1 ਰੁਪਏ 'ਚ 30 ਦਿਨ ! ਬਸ ਖ਼ਤਮ ਹੋਣ ਵਾਲਾ ਹੈ ਧਾਕੜ ਪਲਾਨ, ਜਾਣੋ ਕੀ ਹੈ BSNL ਦਾ ਸ਼ਾਨਦਾਰ ਆਫ਼ਰ
Sunday, Apr 19, 2026 - 01:47 PM (IST)
ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਗਾਹਕਾਂ ਲਈ ਇੱਕ ਬਹੁਤ ਹੀ ਕਿਫਾਇਤੀ ਅਤੇ ਖਾਸ 'ਫ੍ਰੀਡਮ ਪਲਾਨ' ਦੀ ਵਾਪਸੀ ਕੀਤੀ ਹੈ, ਜਿਸ ਦੀ ਕੀਮਤ ਮਹਿਜ਼ 1 ਰੁਪਏ ਰੱਖੀ ਗਈ ਹੈ। ਸਰਕਾਰੀ ਟੈਲੀਕਾਮ ਕੰਪਨੀ ਦਾ ਇਹ ਸ਼ਾਨਦਾਰ ਆਫਰ 30 ਅਪ੍ਰੈਲ 2026 ਤੱਕ ਉਪਲਬਧ ਰਹੇਗਾ। ਕੰਪਨੀ ਦਾ ਮੁੱਖ ਮਕਸਦ ਇਸ ਪਲਾਨ ਰਾਹੀਂ ਆਪਣੇ ਨੈੱਟਵਰਕ ਨਾਲ ਵੱਧ ਤੋਂ ਵੱਧ ਨਵੇਂ ਯੂਜ਼ਰਸ ਨੂੰ ਜੋੜਨਾ ਹੈ।
ਪਲਾਨ ਦੇ ਮੁੱਖ ਲਾਭ
ਇਸ 1 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ ਪੂਰੇ 30 ਦਿਨਾਂ ਦੀ ਵੈਲੀਡਿਟੀ ਮਿਲੇਗੀ। ਇਸ ਦੇ ਨਾਲ ਹੀ ਯੂਜ਼ਰਸ ਨੂੰ ਪੂਰੇ ਭਾਰਤ 'ਚ ਅਨਲਿਮਟਿਡ ਕਾਲਿੰਗ ਅਤੇ ਮੁਫਤ ਨੈਸ਼ਨਲ ਰੋਮਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਸ ਪਲਾਨ ਵਿੱਚ ਰੋਜ਼ਾਨਾ 2GB ਡੇਟਾ ਅਤੇ 100 ਮੁਫਤ SMS ਵੀ ਮਿਲਣਗੇ।
ਕੌਣ ਲੈ ਸਕਦਾ ਹੈ ਇਸ ਦਾ ਫਾਇਦਾ?
ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਨਵੇਂ ਯੂਜ਼ਰਸ ਲਈ ਤਿਆਰ ਕੀਤਾ ਗਿਆ ਹੈ ਜੋ ਕਿਸੇ ਦੂਜੇ ਆਪਰੇਟਰ ਤੋਂ ਆਪਣਾ ਨੰਬਰ BSNL 'ਚ ਮੋਬਾਈਲ ਨੰਬਰ ਪੋਰਟੇਬਿਲਟੀ ਕਰਵਾਉਂਦੇ ਹਨ। ਪਿਛਲੇ ਸਾਲ ਅਗਸਤ 'ਚ ਲਾਂਚ ਕੀਤੇ ਗਏ ਇਸ ਪਲਾਨ ਨੂੰ ਕੰਪਨੀ ਨੇ ਹੁਣ ਦੁਬਾਰਾ ਪੇਸ਼ ਕੀਤਾ ਹੈ।
ਨੈੱਟਵਰਕ ਹੋਇਆ ਹੋਰ ਮਜ਼ਬੂਤ
BSNL ਆਪਣੇ ਗਾਹਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਨੈੱਟਵਰਕ ਕਵਰੇਜ 'ਚ ਵੀ ਲਗਾਤਾਰ ਸੁਧਾਰ ਕਰ ਰਿਹਾ ਹੈ। ਕੰਪਨੀ ਨੇ ਹਾਲ ਹੀ 'ਚ 1 ਲੱਖ ਦੇ ਕਰੀਬ ਨਵੇਂ 4G/5G ਮੋਬਾਈਲ ਟਾਵਰ ਲਗਾਏ ਹਨ, ਜੋ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ 'ਤੇ ਅਧਾਰਤ ਹਨ। ਕੇਂਦਰ ਸਰਕਾਰ ਨੇ ਵੀ ਇਸ ਸਾਲ ਦੇ ਬਜਟ 'ਚ BSNL ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਵੱਡੀ ਵਿੱਤੀ ਸਹਾਇਤਾ ਦਾ ਵਾਅਦਾ ਕੀਤਾ ਹੈ।
