ਮੰਗਲਵਾਰ ਨੂੰ ਭਾਰਤ ''ਚ ਲਾਂਚ ਹੋਵੇਗਾ HTC U-Ultra ਸਮਾਰਟਫੋਨ

02/20/2017 12:44:06 PM

ਜਲੰਧਰ- ਐੱਚ. ਟੀ. ਸੀ. ਯੀ. ਅਲਟਰਾ ਸਮਾਰਟਫੋਨ ਨੂੰ 21 ਫਰਵਰੀ ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਇਸ ਦਾ ਖੁਲਾਸਾ ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ. ਟੀ. ਸੀ. ਨੇ ਕੀਤਾ। ਲਾਂਚ ਈਵੈਂਟ ਫੇਸਬੁੱਕ ''ਤੇ ਲਾਈਵ ਹੋਵੇਗਾ। ਐੱਚ. ਟੀ. ਸੀ. ਇੰਡੀਆ ਦੇ ਟਵੀਟ ''ਚ ਅਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੰਪਨੀ ਨੇ ਮੀਡੀਆ ਇਨਵਾਈਟ ਵੀ ਭੇਜਿਆ ਹੈ। ਐੱਚ. ਟੀ. ਸੀ. ਯੂ. ਅਲਟਰਾ ਨੂੰ ਨਵੀਂ ਦਿੱਲੀ ''ਚ ਮੰਗਲਵਾਰ ਨੂੰ ਸ਼ਾਮ 3:30 ਵਜੇ ਪੇਸ਼ ਕੀਤਾ ਜਾਵੇਗਾ। ਐੱਚ. ਟੀ. ਸੀ. ਯੂ. ਨੂੰ ਪਹਿਲਾਂ ਅੰਤਰਰਾਸ਼ਟਰੀ ਮਾਰਕੀਟ ''ਚ ਜਨਵਰੀ ਮਹੀਨੇ ''ਚ ਲਾਂਚ ਕੀਤਾ ਗਿਆ ਸੀ। ਇਸ ਨਾਲ ਐੱਚ. ਟੀ. ਸੀ. ਯੂ. ਪਲੇ. ਨੂੰ ਵੀ ਮਾਰਕੀਟ ''ਚ ਉਤਾਰਿਆ ਗਿਆ, ਜਦ ਕਿ ਯੂ. ਪਲੇ. ਨੂੰ ਹੁਣ ਭਾਰਤ ''ਚ ਲਾਂਚ ਕੀਤੇ ਜਾਣ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੈ। 
ਲਾਂਚ ਦੇ ਸਮੇਂ ਕੰਪਨੀ ਨੇ ਐੱਚ. ਟੀ. ਸੀ. ਯੂ. ਅਲਟਰਾ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਸੀ। ਹੁਣ ਪਿਛਲੇ ਹਫਤੇ ਹੀ ਸਮਾਰਟਫੋਨ ਨੂੰ ਕੰਪਨੀ ਦੇ ਅਧਿਕਾਰਿਕ ਸਟੋਰ ਨਾਲ ਥਰਡ ਰਿਟੇਲਰ ਦੇ ਕੋਲ ਵੀ ਉਪਲੱਬਧ ਕਰਾਇਆ ਗਿਆ ਸੀ। ਐੱਚ. ਟੀ. ਸੀ. ਯੂ. ਅਲਟਰਾ ਦੀ ਕੀਮਤ 649 ਗ੍ਰੇਟਬ੍ਰਿਟੇਨਪਾਉਂਡ 
(ਕਰੀਬ 54,00 ਰੁਪਏ) ਹੈ। ਭਾਰਤ ''ਚ ਹੈਂਡਸੈੱਟ ਦੀ ਕੀਮਤ ਇਸ ਦੇ ਕਰੀਬ ਰਹਿਣ ਦੀ ਉਮੀਦ ਕਰ ਸਕਦੇ ਹੈ। 
ਇਸ ਨਵੇਂ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਨਵਾਂ ਸੈਂਸ ਕੰਪੇਨੀਅਨ। ਇਹ ਇਕ ਏ. ਆਈ ਆਧਾਰਿਤ ਸਿਸਟਮ ਹੈ, ਜੋ ਯੂਜ਼ਰ ਦੇ ਹਰ ਰੇਜ਼ ਦੇ ਕੰਮ-ਕਾਜ਼ ਦੇ ਹਿਸਾਬ ਚੋਂ ਸੁਝਾਵ ਦਿੰਦਾ ਹੈ। ਇਸ ਸਮਾਰਟਫੋਨ ਦੀ ਦੂਜੀ ਖੂਬੀਆਂ ''ਚ ਐੱਟ. ਟੀ. ਸੀ. ਯੂ. ਸੋਨਿਕ ਏਅਰਫੋਨ ਸ਼ਾਮਲ ਹੈ, ਜੋ ਇਕ ਸੋਨਰ ਵਰਗੇ ਪਲੱਸ ਦੀ ਮਦਦ ਨਾਲ ਯੂਜ਼ਰ ਦੇ ਕੰਨ ਦੇ ਅੰਦਰ ਦੇ ਆਕਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਫੋਨ ਐਂਡਰਾਇਡ 7.0 ਨੂਗਾ ''ਤੇ ਚੱਲੇਗਾ, ਜਿਸ ਦੇ ਉੱਪਰ ਐੱਚ. ਟੀ. ਸੀ. ਦੀ ਸੇਂਸ ਯੂ. ਆਈ. ਹੋਵੇਗੀ। ਯੂ. ਅਲਟਰਾ ਸਮਾਰਟਫੋਨ ਦੀ ਇਕ ਹੋਰ ਖਾਸੀਅਤ ਹੈ ਡਿਊਲ ਡਿਸਪਲੇ।
ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਐੱਚ. ਟੀ. ਸੀ. ਯੂ. ਅਲਟਰਾ ''ਚ 5.7 ਇੰਚ ਸੁਪਰ ਐੱਲ. ਸੀ. ਡੀ. ਡਿਸਪਲੇ ਹੈ, ਜੋ (1440x2560 ਪਿਕਸਲ) ਕਵਾਡ ਐੱਚ. ਡੀ. ਰੈਜ਼ੋਲਿਊਸ਼ਨ ਨਾਲ ਆਉਂਦਾ ਹੈ, ਜਦ ਕਿ 2 ਇੰਚ ਦਾ ਸੈਕੰਡਰੀ ਡਿਸਪਲੇ 1040x160 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਹ ਫੋਨ 64ਜੀਬੀ ਅਤੇ 128ਜੀਬੀ ਦੇ ਦੋ ਇਨਬਿਲਟ ਸਟੋਰੇਜ ਵੇਰਿਅੰਟ ''ਚ ਮਿਲੇਗਾ। ਇਸ ਸਮਾਰਟਫੋਨ ''ਚ 12 ਅਲਟ੍ਰਾਪਿਕਸਲ ਦਾ ਰਿਅਰ ਅਤੇ 16 ਮੈਗਾਪਿਕਸਲ ਮੋਡ ਨਾਲ) ਫਰੰਟ ਕੈਮਰਾ ਹੈ। ਇਸ ਫੋਨ ''ਚ 3000 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਕਵਿੱਕ ਚਾਰਜ 3.0 ਨਾਲ ਆਉਂਦੀ ਹੈ।

Related News