PUBG Mobile: ਸਿਰਫ਼ ਭਾਰਤੀਆਂ ਨੂੰ ਮਿਲਣਗੇ ਇਹ 3 ਖ਼ਾਸ ਫੀਚਰਜ਼,ਜਾਣੋ ਕਦੋਂ ਹੋਵੇਗੀ ਲਾਂਚ

11/27/2020 5:44:15 PM

ਨਵੀਂ ਦਿੱਲੀ: ਪਲੇਅਰ ਅਨਨੋਨਸ ਬੈਟਲਗਰਾਊਂਡਸ (ਪਬਜੀ) ਦੀ ਭਾਰਤ 'ਚ ਦੁਬਾਰਾ ਵਾਪਸੀ ਦੀ ਉਡੀਕ ਖ਼ਤਮ ਹੋਣ ਵਾਲੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦਸੰਬਰ ਦੇ ਪਹਿਲੇ ਹਫਤੇ 'ਚ ਗੇਮ ਰਿਲਾਂਚ ਕੀਤੀ ਜਾ ਸਕਦੀ ਹੈ। ਪਬਜੀ ਦੇ ਦੁਬਾਰਾ ਵਾਪਸੀ ਦੀ ਘੋਸ਼ਣਾ ਤੋਂ ਬਾਅਦ ਹੀ ਲਗਾਤਾਰ ਨਵੇਂ-ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਇਹ ਖ਼ਬਰ ਹੈ ਕਿ ਭਾਰਤੀ ਗੇਮਰਸ ਦੇ ਲਈ ਨਵੇਂ ਵਰਜਨ 'ਚ 3 ਖ਼ਾਸ ਫੀਚਰਸ ਮਿਲਣਗੇ, ਜੋ ਇਸ ਤੋਂ ਪਹਿਲਾਂ ਗੇਮ 'ਚ ਮੌਜੂਦ ਨਹੀਂ ਸਨ।
ਲਾਂਚਿੰਗ ਦੀਆਂ ਤਿਆਰੀਆਂ ਹੋਈਆਂ ਪੂਰੀਆਂ
ਪਬਜੀ ਮੋਬਾਇਲ ਇੰਡੀਆ (ਪਬਜੀ) ਨੂੰ ਦਸੰਬਰ ਦੇ ਪਹਿਲੇ ਹਫਤੇ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਗੇਮ ਡਿਵੈਲਪਰਸ ਭਾਰਤ ਸਰਕਾਰ ਤੋਂ ਇਸ ਦੇ ਅਪਰੂਵਲ ਮਿਲਣ ਦੀ ਉਡੀਕ ਕਰ ਰਹੇ ਸਨ। ਬੀਤੇ ਮੰਗਲਵਾਰ ਨੂੰ ਸਰਕਾਰ ਨੇ ਇਸ ਨੂੰ ਅਪਰੂਵ ਕਰ ਦਿੱਤਾ ਹੈ। ਹਾਲਾਂਕਿ ਪਬਜੀ ਕਾਰਪੋਰੇਸ਼ਨ ਵੱਲੋਂ ਗੇਮ ਨੂੰ ਭਾਰਤ 'ਚ ਦੁਬਾਰਾ ਰਿਲੀਜ਼ ਕਰਨ ਦੀ ਨਿਸ਼ਚਿਤ ਤਾਰੀਕ ਦੇ ਬਾਰੇ 'ਚ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। 
ਭਾਰਤੀ ਗੇਮਰਸ ਨੂੰ ਮਿਲਣਗੇ ਇਹ ਤਿੰਨ ਖ਼ਾਸ ਫੀਚਰਸ 
-ਭਾਰਤੀ ਆਡੀਸ਼ਨ 'ਚ, ਕੈਰੇਕਟਰ ਕੋਈ ਵੀ ਪ੍ਰੋਟੈਕਟਿਵ  ਨਹੀਂ ਪਾਉਣਗੇ। 
-ਖੇਡ ਦੇ ਭਾਰਤੀ ਆਡੀਸ਼ਨ ਲਈ, ਹਿੱਟ ਇਫੈਕਟ ਨੂੰ ਗਲੋਬਲ ਜਾਂ ਕੋਰੀਆਈ ਵਰਜਨ ਦੇ ਵੱਖਰੇ ਹਰੇ ਰੰਗ 'ਚ ਲਾਕ ਕਰ ਦਿੱਤਾ ਜਾਵੇਗਾ। 
-ਪਬਜੀ ਮੋਬਾਇਲ ਇੰਡੀਆ 'ਚ ਕਥਿਤ ਰੂਪ ਨਾਲ ਪਲੇਅਟਾਈਮ ਨੂੰ ਸੀਮਿਤ ਕਰਨ ਦੀ ਸੁਵਿਧਾ ਹੋਵੇਗੀ, ਜਿਸ ਨਾਲ ਨੌਜਵਾਨਾਂ 'ਚ ਹੈਲਦ ਗੇਮਿੰਗ ਦੀ ਹੈਬਿਟ ਵਧੇਗੀ। 
ਭਾਰਤ ਸਰਕਾਰ ਨੇ ਸਤੰਬਰ 'ਚ ਕਰ ਦਿੱਤੀ ਸੀ ਬੈਨ
ਦੱਸ ਦੇਈਏ ਕਿ ਭਾਰਤ ਸਰਕਾਰ ਨੇ ਇਸ ਸਾਲ ਸਤੰਬਰ 'ਚ ਯੂਜ਼ਰਸ ਡਾਟਾ ਦੀ ਸਕਿਓਰਿਟੀ ਅਤੇ ਪ੍ਰਾਈਵੈਸੀ 'ਤੇ ਚਿੰਤਾ ਜਤਾਉਂਦੇ ਹੋਏ 118 ਚਾਈਨੀਜ਼ ਐਪਸ 'ਤੇ ਬੈਨ ਲਗਾ ਦਿੱਤਾ ਸੀ, ਜਿਸ 'ਚ ਮਸ਼ਹੂਰ ਗੇਮ ਪਬਜੀ ਮੋਬਾਇਲ ਵੀ ਸ਼ਾਮਲ ਸੀ। ਪਬਜੀ ਨੂੰ ਚਾਈਨੀਜ਼ ਕੰਪਨੀ  ਨਾਲ ਪਾਟਨਰਸ਼ਿਪ ਦੇ ਚੱਲਦੇ ਬੈਨ ਕੀਤਾ ਗਿਆ ਸੀ। ਹੁਣ ਕੰਪਨੀ ਭਾਰਤ ਲਈ ਵੱਖਰ ਤੋਂ ਗੇਮ ਸ਼ੁਰੂ ਕਰ ਰਹੀ ਹੈ। 
ਪਬਜੀ ਮੋਬਾਇਲ ਇੰਡੀਆ ਦੇ ਪ੍ਰੀ-ਰਜਿਸਟ੍ਰੇਸ਼ਨ ਖੁੱਲ੍ਹੇ
ਲਾਂਚਿੰਗ ਤੋਂ ਪਹਿਲਾਂ ਪਬਜੀ ਮੋਬਾਇਲ ਇੰਡੀਆ ਦੇ ਲਈ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਐਂਡਰਾਇਡ ਤੋਂ ਇਲਾਵਾ ਆਈ.ਓ.ਐੱਸ. ਯੂਜ਼ਰਸ ਵੀ ਪਬਜੀ ਦੇ ਇੰਡੀਅਨ ਵਰਜਨ ਖੇਡਣ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਯੂਜ਼ਰਸ ਟੈਪ ਟੈਪ ਗੇਮ ਸ਼ੇਅਰ ਕਮਿਊਨਿਟੀ 'ਚ ਪ੍ਰੀ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਹਾਲਾਂਕਿ ਫਿਲਹਾਲ ਇਹ ਸੁਵਿਧਾ ਸਿਰਫ ਕਮਿਊਨਿਟੀ ਮੈਂਬਰਾਂ ਦੇ ਲਈ ਹੀ ਉਪਲੱਬਧ ਹੈ।


Aarti dhillon

Content Editor

Related News