ਅੱਜ ਲਾਂਚ ਹੋਵੇਗਾ ਐਂਡ੍ਰਾਇਡ 7.0 Nougat ''ਤੇ ਚੱਲਣ ਵਾਲਾ ਪਹਿਲਾ ਸਮਾਰਟਫੋਨ

Tuesday, Sep 06, 2016 - 03:54 PM (IST)

ਅੱਜ ਲਾਂਚ ਹੋਵੇਗਾ ਐਂਡ੍ਰਾਇਡ 7.0 Nougat ''ਤੇ ਚੱਲਣ ਵਾਲਾ ਪਹਿਲਾ ਸਮਾਰਟਫੋਨ

ਜਲੰਧਰ- ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਐੱਲ.ਜੀ. ਅੱਜ ਆਪਣਾ ਨਵਾਂ ਸਮਾਰਟਫੋਨ LG V20 ਲਾਂਚ ਕਰਨ ਵਾਲੀ ਹੈ ਜੋ ਐਂਡ੍ਰਾਇਡ 7.0 ਨੁਗਟ ਨਾਲ ਲੈਸ ਹੋਵੇਗਾ। ਇਸ ਸਮਾਰਟਫੋਨ ਦੇ ਬਹੁਤ ਸਾਰੇ ਲੀਕਸ ਅਤੇ ਅਫਵਾਹਾਂ ਪਹਿਲਾਂ ਤੋਂ ਹੀ ਸਾਹਮਣੇ ਆ ਚੁੱਕੀਆਂ ਹਨ। ਕੰਪਨੀ ਵੱਲੋਂ ਸਾਨ ਫ੍ਰਾਂਸਿਸਕੋ ''ਚ ਹੋਣ ਵਾਲੇ ਈਵੈਂਟ ''ਚ ਇਹ ਸਮਾਰਟਫੋਨ ਲਾਂਚ ਕੀਤਾ ਜਾਵੇਗਾ। 

ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਵਾਈਸ ''ਚ 820 ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ 5.5-ਇੰਚ ਐੱਫ.ਐੱਚ.ਡੀ. ਡਿਸਪਲੇ, 3ਜੀ.ਬੀ. ਰੈਮ ਦਿੱਤੀ ਜਾਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦਾ ਰਿਅਰ ਕੈਮਰਾ 20 ਮੈਗਾਪਿਕਸਲ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਜਾਵੇਗਾ। ਐੱਲ.ਜੀ. ਵੱਲੋਂ ਇਕ ਪ੍ਰੈੱਸ ਰਿਲੀਜ਼ ''ਚ ਦੱਸਿਆ ਗਿਆ ਹੈ ਕਿ ਇਹ ਪਹਿਲਾ ਨਾਨ-ਨੈਕਸਸ ਸਮਰਾਟਫੋਨ ਹੋਵੇਗਾ ਜੋ ਐਂਡ੍ਰਾਇਡ ਨੁਗਟ 7.0 ''ਤੇ ਚੱਲੇਗਾ। ਇਸ ਵਿਚ 4,000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਹੋ ਸਕਦੀ ਹੈ ਅਤੇ ਇਸ ਡਿਵਾਈਸ ''ਚ ਯੂ.ਐੱਸ.ਬੀ. ਟਾਈਪ-ਸੀ ਪਰੋਟ ਵੀ ਦਿੱਤਾ ਜਾਵੇਗਾ। ਹਾਲਾਂਕਿ ਐੱਲ.ਜੀ. ਜੀ5 ਲਈ ਕੁਝ ਚੰਗਾ ਰਿਸਪਾਂਸ ਨਹੀਂ ਮਿਲ ਸਕਿਆ ਪਰ ਐੱਲ.ਜੀ. ਦਾ ਵੀ20 ਨਵਾਂ ਫਲੈਗਸ਼ਿਪ ਡਿਵਾਈਸ ਹੈ।

Related News