ਸਿਰਫ਼ 399 'ਚ ਮਿਲੇਗਾ 'ਰਾਕੇਟ ਸਪੀਡ' ਵਾਲਾ ਇੰਟਰਨੈੱਟ, ਦੇਖੋ ਹੋਰ ਕੀ ਮਿਲਣਗੇ ਫਾਇਦੇ
Friday, Apr 17, 2026 - 11:26 AM (IST)
ਗੈਜੇਟ ਡੈਸਕ - ਭਾਰਤੀ ਸੰਚਾਰ ਨਿਗਮ ਲਿਮਟਿਡ ਨੇ ਵਿੱਤੀ ਸਾਲ 2026 ਦੀ ਫਿਕਸਡ-ਲਾਈਨ ਬ੍ਰੌਡਬੈਂਡ ਰੈਂਕਿੰਗ 'ਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਹੁਣ ਨਿੱਜੀ ਕੰਪਨੀਆਂ ਨੂੰ ਵੱਡੀ ਚੁਣੌਤੀ ਦਿੱਤੀ ਹੈ। ਕੰਪਨੀ ਨੇ ਖਾਸ ਤੌਰ 'ਤੇ ਵਿਦਿਆਰਥੀਆਂ, ਛੋਟੇ ਪਰਿਵਾਰਾਂ ਅਤੇ 'ਵਰਕ ਫਾਰ ਹੋਮ' ਕਰਨ ਵਾਲੇ ਲੋਕਾਂ ਲਈ ਇਕ ਬਹੁਤ ਹੀ ਕਿਫਾਇਤੀ ਅਤੇ ਤੇਜ਼ ਰਫਤਾਰ ਵਾਲਾ ਫਾਈਬਰ ਪਲਾਨ ਪੇਸ਼ ਕੀਤਾ ਹੈ।
ਸਿਰਫ 399 ਰੁਪਏ 'ਚ ਮਿਲੇਗੀ 50 Mbps ਦੀ ਸਪੀਡ
BSNL ਦੇ ਇਸ ਨਵੇਂ ਪਲਾਨ ਦੀ ਸ਼ੁਰੂਆਤੀ ਕੀਮਤ 399 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਹ ਆਫਰ ਪਹਿਲੇ 12 ਮਹੀਨਿਆਂ ਲਈ ਲਾਗੂ ਹੋਵੇਗਾ, ਜਿਸ ਤੋਂ ਬਾਅਦ ਮਹੀਨਾਵਾਰ ਕਿਰਾਇਆ 449 ਰੁਪਏ ਹੋ ਜਾਵੇਗਾ। ਟੈਕਸ (GST) ਸਮੇਤ ਇਹ ਬਿਲ ਲਗਭਗ 470 ਤੋਂ 500 ਰੁਪਏ ਦੇ ਵਿਚਕਾਰ ਆ ਸਕਦਾ ਹੈ। ਇਸ ਕੀਮਤ 'ਤੇ ਯੂਜ਼ਰਸ ਨੂੰ 50 Mbps ਦੀ ਅਪਲੋਡ ਅਤੇ ਡਾਊਨਲੋਡ ਸਪੀਡ ਮਿਲੇਗੀ, ਜੋ HD ਅਤੇ 4K ਵੀਡੀਓ ਸਟ੍ਰੀਮਿੰਗ, ਆਨਲਾਈਨ ਕਲਾਸਾਂ ਅਤੇ ਗੇਮਿੰਗ ਲਈ ਬਿਹਤਰ ਹੈ।
ਹਰ ਮਹੀਨੇ ਮਿਲੇਗਾ 3.3TB ਡੇਟਾ ਅਤੇ ਅਨਲਿਮਟਿਡ ਕਾਲਿੰਗ
ਇਸ ਪਲਾਨ 'ਚ ਗਾਹਕਾਂ ਨੂੰ ਹਰ ਮਹੀਨੇ 3.3TB (3300 GB) ਡੇਟਾ ਮਿਲੇਗਾ, ਜੋ ਕਿ ਇਕ ਆਮ ਵਰਤੋਂਕਾਰ ਲਈ ਕਾਫੀ ਜ਼ਿਆਦਾ ਹੈ। ਜੇਕਰ ਡੇਟਾ ਲਿਮਟ ਖਤਮ ਹੋ ਜਾਂਦੀ ਹੈ, ਤਾਂ ਵੀ ਇੰਟਰਨੈੱਟ ਚੱਲਦਾ ਰਹੇਗਾ, ਹਾਲਾਂਕਿ ਸਪੀਡ ਕੁਝ ਘੱਟ ਜਾਵੇਗੀ। ਇਸ ਤੋਂ ਇਲਾਵਾ, ਇਸ ਪਲਾਨ ਦੇ ਨਾਲ ਅਨਲਿਮਟਿਡ ਲੈਂਡਲਾਈਨ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਪਰ ਲੈਂਡਲਾਈਨ ਫੋਨ ਯੂਜ਼ਰ ਨੂੰ ਖੁਦ ਖਰੀਦਣਾ ਪਵੇਗਾ।
ਕਿਨ੍ਹਾਂ ਲਈ ਹੈ ਇਹ ਬਿਹਤਰੀਨ?
ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਘੱਟ ਬਜਟ 'ਚ ਭਰੋਸੇਯੋਗ ਇੰਟਰਨੈੱਟ ਚਾਹੁੰਦੇ ਹਨ। ਜੇਕਰ ਤੁਹਾਨੂੰ 100 Mbps ਤੋਂ ਵੱਧ ਸਪੀਡ ਦੀ ਲੋੜ ਨਹੀਂ ਹੈ, ਤਾਂ ਇਹ ਪਲਾਨ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
ਧਿਆਨ ਦੇਣ ਯੋਗ ਗੱਲ
BSNL ਦਾ ਇਹ 399 ਰੁਪਏ ਵਾਲਾ ਆਫਰ ਦੇਸ਼ ਦੇ ਸਾਰੇ ਇਲਾਕਿਆਂ 'ਚ ਉਪਲਬਧ ਨਹੀਂ ਹੋ ਸਕਦਾ। ਸਰਵਿਸ ਅਤੇ ਇੰਫਰਾਸਟਰੱਕਚਰ ਵੱਖ-ਵੱਖ ਹੋਣ ਕਾਰਨ, ਕੁਨੈਕਸ਼ਨ ਲੈਣ ਤੋਂ ਪਹਿਲਾਂ ਗਾਹਕਾਂ ਨੂੰ ਆਪਣੇ ਨੇੜਲੇ BSNL ਦਫਤਰ ਜਾਂ ਵੈੱਬਸਾਈਟ 'ਤੇ ਜਾ ਕੇ ਇਸ ਦੀ ਉਪਲਬਧਤਾ ਜ਼ਰੂਰ ਚੈੱਕ ਕਰ ਲੈਣੀ ਚਾਹੀਦੀ ਹੈ।
