‘ਪੰਜਾਬ ਕੇਸਰੀ’ ਨਾਲ ਧੱਕੇਸ਼ਾਹੀ ਖ਼ਿਲਾਫ਼ ਪ੍ਰਦਰਸ਼ਨ: ‘ਆਪ’ ਸਰਕਾਰ ਵਿਰੋਧੀ ਨਾਅਰਿਆਂ ਨਾਲ ਗੂੰਜਿਆ DC ਦਫਤਰ
Saturday, Jan 24, 2026 - 11:45 AM (IST)
ਲੁਧਿਆਣਾ (ਵਿਸ਼ੇਸ਼)- ਸੁਤੰਤਰਤਾ ਸੈਨਾਨੀ ਤੇ ਸ਼ਹੀਦਾਂ ਦੇ ਵਾਰਿਸ ‘ਪੰਜਾਬ ਕੇਸਰੀ’ ਗਰੁੱਪ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਸੂਬਾ ਪੱਧਰੀ ਅੰਦੋਲਨ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਵੀਰਵਾਰ ਨੂੰ ਲੁਧਿਆਣਾ ’ਚ ਰੋਸ-ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਜਨ-ਸੈਲਾਬ ਉਮੜਿਆ ਅਤੇ ਆਮ ਆਦਮੀ ਪਾਰਟੀ ਸਰਕਾਰ ਵਿਰੋਧੀ ਨਾਅਰਿਆਂ ਨਾਲ ਲੁਧਿਆਣਾ ਦਾ ਡੀ. ਸੀ. ਦਫਤਰ ਗੂੰਜ ਉੱਠਿਆ।ਲੁਧਿਆਣਾ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ, ਪ੍ਰਮੁੱਖ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਮੈਂਬਰਾਂ ਵੱਲੋਂ ਇਕ ਸੁਰ ’ਚ ‘ਪੰਜਾਬ ਕੇਸਰੀ’ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ ਗਈ।
ਇਸ ਮੌਕੇ ਮੁੱਖ ਤੌਰ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ, ਜਗਦੀਸ਼ ਸਿੰਘ ਗਰਚਾ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਰਣਜੀਤ ਸਿੰਘ ਢਿੱਲੋਂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸੀਨੀਅਰ ਐਡਵੋਕੇਟ ਹਰੀਸ਼ ਢਾਂਡਾ, ਪਰਉਪਕਾਰ ਘੁੰਮਣ, ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ਼, ਜ਼ਿਲਾ ਬਾਰ ਸੰਘ ਦੇ ਸਕੱਤਰ ਹਿਮਾਂਸ਼ੂ ਵਾਲੀਆ, ਚੇਤਨ ਵਰਮਾ, ਸਮਾਜ ਸੇਵੀ ਟੀਟੂ ਬਾਣੀਆ, ਭਾਜਪਾ ਦੇ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ, ਅਕਾਲੀ ਦਲ ਦੇ ਪ੍ਰਧਾਨ ਭੁਪਿੰਦਰ ਭਿੰਦਾ, ਸੀਨੀਅਰ ਭਾਜਪਾ ਆਗੂ ਪ੍ਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਅਮਰਜੀਤ ਟਿੱਕਾ, ਜਤਿੰਦਰ ਮਿੱਤਲ, ਗੁਰਦੀਪ ਸਿੰਘ ਗੋਸ਼ਾ, ਪ੍ਰਿਤਪਾਲ ਸਿੰਘ ਬਲੀਏਵਾਲ, ਰਾਸ਼ੀ ਅਗਰਵਾਲ, ਗੁਰਦੀਪ ਨੀਟੂ, ਆਰ. ਟੀ. ਆਈ. ਸੈੱਲ ਦੇ ਕੀਮਤੀ ਰਾਵਲ, ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ, ਕੇ. ਕੇ. ਬਾਵਾ, ਕੋਮਲ ਖੰਨਾ, ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਸੰਨੀ ਭੱਲਾ, ਪੰਕਜ ਕਾਕਾ, ਅਰੁਣ ਸ਼ਰਮਾ, ਗੌਰਵਜੀਤ ਗੋਰਾ, ਰੁਚੀ ਗੁਲਾਟੀ, ਸੁਮਨ ਵਰਮਾ, ਵਿਪਨ ਵਿਨਾਇਕ, ਅਕਾਲੀ ਦਲ ਦੇ ਹਿਤੇਸ਼ਇੰਦਰ ਸਿੰਘ ਗਰੇਵਾਲ, ਨਰੇਸ਼ ਧੀਂਗਾਨ ਸ਼ਾਮਲ ਹੋਏ।
ਉੱਥੇ ਹੀ ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਭਗਵਾਨ ਜਗਨਨਾਥ ਰੱਥਯਾਤਰਾ ਮਹਾਉਤਸਵ ਕਮੇਟੀ ਦੇ ਚੇਅਰਮੈਨ ਰਾਜੇਸ਼ ਢਾਂਡਾ, ਜਨਰਲ ਸਕੱਤਰ ਸੰਜੀਵ ਸੂਦ ਬਾਂਕਾ, ਐਡਵੋਕੇਟ ਵਰਿੰਦਰ ਸ਼ਰਮਾ ਬੌਬੀ, ਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਸੁਨੀਲ ਮਹਿਰਾ, ਨੋਬਲ ਫਾਊਂਡੇਸ਼ਨ ਤੋਂ ਰਜਿੰਦਰ ਸ਼ਰਮਾ, ਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਅਸ਼ੋਕ ਥਾਪਰ, ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਸੰਜੀਵ ਸ਼ੇਰੂ ਸਚਦੇਵਾ, ਸਿਲਵਰ ਸਮਾਜ ਸੇਵਾ ਸੋਸਾਇਟੀ ਦੇ ਅਨਿਲ ਨਈਅਰ ਮੌਜੂਦ ਸਨ।
