ਵੀਵੋ ਨੇ ਬੰਦ ਕੀਤਾ ਡਿਊਲ ਪਾਪ-ਅਪ ਸੈਲਫੀ ਕੈਮਰੇ ਵਾਲਾ ਫੋਨ, ਜਾਣੋ ਕਾਰਨ

02/21/2020 5:00:05 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਕੰਪਨੀ ਵੀਵੋ ਨੇ ਆਪਣਾ ਪ੍ਰਸਿੱਧ ਸਮਾਰਟਫੋਨ ਵੀਵੋ ਵੀ17 ਪ੍ਰੋ ਭਾਰਤ ’ਚ ਬੰਦ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਡਿਊਲ ਪਾਪ-ਅਪ ਸੈਲਫੀ ਕੈਮਰੇ ਵਾਲਾ ਫੋਨ ਸੀ। ਇਹ ਫੋਨ ਭਾਰਤ ’ਚ ਸਤੰਬਰ ’ਚ ਲਾਂਚ ਕੀਤਾ ਗਿਆ ਸੀ। ਭਾਰਤ ’ਚ ਇਹ ਫੋਨ 29,990 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਪ੍ਰਾਈਜ਼ ਟੈਗ ਦੇ ਨਾਲ ਲਾਂਚ ਕੀਤਾ ਗਿਆ ਸੀ। ਹੁਣ 91ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਫੋਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਕੰਪਨੀ ਇਸ ਫੋਨ ਦਾ ਸਕਸੈਸਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਵੀਵੋ ਵੀ19 ਪ੍ਰੋ ਲਾਂਚ ਕਰੇਗੀ। ਮੌਜੂਦਾ ਸਮੇਂ ’ਚ ਇਹ ਫੋਨ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਾਂ ’ਤੇ ਉਪਲੱਬਦ ਹੈ ਜੋ ਸਟਾਕ ਕਲੀਅਰ ਹੋਣ ਤਕ ਉਪਲੱਬਧ ਰਹੇਗਾ। 

ਡਿਊਲ ਪਾਪ-ਅਪ ਸੈਲਫੀ ਕੈਮਰੇ ਵਾਲਾ ਦੁਨੀਆ ਦਾ ਪਹਿਲਾ ਫੋਨ
ਵੀਵੋ ਵੀ17 ਪ੍ਰੋ ਸਮਾਰਟਫੋਨ 32 ਮੈਗਾਪਿਕਸਲ ਡਿਊਲ ਪਾਪ-ਅਪ ਸੈਲਫੀ ਕੈਮਰੇ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਫੋਨ ਹੈ। ਇਸ ਸਮਾਰਟਫੋਨ ਦੇ ਪਾਪ-ਅਪ ਸੈਲਫੀ ਮਡਿਊਲ ’ਚ 32 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। ਵੀਵੋ ਵੀ17 ਪ੍ਰੋ ਦੇ ਪਿੱਛੇ ਏ.ਆਈ. ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਪਿੱਛੇ 4 ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। 


Related News