ਟਵਿਟਰ ਦੇ ਇਸ ਨਵੇਂ ਫੀਚਰ ਨਾਲ ਲਾਈਵ ਹੋਣਾ ਹੋਵੇਗਾ ਹੋਰ ਵੀ ਆਸਾਨ

Friday, Jun 17, 2016 - 01:27 PM (IST)

ਟਵਿਟਰ ਦੇ ਇਸ ਨਵੇਂ ਫੀਚਰ ਨਾਲ ਲਾਈਵ ਹੋਣਾ ਹੋਵੇਗਾ ਹੋਰ ਵੀ ਆਸਾਨ
ਜਲੰਧਰ— ਆਨਲਾਈਨ ਸੋਸ਼ਲ ਨੈੱਟਵਰਕਿੰਗ ਸਰਵਿਸ ਟਵਿਟਰ ਆਪਣੇ ਯੂਜ਼ਰਸ ਨੂੰ ਜਲਦੀ ਹੀ 140-ਕਰੈਕਟਰ ਟੈਕਸਟ ਟਵੀਟ ਨਾਲੋਂ ਕੁਝ ਵੱਡਾ ਦੇਣ ਜਾ ਰਹੀ ਹੈ ਜਿਸ ਨਾਲ ਲਾਈਵ ਬ੍ਰਾਡਕਾਸਟ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। 
ਇਨੀਸ਼ੀਅਲ ਬੀਟਾ ਟੈਸਟਿੰਗ ਤੋਂ ਬਾਅਦ ਟਵਿਟਰ ਨੇ ਇਕ ਨਵਾਂ Periscope ਬਟਨ ਐਂਡ੍ਰਾਇਡ ਅਤੇ ਆਈ.ਓ.ਐੱਸ. ਐਪ ''ਤੇ ਐਡ ਕੀਤਾ ਹੈ। ਟਵੀਟ ਨੂੰ ਕੰਪੋਜ ਕਰਦੇ ਸਮੇਂ ਜਦੋਂ ਤੁਸੀਂ ਇੰਸਰਟ ਮੀਡੀਆ ਦੀ ਚੋਣ ਕਰੋਗੇ ਤਾਂ ਇਕ ਲਾਈਵ ਆਪਸ਼ਨ ਦਿਸੇਗੀ, ਜਿਸ ''ਤੇ ਕਲਿੱਕ ਕਰਨ ਨਾਲ ਇਹ ਐਪ (ਐਪ ਸਟੋਰ) ਅਤੇ (ਪਲੇਅ ਸਟੋਰ) ''ਤੇ ਓਪਨ ਹੋ ਜਾਵੇਗੀ ਅਤੇ ਤੁਹਾਨੂੰ ਇਸ ਨੂੰ ਡਾਊਨਲੋਡ ਕਰਨਾ ਪਵੇਗਾ। ਇਸ ਨਵੇਂ ਫੀਚਰ ਨਾਲ ਲਾਈਵ ਹੋਣਾ ਹੋਰ ਵੀ ਆਸਾਨ ਹੋ ਜਾਵੇਗਾ।

Related News