ਹਨੇਰੇ ''ਚ ਸਮਾਰਟਫੋਨ ਦੀ ਵਰਤੋਂ ਨਾਲ ਹੋ ਸਕਦੈ ਅੰਨੇਪਣ ਦਾ ਖਤਰਾ
Sunday, Jun 26, 2016 - 12:53 PM (IST)

ਜਲੰਧਰ-ਹਨੇਰੇ ''ਚ ਸਮਾਰਟਫੋਨ ਦੀ ਵਰਤੋਂ ਕਰਨ ਨਾਲ ਅੰਨੇਪਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਅਜਿਹੀਆਂ 2 ਔਰਤਾਂ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਅਸਥਾਈ ਤੌਰ ''ਤੇ ਅੰਨੀਆਂ ਹੋ ਗਈਆਂ ਹਨ। ਹੁਣ ਡਾਕਟਰ ਇਸ ਅਸਧਾਰਨ ਘਟਨਾ ਬਾਰੇ ਲੋਕਾਂ ਨੂੰ ਜਾਗਰੁਕ ਕਰ ਰਹੇ ਹਨ। ਇਨ੍ਹਾਂ ਔਰਤਾਂ ''ਚੋਂ ਇਕ ਦੀ ਉਮਰ 22 ਸਾਲ ਹੈ ਅਤੇ ਦੂਸਰੀ ਦੀ 40 ਸਾਲ। ਇਹ ਦੋਨੋ ਕਈ ਮਹੀਨਿਆਂ ਤੱਕ ਟ੍ਰਾਂਜ਼ੀਐਂਟ ਸਮਾਰਟਫੋਨ ਬਲਾਇੰਡਨੈੱਸ ਦਾ ਸ਼ਿਕਾਰ ਰਹੀਆਂ ਹਨ। ਔਰਤਾਂ ਦੀ ਸ਼ਿਕਾਇਤ ਸੀ ਕਿ ਵਾਰ-ਵਾਰ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਹਨੇਰਾ ਆਉਂਦਾ ਹੈ। ਉਨ੍ਹਾਂ ਦੇ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ, ਐੱਮ.ਆਰ.ਆਈ. ਸਕੈਨ ਅਤੇ ਹਾਰਟ ਟੈਸਟ ਵੀ ਕੀਤੇ ਗਏ ਪਰ ਇਨ੍ਹਾਂ ਸਭ ਦੇ ਬਾਵਜੂਦ ਡਾਕਟਰਾਂ ਨੂੰ ਅਜਿਹਾ ਕੁੱਝ ਨਹੀਂ ਮਿਲਿਆ ਜਿਸ ਨਾਲ ਇਸ ਸਮੱਸਿਆ ਦਾ ਕਾਰਨ ਪਤਾ ਲੱਗ ਸਕੇ।
ਜਿਵੇਂ ਹੀ ਇਹ ਔਰਤਾਂ ਅੱਖਾਂ ਦੇ ਮਾਹਿਰ ਕੋਲ ਗਈਆਂ ਤਾਂ ਪੂਰੀ ਪਹੇਲੀ ਹਲ ਹੋ ਗਈ। ਦੋਵੇਂ ਔਰਤਾਂ ਬਿਸਤਰ ''ਤੇ ਕਰਵਟ ਲੈਣ ਕੇ ਲੇਟਦੇ ਹੋਏ ਇਕ ਅੱਖ ਨਾਲ ਫੋਨ ਸਕ੍ਰੀਨ ਨੂੰ ਦੇਖਦੀਆਂ ਸਨ। ਉਨ੍ਹਾਂ ਦੀ ਦੂਸਰੀ ਅੱਖ ਸਿਰਹਾਣੇ ''ਚ ਧੱਸ ਜਾਂਦੀ ਸੀ। ਇਕ ਅੱਖ ਸਕ੍ਰੀਨ ਦੀ ਰੌਸ਼ਨੀ ਦੇ ਹਿਸਾਬ ਨਾਲ ਢੱਲ ਚੁੱਕੀ ਸੀ ਅਤੇ ਦੂਸਰੀ ਹਨੇਰੇ ਦੇ ਮੁਤਾਬਿਕ। ਜਿਵੇਂ ਹੀ ਉਨ੍ਹਾਂ ਨੇ ਫੋਨ ਰੱਖਿਆ ਤਾਂ ਉਹ ਉਸ ਅੱਖ ਨਾਲ ਕੁੱਝ ਨਹੀਂ ਦੇਖ ਸਕੀਆਂ ਜਿਸ ਨਾਲ ਫੋਨ ਦੇਖ ਰਹੀਆਂ ਸਨ। ਅਜਿਹਾ ਇਸ ਲਈ ਕਿਉਂਕਿ ਦੋਨੋਂ ਅੱਖਾਂ ਨੂੰ ਇਕਸਾਰ ਕਰਨ ''ਚ ਕਈ ਮਿੰਟ ਲੱਗ ਗਏ ਸਨ।