ਨਾਈਟ ਮੋਡ, ਆਟੋਫੋਕਸ, ਸੁਪਰ ਵਾਈਡ-ਐਂਗਲ ਅਤੇ ਨਾਈਟ ਫਿਲਟਰ ਸੁਪੋਰਟ ਕਰਦਾ ਹੈ। 

Vivo V20 ਸਮਾਰਟਫੋਨ ’ਚ 6.44 ਇੰਚ ਦੀ ਅਮੋਲੇਡ ਪਲੱਸ ਸਕਰੀਨ ਦਿੱਤੀ ਗਈ ਹੈ। ਸਕਰੀਨ ਦਾ ਰੈਜ਼ੋਲਿਊਸ਼ਨ 2400x1800 ਪਿਕਸਲ ਹੈ। ਹੈਂਡਸੈੱਟ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 720 ਪ੍ਰੋਸੈਸਰ ਹੈ। ਫੋਨ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ.ਕਾਰਡ ਰਾਹੀਂ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ ਜੋ 33 ਵਾਟ ਫਲੈਸ਼ਚਾਰਜਰ ਨੂੰ ਸੁਪੋਰਟ ਕਰਦੀ ਹੈ। ਵੀਵੋ ਦਾ ਇਹ ਫੋਨ ਐਂਡਰਾਇਡ 11 ਬੇਸਡ ਫਨਟਚ ਓ.ਐੱਸ. 11 ’ਤੇ ਚਲਦਾ ਹੈ। 


Rakesh

Content Editor

Related News