32MP ਸੈਲਫੀ ਕੈਮਰੇ ਨਾਲ ਲਾਂਚ ਹੋਇਆ Vivo S1 ਗਲੋਬਲ ਵੇਰੀਐਂਟ

07/17/2019 1:03:32 PM

ਗੈਜੇਟ ਡੈਸਕ– Vivo S1 ਨੂੰ ਗਲੋਬਲ ਬਾਜ਼ਾਰ ’ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਚੀਨੀ ਬਾਜ਼ਾਰ ’ਚ ਲਾਂਚ ਕਰਨ ਦੇ ਕਰੀਬ ਚਾਰ ਮਹੀਨੇ ਬਾਅਦ ਕੰਪਨੀ ਨੇ Vivo S1 ਨੂੰ ਗਲੋਬਲ ਬਾਜ਼ਾਰ ’ਚ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਵੀਵੋ ਐੱਸ 1 ਦੇ ਚੀਨੀ ਵੇਰੀਐਂਟ ਅਤੇ ਗਲੋਬਲ ਵੇਰੀਐਂਟ ’ਚ ਕੁਝ ਫਰਕ ਹਨ। ਬੈਟਰੀ, ਪ੍ਰੋਸੈਸਰ, ਡਿਸਪਲੇਅ ਸਾਈਜ਼ ਅਤੇ ਕੈਮਰੇ ਦੇ ਆਧਾਰ ’ਤੇ ਦੋਵੇਂ ਵੀਵੋ ਸਮਾਰਟਫੋਨ ਇਕ-ਦੂਜੇ ਤੋਂ ਅਲੱਗ ਹਨ। 

ਕੀਮਤ
ਇੰਡੋਨੇਸ਼ੀਅਨ ਬਾਜ਼ਾਰ ’ਚ Vivo S1 ਦੀ ਕੀਮਤ ਕਰੀਬ 17,700 ਰੁਪਏ ਹੈ। ਫੋਨ ਕਾਸਮਿਕ ਗ੍ਰੀਨ ਅਤੇ ਸਕਾਈਲਾਈਨ ਬਲਿਊ ਰੰਗ ’ਚ ਆਏਗਾ। ਇਸ ਵੇਰੀਐਂਟ ਨੂੰ ਭਾਰਤ ’ਚ ਜਲਦੀ ਹੀ ਲਾਂਚ ਕੀਤੇ ਜਾਣ ਦੀ ਉਮੀਦ ਹੈ। 

ਫੀਚਰਜ਼
Vivo S1 ਗਲੋਬਲ ਵੇਰੀਐਂਟ ਐਂਡਰਾਇਡ 9 ਪਾਈ ’ਤੇ ਆਧਾਰਿਤ ਫਨਟਚ ਓ.ਐੱਸ. 9 ’ਤੇ ਚੱਲਦਾ ਹੈ। ਡਿਊਲ-ਸਿਮ (ਨੈਨੋ) Vivo S1 ’ਚ 6.38 ਇੰਚ ਦੀ ਫੁਲ-ਐੱਚ.ਡੀ. ਪਲੱਸ (1080x2340 ਪਿਕਸਲ) ਸੁਪਰ ਅਮੋਲੇਡ ਡਿਸਪਲੇਅ ਹੈ। ਨਾਲ ਹੀ ਵਾਟਰਡ੍ਰੋਪ ਨੌਚ ਦਿੱਤੀ ਗਈਹੈ। ਹੈਂਡਸੈੱਟ ’ਚ ਮੀਡੀਆਟੈੱਕ ਹੀਲੀਓ ਪੀ65 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਹੈ। 

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਵੀਵੋ ਦਾ ਇਹ ਫੋਨ ਤਿੰਨ ਰੀਅਰ ਕੈਮਰੇ ਨਾਲ ਆਉਂਦਾ ਹੈ। ਪਿਛਲੇ ਹਿੱਸੇ ’ਤੇ ਐੱਫ/1.78 ਅਪਰਚਰ ਵਾਲਾ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ। ਇਸ ਦੇ ਨਾਲ ਐੱਫ/2.2 ਅਪਰਚਰ ਵਾਲਾ ਵਾਈ-ਐਂਗਲ ਲੈੱਨਜ਼ ਵਾਲਾ 8 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਅਤੇ ਐੱਫ/2.4 ਅਪਰਚਰ ਵਾਲਾ 2 ਮੈਗਾਪਿਕਸਲ ਦਾ ਤੀਜਾ ਸੈਂਸਰ ਹੈ। ਫੋਨ ’ਚ ਐੱਫ/2.0 ਅਪਰਚਰ ਵਾਲਾ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਵੀਵੋ ਦੇ ਇਸ ਸਮਾਰਟਫੋਨ ਦੀ ਇਨਬਿਲਟ ਸਟੋਰੇਜ 128 ਜੀ.ਬੀ. ਹੈ। ਕੁਨੈਕਟੀਵਿਟੀ ਫੀਚਰ ’ਚ ਵਾਈ-ਫਾਈ, ਬਲੂਟੁੱਥ 5,ਯੂ.ਐੱਸ.ਬੀ. ਓ.ਟੀ.ਜੀ., ਮਾਈਕ੍ਰੋ-ਯੂ.ਐੱਸ.ਬੀ. ਅਤੇ ਜੀ.ਪੀ.ਐੱਸ. ਸ਼ਾਮਲ ਹਨ। ਕੰਪਨੀ ਨੇ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ ਅਤੇ ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। 


Related News