Twitter ਨੇ ਲਾਂਚ ਕੀਤਾ ਨਵਾਂ ਪਲੇਟਫਾਰਮ, TweetDeck ਦੀ ਹੋਣ ਵਾਲੀ ਹੈ ਛੁੱਟੀ
Thursday, Jun 30, 2022 - 03:38 PM (IST)
ਗੈਜੇਟ ਡੈਸਕ– ਲੰਬੇ ਸਮੇਂ ਦੀ ਟੈਸਟਿੰਗ ਤੋਂ ਬਾਅਦ ਟਵਿੱਟਰ ਨੇ ਆਖਿਰਕਾਰ Tweeten ਐਪ ਲਾਂਚ ਕਰ ਦਿੱਤਾ ਹੈ। Tweeten ਦਾ ਇਸਤੇਮਾਲ TweetDeck ਦੀ ਥਾਂ ਮੈਕ ਅਤੇ ਵਿੰਡੋਜ਼ ਲਈ ਹੋਵੇਗਾ ਅਤੇ ਟਵੀਟਡੈੱਕ ਨੂੰ ਜਲਦ ਬੰਦ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਟਵੀਟਡੈੱਕ ਨੂੰ ਟਵਿੱਟਰ ਨੇ ਖਰੀਦਿਆ ਸੀ।
Tweeten ਨੂੰ ਲੈ ਕੇ ਟਵਿੱਟਰ ਨੇ ਕਿਹਾ ਹੈ ਕਿ ਇਸ ਨੂੰ ਇਕ ਜੁਲਾਈ ਤੋਂ ਮੈਕ ਯੂਜ਼ਰਸ ਲਈ ਉਪਲੱਬਦ ਕਰਵਾਇਆ ਜਾਵੇਗਾ। ਅਜਿਹੇ ’ਚ ਮੈਕ ਲਈ ਟਵੀਟਡੈੱਕ ਇਕ ਜੁਲਾਈ ਤੋਂ ਕੰਮ ਕਰਨਾ ਬੰਦ ਕਰ ਦੇਵੇਗਾ। Tweeten ਕਾਫੀ ਹੱਦ ਤਕ ਲੁੱਕ ਦੇ ਲਿਹਾਜ ਨਾਲ ਟਵੀਟਡੈੱਕ ਵਰਗਾ ਹੀ ਹੈ। ਹਾਲਾਂਕਿ, ਯੂਜ਼ਰਸ ਇੰਟਰਫੇਸ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਹ ਟਵੀਟਡੈੱਕ ਦੇ ਮੁਕਾਬਲੇ ਕਾਫੀ ਸਰਲ ਹੈ।
ਟਵੀਟਡੈੱਕ ਦੀ ਤਰ੍ਹਾਂ Tweeten ’ਚ ਵੀ ਕਾਲਮ ਬਣਾਉਣ ਦਾ ਆਪਸ਼ਨ ਮਿਲੇਗਾ। ਇਸ ਵਿਚ ਸ਼ਾਰਟਕਟ ਬਾਰ ਵੀ ਮਿਲੇਗਾ। Tweeten ’ਚ ਟਵੀਟਡੈੱਕ ਦੇ ਮੁਕਾਬਲੇ ਜ਼ਿਆਦਾ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਰੀ-ਟਵੀਟ ਦਾ ਵੀ ਆਪਸ਼ਨ ਮਿਲੇਗਾ ਅਤੇ ਨੋਟਿਫਿਕੇਸ਼ਨ ਵੀ ਦਿਸਣਗੇ। ਨੋਟੀਫਿਕੇਸ਼ਨ ਦੀ ਥਾਂ ਨੂੰ ਵੀ ਤੁਸੀਂ Tweeten ’ਚ ਫਿਕਸ ਕਰ ਸਕੋਗੇ ਯਾਨੀ ਨੋਟੀਫਿਕੇਸ਼ਨ ਦੀ ਪਲੇਸਮੈਂਟ ਨੂੰ ਤੁਸੀਂ ਕਸਟਮਾਈਜ਼ ਕਰ ਸਕੋਗੇ।
Tweeten ਦੇ ਨਾਲ ਇਕ ਵੱਡਾ ਫੀਚਰ ਇਹ ਮਿਲਿਆ ਹੈ ਕਿ ਤੁਸੀਂ ਟਵੀਟ ਅਤੇ ਅਕਾਊਂਟ ਨੂੰ ਆਪਣੇ ਹਿਸਾਬ ਨਾਲ ਫਿਲਟਰ ਕਰ ਸਕੋਗੇ। Tweeten ਨਾਲ ਤੁਸੀਂ ਕਿਸੇ ਵੀਡੀਓ ਨੂੰ ਬਿਨਾਂ ਕਿਸੇ ਥਰਡ ਪਾਰਟੀ ਐਪ ਜਾਂ ਵੈੱਬਸਾਈਟ ਦੀ ਮਦਦ ਦੇ ਡਾਊਨਲੋਡ ਕਰ ਸਕੋਗੇ। Tweeten ਲਈ ਗੂਗਲ ਕ੍ਰੋਮ ਦਾ ਐਕਸਟੈਂਸ਼ਨ ਵੀ ਲਾਂਚ ਹੋ ਗਿਆ ਹੈ।