ਟਵਿਟਰ ਵੀ ਲਿਆ ਰਿਹੈ ਆਪਣਾ ਪੇਮੈਂਟ ਸਿਸਟਮ, ਇਕ-ਦੂਜੇ ਨੂੰ ਭੇਜ ਸਕੋਗੇ ਪੈਸੇ

01/14/2020 6:05:38 PM

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਵੀ ਹੁਣ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਰਾਹ ’ਤੇ ਚੱਲਣ ਲਈ ਤਿਆਰ ਹੈ। ਟਵਿਟਰ ਵੀ ਗੂਗਲ ਅਤੇ ਫੇਸਬੁੱਕ ਦੀ ਤਰ੍ਹਾਂ ਆਪਣਾ ਪੇਮੈਂਟ ਸਿਸਟਮ ਲਿਆਉਣ ਦੀ ਤਿਆਰੀ ਕਰ ਰਹੀ ਹੈ, ਹਾਲਾਂਕਿ ਟਵਿਟਰ ਨੇ ਆਪਣੇ ਪੇਮੈਂਟ ਸਿਸਟਮ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ। ਅੰਗਰੇਜੀ ਵੈੱਬਸਾਈਟ ‘ਦਿ ਇਨਫਾਰਮੇਸ਼ਨ’ ਦੀ ਰਿਪੋਰਟ ਮੁਤਾਬਕ, ਟਵਿਟਰ ਆਪਣਾ ਪੇਮੈਂਟ ਸਿਸਟਮ ਤਿਆਰ ਕਰ ਰਿਹਾ ਹੈ ਅਤੇ ਇਸ ਪ੍ਰਾਜੈੱਕਟ ’ਤੇ ਬੜੇ ਜ਼ੋਰ-ਸ਼ੋਰ ਨਾਲ ਕੰਮ ਚੱਲ ਰਿਹਾ ਹੈ। ਪੇਮੈਂਟ ਫੀਚਰ ਆਉਣ ਤੋਂ ਬਾਅਦ ਯੂਜ਼ਰਜ਼ ਇਕ-ਦੂਜੇ ਨੂੰ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣਗੇ। ਟਵਿਟਰ ਸਿਸਟਮ ਦਾ ਨਾਂ ‘ਟਿਪਿੰਗ’ ਦੱਸਿਆ ਜਾ ਰਿਹਾ ਹੈ।

ਟਵਿਟਰ ਦਾ ਪੇਮੈਂਟ ਫੀਚਰ ਕੰਪਨੀ ਦੇ ਸੀ.ਈ.ਓ. ਜੈਕ ਡੋਰਸੀ ਦੀ ਦੂਜੀ ਕੰਪਨੀ Square ਦੇ ਨਾਲ ਕੰਮ ਕਰੇਗਾ। ਦੱਸ ਦੇਈਏ ਕਿ ਸਕਵਾਇਰ ਜੈਕ ਡੋਰਸੀ ਦੀ ਫਾਈਨੈਂਸ਼ੀਅਲ ਸਰਵਿਸ ਦੇਣ ਵਾਲੀ ਕੰਪਨੀ ਹੈ। ਸਕਵਾਇਰ ਸੈਨ ਫਰਾਂਸਿਸਕੋ ’ਚ ਮੋਬਾਇਲ ਪੇਮੈਂਟ ਸੇਵਾ ਵੀ ਦਿੰਦੀ ਹੈ। ਕਿਹਾ ਜਾ ਰਿਹਾ ਹੈ ਕਿ ਟਵਿਟਰ ਦਾ ਪੇਮੈਂਟ ਫੀਚਰ ਬਿਟਕਵਾਇਨ ਲਈ ਹੀ ਹੋਵੇਗਾ। ਯਾਨੀ ਯੂਜ਼ਰਜ਼ ਸਿਰਫ ਬਿਟਕਵਾਇਨ ’ਚ ਹੀ ਪੇਮੈਂਟ ਕਰ ਸਕਣਗੇ। 


Related News