ਹੁਣ ਬਿਨਾਂ DTH ਦੇ ਦੇਖ ਸਕੋਗੇ 1000 ਤੋਂ ਵੱਧ Live TV ਚੈਨਲ ! BSNL ਨੇ ਲਾਂਚ ਕੀਤਾ ਧਾਕੜ ਪਲਾਨ

Sunday, Mar 29, 2026 - 12:10 PM (IST)

ਹੁਣ ਬਿਨਾਂ DTH ਦੇ ਦੇਖ ਸਕੋਗੇ 1000 ਤੋਂ ਵੱਧ Live TV ਚੈਨਲ ! BSNL ਨੇ ਲਾਂਚ ਕੀਤਾ ਧਾਕੜ ਪਲਾਨ

ਗੈਜੇਟ ਡੈਸਕ - ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਸਖ਼ਤ ਟੱਕਰ ਦੇਣ ਲਈ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਇਕ ਬਹੁਤ ਹੀ ਸ਼ਾਨਦਾਰ ਪੇਸ਼ਕਸ਼ ਕੀਤੀ ਹੈ। ਹੁਣ BSNL ਦੇ ਗਾਹਕਾਂ ਨੂੰ ਘਰ 'ਚ ਬਿਨਾਂ DTH ਕਨੈਕਸ਼ਨ ਦੇ 1000 ਤੋਂ ਵੱਧ ਲਾਈਵ ਟੀਵੀ ਚੈਨਲ ਦੇਖਣ ਦੀ ਸਹੂਲਤ ਮਿਲੇਗੀ। ਕੰਪਨੀ ਨੇ ਪਿਛਲੇ ਸਾਲ ਹੀ ਆਪਣੀ ਇੰਟਰਨੈਟ ਪ੍ਰੋਟੋਕੋਲ ਅਧਾਰਤ IFTV ਸੇਵਾ ਲਾਂਚ ਕੀਤੀ ਸੀ, ਜਿਸ ਰਾਹੀਂ ਹੁਣ ਲਾਈਵ ਟੀਵੀ ਦੇ ਨਾਲ-ਨਾਲ HD ਚੈਨਲ ਅਤੇ OTT ਐਪਸ ਦਾ ਐਕਸੈਸ ਵੀ ਦਿੱਤਾ ਜਾ ਰਿਹਾ ਹੈ।

151 ਰੁਪਏ 'ਚ ਮਿਲਣਗੇ ਕਈ ਫਾਇਦੇ

BSNL ਦੇ ਨਵੇਂ ਆਫਰ ਮੁਤਾਬਕ, ਕੰਪਨੀ ਨੇ 151 ਰੁਪਏ ਵਾਲਾ 'ਲਾਈਟ HD' (BiTV) ਪੈਕ ਪੇਸ਼ ਕੀਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 450 ਤੋਂ ਵੱਧ ਲਾਈਵ ਟੀਵੀ ਚੈਨਲ ਮਿਲਦੇ ਹਨ। ਜੇਕਰ ਗਾਹਕ ਇਸ 'ਚ 61 ਰੁਪਏ ਵਾਧੂ ਖਰਚ ਕਰਦੇ ਹਨ, ਤਾਂ ਉਨ੍ਹਾਂ ਨੂੰ HD ਚੈਨਲਾਂ ਦੇ ਨਾਲ-ਨਾਲ ਕੁੱਲ 1000 ਤੋਂ ਵੱਧ ਪ੍ਰੀਮੀਅਮ ਚੈਨਲਾਂ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ, ਕੰਪਨੀ ਨੇ 499 ਰੁਪਏ ਵਾਲਾ ਇੱਕ OTT ਪੈਕ ਵੀ ਪੇਸ਼ ਕੀਤਾ ਹੈ, ਜਿਸ 'ਚ  JioHotstar, Zee5 ਅਤੇ SonyLIV ਵਰਗੇ ਪਲੇਟਫਾਰਮਾਂ ਦਾ ਆਨੰਦ ਲਿਆ ਜਾ ਸਕਦਾ ਹੈ।

 ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਲਗਾਏ 90 ਹਜ਼ਾਰ ਨਵੇਂ ਟਾਵਰ 

ਸਰਕਾਰ ਵੱਲੋਂ BSNL ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਜਾਣਕਾਰੀ ਦਿੱਤੀ ਕਿ BSNL ਨੇ ਦੇਸ਼ ਭਰ 'ਚ 90,000 ਤੋਂ ਵੱਧ ਨਵੇਂ 4G ਮੋਬਾਈਲ ਟਾਵਰ ਸਥਾਪਤ ਕੀਤੇ ਹਨ। ਨੈੱਟਵਰਕ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਫੰਡ ਵੀ ਜਾਰੀ ਕੀਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ।

BSNL ਦੇ ਇਹ ਸਸਤੇ ਬ੍ਰੌਡਬੈਂਡ ਅਤੇ ਡੇਟਾ ਪੈਕ ਆਉਣ ਵਾਲੇ ਸਮੇਂ ਵਿੱਚ ਦੂਜੀਆਂ ਕੰਪਨੀਆਂ ਲਈ ਵੱਡੀ ਚੁਣੌਤੀ ਬਣ ਸਕਦੇ ਹਨ। 


author

Sunaina

Content Editor

Related News