ਮਹਿੰਗੀ ਹੋ ਗਈ ਧਾਕੜ ਕਾਰ ! ਇਸ ਹੁੰਡਈ ਨੇ ਵਧਾਈ ਕੀਮਤ, ਹੁਣ ਇੰਨੇ ਦੀ ਮਿਲੇਗੀ ਇਹ ਗੱਡੀ
Saturday, Mar 28, 2026 - 04:27 PM (IST)
ਗੈਜੇਟ ਡੈਸਕ- ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਆਪਣੀ ਪ੍ਰਸਿੱਧ ਸਬ-ਕੰਪੈਕਟ SUV ਵੈਨਿਊ (Venue) ਦੀਆਂ ਕੀਮਤਾਂ 'ਚ ਵਾਧਾ ਕਰਕੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਵੈਨਿਊ ਦੇ ਚੋਣਵੇਂ ਵੇਰੀਐਂਟਸ ਦੀਆਂ ਕੀਮਤਾਂ 'ਚ 20,000 ਰੁਪਏ ਤੱਕ ਦਾ ਵਾਧਾ ਕੀਤਾ ਹੈ।
ਕਿਹੜੇ ਵੇਰੀਐਂਟਸ ਹੋਏ ਮਹਿੰਗੇ?
ਸਰੋਤਾਂ ਅਨੁਸਾਰ, ਹੁੰਡਈ ਨੇ ਪੈਟਰੋਲ, ਟਰਬੋ ਪੈਟਰੋਲ ਅਤੇ ਡੀਜ਼ਲ ਤਿੰਨੋਂ ਇੰਜਣ ਵੇਰੀਐਂਟਸ ਦੀਆਂ ਕੀਮਤਾਂ ਵਧਾਈਆਂ ਹਨ। ਹਾਲਾਂਕਿ, ਕੰਪਨੀ ਨੇ ਕਾਰ ਦੀ ਸ਼ੁਰੂਆਤੀ ਕੀਮਤ (7.99 ਲੱਖ ਰੁਪਏ) ਅਤੇ ਟੌਪ ਵੇਰੀਐਂਟ ਦੀ ਕੀਮਤ (15.51 ਲੱਖ ਰੁਪਏ) 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਐਨ ਲਾਈਨ (N Line) ਵੇਰੀਐਂਟ ਦੀ ਕੀਮਤ 'ਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ।
ਕੀਮਤਾਂ 'ਚ ਵਾਧੇ ਦਾ ਵੇਰਵਾ
ਪੈਟਰੋਲ ਵੇਰੀਐਂਟ
- ਪੈਟਰੋਲ ਇੰਜਣ 'ਚ ਸਿਰਫ਼ HX 5 ਮੈਨੂਅਲ ਟ੍ਰਿਮ ਦੀ ਕੀਮਤ 'ਚ 20,000 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਟਰਬੋ ਪੈਟਰੋਲ
- ਇਸ ਦੇ ਤਿੰਨ ਵੇਰੀਐਂਟਸ ਦੀ ਕੀਮਤ ਵਧੀ ਹੈ। HX5 DCT ਅਤੇ HX6 DCT ਦੀਆਂ ਕੀਮਤਾਂ 'ਚ 9,000 ਰੁਪਏ, ਜਦਕਿ HX8 DCT ਦੀ ਕੀਮਤ 'ਚ 5,000 ਰੁਪਏ ਦਾ ਵਾਧਾ ਹੋਇਆ ਹੈ।
ਡੀਜ਼ਲ ਵੇਰੀਐਂਟ
- ਡੀਜ਼ਲ ਇੰਜਣ ਵਾਲੇ ਚਾਰ ਵੇਰੀਐਂਟਸ—HX 2, HX 5, HX 5 AT, ਅਤੇ HX 7—ਦੀਆਂ ਕੀਮਤਾਂ 'ਚ 8,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਹਾਲ ਹੀ 'ਚ ਲਾਂਚ ਕੀਤੇ ਗਏ ਡੀਜ਼ਲ ਆਟੋਮੈਟਿਕ ਵੇਰੀਐਂਟਸ (HX 8 ਅਤੇ HX 10) ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ।
ਇੰਜਣ ਅਤੇ ਪਾਵਰ :-
ਹੁੰਡਈ ਵੈਨਿਊ ਤਿੰਨ ਇੰਜਣ ਵਿਕਲਪਾਂ ਨਾਲ ਆਉਂਦੀ ਹੈ:
1.2 ਲੀਟਰ ਪੈਟਰੋਲ ਇੰਜਣ
- 88 HP ਦੀ ਪਾਵਰ ਅਤੇ 114 Nm ਦਾ ਟਾਰਕ।
1.0 ਲੀਟਰ ਟਰਬੋ ਪੈਟਰੋਲ ਇੰਜਣ
- 120 HP ਦੀ ਪਾਵਰ ਅਤੇ 172 Nm ਦਾ ਟਾਰਕ।
1.5 ਲੀਟਰ ਡੀਜ਼ਲ ਇੰਜਣ
116 HP ਦੀ ਪਾਵਰ ਅਤੇ 250 Nm ਦਾ ਟਾਰਕ ਪ੍ਰਦਾਨ ਕਰਦਾ ਹੈ।
