ਘਰੇਲੂ ਕੰਪਨੀ ਨੇ ਲਾਂਚ ਕੀਤਾ ਨਵਾਂ ਬਲੂਟੂਥ ਸਪੀਕਰ, 8 ਘੰਟਿਆਂ ਤਕ ਚੱਲੇਗੀ ਬੈਟਰੀ

Wednesday, Sep 09, 2020 - 11:42 AM (IST)

ਘਰੇਲੂ ਕੰਪਨੀ ਨੇ ਲਾਂਚ ਕੀਤਾ ਨਵਾਂ ਬਲੂਟੂਥ ਸਪੀਕਰ, 8 ਘੰਟਿਆਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਘਰੇਲੂ ਕੰਪਨੀ VingaJoy ਨੇ ਬਲੂਟੂਥ ਸਪੀਕਰ ਬਾਜ਼ਾਰ ’ਚ ਆਪਣਾ ਨਵਾਂ ਬਲੂਟੂਥ ਸਪੀਕਰ Pocket Mein Rocket (SP-6560) ਪੇਸ਼ ਕੀਤਾ ਹੈ। ਵਿੰਗਾਜੌਏ ਦੇ ਇਸ ਸਪੀਕਰ ਦੀ ਸਮਰੱਥਾ 5 ਵਾਟ ਹੈ ਅਤੇ ਇਸ ਦੀ ਬਾਡੀ ਮੈਟਲ ਦੀ ਹੈ। ਨਾਂ ਤੋਂ ਹੀ ਜ਼ਾਹਰ ਹੈ ਕਿ ਇਹ ਇਕ ਪਾਕੇਟ ਬਲੂਟੂਥ ਸਪੀਕਰ ਹੈ। ਇਸ ਸਪੀਕਰ ਦੀ ਕੀਮਤ 1,599 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਪੀਕਰ ’ਚ ਸ਼ਾਨਦਾਰ ਬਾਸ ਮਿਲੇਗਾ। SP-6560 ਚਾਰ ਰੰਗਾਂ ’ਚ ਮਿਲੇਗਾ। 

ਵਿੰਗਾਜੌਏ SP-6560 ਸਪੀਕਰ ’ਚ 400mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ 8 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਇਸ ਸਪੀਕਰ ਦੀ ਰੇਂਜ 11 ਮੀਟਰ ਹੈ। ਇਸ ਨੂੰ ਲੈਪਟਾਪ, ਐਂਡਰਾਇਡ ਅਤੇ ਆਈ.ਓ.ਐੱਸ. ਤਿੰਨਾਂ ਡਿਵਾਈਸਿਜ਼ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਸਪੀਕਰ ਦੀ ਵਿਕਰੀ ਤਮਾਮ ਰਿਟੇਲ ਸਟੋਰਾਂ ਰਾਹੀਂ ਹੋ ਰਹੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਵਿੰਗਾਜੌਏ ਨੇ ਭਾਰਤ ’ਚ ਆਪਣਾ ਨਵਾਂ ਪਾਵਰ ਬੈਂਕ ਲਾਂਚ ਕੀਤਾ ਹੈ ਜਿਸ ਦੀ ਸਮਰੱਥਾ 10,000mAh ਦੀ ਹੈ। ਵਿੰਗਾਜੌਏ ਦੇ ਇਸ ਪਾਵਰ ਬੈਂਕ ਦੀ ਕੀਮਤ 2,499 ਰੁਪਏ ਹੈ ਜੋ ਕਿ ਮੌਜੂਦਾ ਬਾਜ਼ਾਰ ਦੇ ਹਿਸਾਬ ਨਾਲ ਜ਼ਿਆਦਾ ਹੈ। 

ਕੰਪਨੀ ਦੇ ਦਾਅਵੇ ਮੁਤਾਬਕ, ਇਹ ਪਾਵਰ ਬੈਂਕ ਮੇਡ-ਇਨ-ਇੰਡੀਆ ਹੈ। ਇਸ ਪਾਵਰ ਬੈਂਕ ਦੀ ਖਾਸੀਅਤ ਇਸ ਦਾ ਭਾਰ ਅਤੇ ਕੰਪੈਕਟ ਬਾਡੀ ਹੈ। VingaJoy Fuelbar ’ਚ ਨਾਨ-ਮੈਟਾਲਿਕ ਬਾਡੀ ਦਿੱਤੀ ਗਈ ਹੈ। ਅਜਿਹੇ ’ਚ ਗ੍ਰਿਪਿੰਗ ਚੰਗੀ ਬਣਦੀ ਹੈ ਅਤੇ ਇਹ ਹੱਥ ’ਚੋਂ ਸਲਿੱਪ ਨਹੀਂ ਹੁੰਦਾ। ਇਸ ਵਿਚ ਇਕ ਐੱਲ.ਈ.ਡੀ. ਡਿਜੀਟਲ ਇੰਡੀਕੇਟਰ ਵੀ ਦਿੱਤਾ ਗਿਆ ਹੈ। 


author

Rakesh

Content Editor

Related News