ਖ਼ੁਸ਼ਖ਼ਬਰੀ! Paytm ਨੇ ਲਾਂਚ ਕੀਤਾ UPI Lite ਫੀਚਰ, ਬਿਨਾਂ ਪਿਨ ਹੋ ਜਾਵੇਗੀ ਪੇਮੈਂਟ, ਜਾਣੋ ਤਰੀਕਾ

Wednesday, Feb 15, 2023 - 04:50 PM (IST)

ਖ਼ੁਸ਼ਖ਼ਬਰੀ! Paytm ਨੇ ਲਾਂਚ ਕੀਤਾ UPI Lite ਫੀਚਰ, ਬਿਨਾਂ ਪਿਨ ਹੋ ਜਾਵੇਗੀ ਪੇਮੈਂਟ, ਜਾਣੋ ਤਰੀਕਾ

ਗੈਜੇਟ ਡੈਸਕ- ਭਾਰਤ 'ਚ ਯੂ.ਪੀ.ਆਈ. ਪੇਮੈਂਟ ਕਾਫ ਜ਼ਿਆਦਾ ਇਸਤੇਮਾਲ ਹੁੰਦੀ ਹੈ। ਜ਼ਿਆਦਾਤਰ ਲੋਕ ਡੇਲੀ ਟ੍ਰਾਂਜੈਕਸ਼ਨ ਨੂੰ ਪੂਰਾ ਕਰਨ ਲਈ ਇਸਦੀ ਵਰਤੋਂ ਕਰਦੇ ਹਨ। ਇਸਨੂੰ ਹੋਰ ਆਸਾਨ ਬਣਾਉਣ ਲਈ ਹਾਲ ਹੀ 'ਚ UPI Lite ਫੀਚਰ ਪੇਸ਼ ਕੀਤਾ ਗਿਆ ਸੀ। ਹੁਣ UPI Lite ਫੀਚਰ ਨੂੰ ਪੇਟੀਐੱਮ ਨੇ ਵੀ ਆਪਣੇ ਯੂਜ਼ਰਜ਼ ਲਈ ਲਾਂਚ ਕਰ ਦਿੱਤਾ ਹੈ। ਇਸ ਨਾਲ ਤੁਸੀਂ ਆਫਲਾਈਨ ਵੀ ਯੂ.ਪੀ.ਆਈ. ਟ੍ਰਾਂਜੈਕਸ਼ਨ ਪੂਰਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕਿਸੇ ਯੂ.ਪੀ.ਆਈ. ਪਿਨ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਐਪ ਰਾਹੀਂ UPI Lite ਫੀਚਰ ਨਾਲ 200 ਰੁਪਏ ਤਕ ਹੀ ਟ੍ਰਾਂਜੈਕਸ਼ਨ ਇਕ ਵਾਰ 'ਚ ਪੂਰਾ ਕੀਤਾ ਜਾ ਸਕਦਾ ਹੈ। 

ਇਸ ਫੀਚਰ ਨੂੰ Paytm Payments Bank ਯੂਜ਼ਰਜ਼ ਲਈ ਲਾਈਵ ਕਰ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ ਫੀਚਰ ਨੂੰ ਪਿਛਲੇ ਸਾਲ ਪੇਸ਼ ਕੀਤਾ ਸੀ। ਹੁਣ ਪ੍ਰਾਈਵੇਟ ਯੂ.ਪੀ.ਆਈ. ਟ੍ਰਾਂਜੈਕਸ਼ਨ ਵਾਲੇ ਐਪ ਵੀ ਇਸਨੂੰ ਇੰਟੀਗ੍ਰੇਟ ਕਰ ਰਹੇ ਹਨ। ਅਜੇ Paytm Payments Bank ਅਜਿਹਾ ਕਰਨ ਵਾਲਾ ਪਹਿਲਾ ਪ੍ਰਾਈਵੇਟ ਪਲੇਅਰ ਬਣ ਗਿਆ ਹੈ। 

ਕੰਪਨੀ ਨੇ ਕਿਹਾ ਹੈ ਕਿ ਐਪ ਰਾਹੀਂ ਯੂ.ਪੀ.ਆਈ. ਲਾਈਟ ਫੀਚਰ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਲੋਡ ਕਰਨ ਤੋਂ ਬਾਅਦ ਯੂ.ਪੀ.ਆਈ. ਲਾਈਟ ਵਾਲੇਟ ਰਾਹੀਂ ਯੂਜ਼ਰਜ਼ 200 ਰੁਪਏ ਤਕ ਦਾ ਇੰਸਟੈਂਟ ਟ੍ਰਾਂਜੈਕਸ਼ਨ ਪੂਰਾ ਕਰ ਸਕਦੇ ਹਨ। ਇਸ ਨਾਲ ਯੂਜ਼ਰਸ ਨੂੰ ਤੇਜ਼ ਅਤੇ ਸਹਿਜ ਅਨੁਭਵ ਮਿਲੇਗਾ।

ਵੱਧ ਤੋਂ ਵੱਧ 2000 ਰੁਪਏ ਨੂੰ ਡੇਲੀ ਦੋ ਵਾਰ ਯੂ.ਪੀ.ਆਈ. ਲਾਈਟ 'ਚ ਐਡ ਕੀਤਾ ਜਾ ਸਕਦਾ ਹੈ। ਯਾਨੀ ਤੁਸੀਂ ਇਕ ਦਿਨ 'ਚ ਕੁੱਲ 4 ਹਜ਼ਾਰ ਰੁਪਏ ਦੀ ਪੇਮੈਂਟ ਕਰ ਸਕਦੇ ਹੋ। ਯੂ.ਪੀ.ਆਈ. ਲਾਈਟ ਰਾਹੀਂ ਹੋਣ ਵਾਲੀ ਪੇਮੈਂਟ ਨੂੰ ਪੇਟੀਐੱਮ ਬੈਲੇਂਸ ਜਾਂ ਹਿਸਟਰੀ ਸੈਕਸ਼ਨ 'ਚ ਦੇਖਿਆ ਜਾ ਸਕਦਾ ਹੈ। ਇਹ ਬੈਂਕ ਪਾਸਬੁੱਕ ਦੇ ਆਪਸ਼ਨ 'ਚ ਨਹੀਂ ਦਿਸੇਗਾ। 

ਯੂ.ਪੀ.ਆਈ. ਲਾਈਟ 'ਚ ਫੰਡ ਪਾਉਣ ਲਈ ਆਨਲਾਈਨ ਮੋਡ 'ਚ ਹੋਣ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਐਡੀਸ਼ਨਲ ਫੈਕਟਰ ਆਥੈਂਟੀਕੇਸ਼ਨ ਦਾ ਵੀ ਹੋਣਾ ਜ਼ਰੂਰੀ ਹੈ। ਯੂਜ਼ਰਜ਼ ਯੂ.ਪੀ.ਆਈ. ਆਟੋ ਪੇ ਦਾ ਵੀ ਇਸਤੇਮਾਲ ਕਰ ਸਕਦੇ ਹਨ। ਅਜੇ ਯੂ.ਪੀ.ਆਈ. ਲਾਈਟ ਰਾਹੀਂ ਸਿਰਫ ਡੈਬਿਟ ਨੂੰ ਹੀ ਪਰਮਿਟ ਦਿੱਤਾ ਗਿਆ ਹੈ। ਯੂ.ਪੀ.ਆਈ. ਲਾਈਟ 'ਚ ਕ੍ਰੈਡਿਟ (ਰਿਫੰਡ ਅਤੇ ਦੂਜੀਆਂ ਚੀਜ਼ਾਂ) ਲਈ ਆਨਲਾਈਨ ਹੋਣਾ ਜ਼ਰੂਰੀ ਹੋਵੇਗੀ।


author

Rakesh

Content Editor

Related News