ਐੱਚ. ਟੀ. ਸੀ. ਤੋਂ ਅਲੱਗ ਹੋਣ ਜਾ ਰਿਹੈ Vive VR

Friday, Jul 01, 2016 - 11:40 AM (IST)

 ਐੱਚ. ਟੀ. ਸੀ. ਤੋਂ ਅਲੱਗ ਹੋਣ ਜਾ ਰਿਹੈ Vive VR

ਜਲੰਧਰ : ਐੱਚ. ਟੀ. ਸੀ. ਨੇ ਇਹ ਫੈਸਲਾ ਕੀਤਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੈਲਿਊਬਲ ਐਸੇਟ ਵਾਈਵ ਵੀ. ਆਰ. ਨੂੰ ਕੰਪਨੀ ਤੋਂ ਅਲੱਗ ਕਰਨ ਜਾ ਰਹੀ ਹੈ। ਜੀ ਨਹੀਂ ਕੰਪਨੀ ਇਸ ਨੂੰ ਅਲੱਗ ਤਾਂ ਕਰਨ ਜਾ ਰਹੀ ਹੈ ਪਰ ਵਾਈਵ ਵੀ. ਆਰ. ਦੀ ਡਿਵੈੱਲਪਮੈਂਟ ਲਈ ਅਲੱਗ ਤੋਂ ਬਿਜ਼ਨੈੱਸ ਈਕੋ ਸਿਸਟਮ ਤਿਆਰ ਕਰਨ ਲਈ ਇਸ ਨੂੰ ਅਲੱਗ ਤੋਂ ਸ਼ੁਰੂ ਕਰਨ ਜਾ ਰਹੀ ਹੈ। ਵਾਈਵ ਵੀ. ਆਰ. ਐੱਚ. ਟੀ. ਸੀ. ਤੋਂ ਪੱਕੇ ਤੌਰ ''ਤੇ ਅਲੱਗ ਨਹੀਂ ਹੋ ਰਿਹਾ ਸਗੋਂ ਕੰਪਨੀ ਵੱਲੋਂ ਐੱਚ. ਟੀ. ਸੀ. ਵਾਈਵ ਟੈੱਕ ਕਾਰਪੋਰੇਸ਼ਨ ਦੇ ਨਾਮ ਨਾਲ ਵੀ. ਆਰ. ਟੈੱਕਨਾਲੋਜੀ ਨੂੰ ਸ਼ੁਰੂ ਕਰਨ ਜਾ ਰਹੀ ਹੈ। 

 

''''ਐੱਚ. ਟੀ. ਸੀ. ਵੱਲੋਂ ਇਕ ਆਫਿਸ਼ੀਅਲ ਬਿਆਨ ''ਚ ਇਹ ਕਿਹਾ ਗਿਆ ਹੈ ਕਿ ਐੱਚ. ਟੀ. ਸੀ. ਵਾਈਵ ਟੈੱਕ ਕਾਰਪੋਰੇਸ਼ਨ ਤੀਸਰੇ ਪਹੀਏ ਦੀ ਤਰ੍ਹਾਂ ਕੰਮ ਕਰੇਗਾ ਤੇ ਵੀ. ਆਰ. ਟੈਕਨਾਲੋਜੀ ਡਿਵੈੱਲਪਮੈਂਟ ''ਚ ਮਦਦ ਕਰੇਗਾ।''''

 

ਹਾਲਾਂਕਿ ਇਸ ਦਾ ਅੰਦਾਜ਼ਾ ਇਸ ਸਾਲ ਹੋਏ ਇਵੈਂਟ ਮੋਬਾਇਲ ਵਰਡ ਕਾਂਗ੍ਰੇਸ ਤੋਂ ਹੀ ਲਗਾ ਲਿਆ ਗਿਆ ਸੀ ਕਿਉਂਕਿ ਡਿਵੈੱਲਪਮੈਂਟ ਸਟੇਜ ''ਤੇ ਐੱਚ. ਟੀ. ਸੀ. ਵਾਈਵ ਕੋਈ ਖਾਸ ਕਮਾਲ ਨਹੀਂ ਦਿਖਾ ਰਿਹਾ ਸੀ ਜਿਸ ਕਰਕੇ ਇਸ ਨੂੰ ਇਕ ਫਾਈਨਲ ਪ੍ਰਾਡਕਟ ਦੇ ਰੁਪ ''ਚ ਲਾਂਚ ਕਰਨਾ ਬਹੁਤ ਜ਼ਰੂਰੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਵਾਈਵ ਵੀ. ਆਰ. ਦਾ ਫਾਈਨਲ ਪ੍ਰਾਡਕਟ ਕਦੋਂ ਤੱਕ ਸਾਡੇ ਸਾਹਣੇ ਆਵੇਗਾ।


Related News