ਜਲਦ ਲਾਂਚ ਹੋਵੇਗਾ 6500mAh ਬੈਟਰੀ ਵਾਲਾ Vivo ਦਾ ਧਾਕੜ ਫੋਨ! ਫੀਚਰਜ਼...

Saturday, Apr 25, 2026 - 01:18 PM (IST)

ਜਲਦ ਲਾਂਚ ਹੋਵੇਗਾ 6500mAh ਬੈਟਰੀ ਵਾਲਾ Vivo ਦਾ ਧਾਕੜ ਫੋਨ! ਫੀਚਰਜ਼...

ਗੈਜੇਟ ਡੈਸਕ - ਜੇਕਰ ਤੁਸੀਂ ਇਕ ਸ਼ਾਨਦਾਰ ਫਲੈਗਸ਼ਿਪ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ Vivo ਜਲਦੀ ਹੀ ਮਾਰਕੀਟ 'ਚ ਆਪਣਾ ਨਵਾਂ ਧਮਾਕਾ ਕਰਨ ਜਾ ਰਿਹਾ ਹੈ। ਕੰਪਨੀ ਆਪਣੀ ਨਵੀਂ X300 ਸੀਰੀਜ਼ ਦੇ ਤਹਿਤ Vivo X300 FE ਨੂੰ 6 ਮਈ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰਨ ਜਾ ਰਹੀ ਹੈ। ਇਹ ਸਮਾਰਟਫੋਨ ਖਾਸ ਤੌਰ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ ਜੋ ਫੋਟੋਗ੍ਰਾਫੀ ਅਤੇ ਦਮਦਾਰ ਪਰਫਾਰਮੈਂਸ ਦੇ ਸ਼ੌਕੀਨ ਹਨ।

ZEISS ਕੈਮਰਾ ਅਤੇ 200mm ਫੋਕਲ ਲੈਂਥ ਦੀ ਤਾਕਤ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ZEISS ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਹੈ। ਇਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ 50 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਕੰਪਨੀ ਇਸ 'ਚ ZEISS ਟੈਲੀਫੋਟੋ ਐਕਸਟੈਂਡਰ ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ 200mm ਤੱਕ ਦੀ ਫੋਕਲ ਲੈਂਥ ਹਾਸਲ ਕੀਤੀ ਜਾ ਸਕੇਗੀ। ਸੈਲਫੀ ਲਈ ਵੀ ਇਸ 'ਚ 50 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤੇ ਜਾਣ ਦੀ ਉਮੀਦ ਹੈ।

Snapdragon 8 Gen 5 ਅਤੇ ਵੱਡੀ ਬੈਟਰੀ
ਬਿਹਤਰੀਨ ਸਪੀਡ ਲਈ ਇਸ 'ਚ Snapdragon 8 Gen 5 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਫੋਨ ਨੂੰ ਲੰਬੇ ਸਮੇਂ ਤੱਕ ਚੱਲਣਯੋਗ ਬਣਾਉਣ ਲਈ ਇਸ 'ਚ 6500mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 90W ਵਾਇਰਡ ਅਤੇ 40W ਵਾਇਰਲੈੱਸ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ਪ੍ਰੀਮੀਅਮ ਡਿਜ਼ਾਈਨ ਅਤੇ ਰੰਗ 
Vivo X300 FE ਬੇਹੱਦ ਸਲਿਮ ਅਤੇ ਸਟਾਈਲਿਸ਼ ਹੋਵੇਗਾ, ਜਿਸ ਦੀ ਮੋਟਾਈ ਸਿਰਫ 7.99mm ਦੇ ਕਰੀਬ ਹੋ ਸਕਦੀ ਹੈ। ਕੰਪਨੀ ਇਸ ਨੂੰ ਆਲੀਵ , ਪਰਪਲ ਅਤੇ ਬਲੈਕ ਵਰਗੇ ਆਕਰਸ਼ਕ ਰੰਗਾਂ 'ਚ ਉਤਾਰ ਸਕਦੀ ਹੈ। ਇਸ ਦੇ ਪਿਛਲੇ ਹਿੱਸੇ 'ਤੇ AG ਫਿਨਿਸ਼ ਦਿੱਤੀ ਗਈ ਹੈ, ਜਿਸ ਨਾਲ ਫੋਨ ਦੀ ਪਕੜ ਮਜ਼ਬੂਤ ਹੁੰਦੀ ਹੈ ਅਤੇ ਉਂਗਲਾਂ ਦੇ ਨਿਸ਼ਾਨ ਵੀ ਘੱਟ ਦਿਖਾਈ ਦਿੰਦੇ ਹਨ।

ਇਹ ਸਮਾਰਟਫੋਨ ਪ੍ਰੀਮੀਅਮ ਲੁੱਕ, ਸ਼ਾਨਦਾਰ ਕੈਮਰਾ ਅਤੇ ਲੰਬੀ ਬੈਟਰੀ ਲਾਈਫ ਦੇ ਨਾਲ ਫਲੈਗਸ਼ਿਪ ਸੈਗਮੈਂਟ 'ਚ ਦੂਜੀਆਂ ਕੰਪਨੀਆਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ।


 


author

Sunaina

Content Editor

Related News