ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਜਲੰਧਰ ਵਿਚ ਅੱਜ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
Thursday, Mar 26, 2026 - 11:32 AM (IST)
ਜਲੰਧਰ (ਪਾਂਡੇ)–ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਅੱਜ ਸ਼੍ਰੀ ਰਾਮ ਚੌਕ ਤੋਂ ਦੁਪਹਿਰ 1 ਵਜੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਵਿਚ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨਾਲ ਸ਼ਹਿਰ ਵਿਚ ਅਯੁੱਧਿਆ ਦਾ ਨਜ਼ਾਰਾ ਪੇਸ਼ ਹੋਵੇਗਾ। ਜਾਣਕਾਰੀ ਦਿੰਦੇ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਦੱਸਿਆ ਕਿ ਪੁਰਾਣੀ ਪ੍ਰੰਪਰਾ ਮੁਤਾਬਕ ਗੁੜ ਮੰਡੀ ਨੌਹਰੀਆਂ ਮੰਦਿਰ ਵਿਚ ਰੱਖੇ ਗਏ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦਾ ਅੱਜ ਭੋਗ ਪਾਏ ਜਾਣ ਉਪਰੰਤ ਹਿੰਦ ਸਮਾਚਾਰ ਗਰਾਊਂਡ ਵਿਚ ਸ਼੍ਰੀ ਚੈਤੰਨਯਾ ਮਹਾਪ੍ਰਭੂ ਸ਼੍ਰੀ ਰਾਧਾ ਮਾਧਵ ਮੰਦਰ (ਹਰੀਬੋਲ ਵਾਲੇ) ਦੇ ਸੇਵਕ ਵ੍ਰਿੰਦੋਂ ਵੱਲੋਂ ਭਜਨ ਸੰਕੀਰਤਨ ਤੋਂ ਬਾਅਦ ਠੀਕ 12 ਵਜੇ ਸ਼ੁੱਭ ਮਹੂਰਤ ਵਿਚ ਰਾਮ ਸਤੁਤੀ (ਭਯੇ ਪ੍ਰਗਟ ਕ੍ਰਿਪਾਲਾ ਦੀਨ ਦਿਆਲਾ) ਕੀਤੀ ਜਾਵੇਗੀ।
ਇਹ ਵੀ ਪੜ੍ਹੋ: 26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ ਮੌਸਮ ਲਈ ਹੋਈ ਵੱਡੀ ਭਵਿੱਖਬਾਣੀ
ਇਸ ਉਪਰੰਤ ਸ਼੍ਰੀ ਰਾਮ ਸ਼ਰਣਮ ਆਸ਼ਰਮ ਗੋਹਾਨਾ ਦੀ ਸੰਗਤ ਅੰਮ੍ਰਿਤਵਾਣੀ ਪਾਠ ਕਰੇਗੀ। ਉਪਰੰਤ ਦੁਪਹਿਰ 1 ਵਜੇ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਚੱਲ ਕੇ ਸ਼੍ਰੀ ਵਾਲਮੀਕਿ ਚੌਕ, ਜੇਲ ਚੌਕ, ਪਟੇਲ ਚੌਕ ਤੋਂ ਹੁੰਦੀ ਹੋਈ ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਖਿੰਗਰਾ ਗੇਟ, ਭਗਤ ਸਿੰਘ ਚੌਕ, ਪੁਰਾਣੀ ਰੇਲਵੇ ਰੋਡ, ਲਕਸ਼ਮੀ ਸਿਨੇਮਾ ਤੋਂ ਮੰਡੀ ਰੋਡ ਚੌਕ, ਕੁਮਹਾਰਾ ਮਸਜਿਦ ਚੌਕ, ਸੈਂਟਰਲ ਟਾਊਨ ਤੋਂ ਮਿਲਾਪ ਚੌਕ ਹੁੰਦੀ ਹੋਈ ਹਿੰਦ ਸਮਾਚਾਰ ਗਰਾਊਂਡ ਵਿਚ ਸੰਪੰਨ ਹੋਵੇਗੀ।
ਸ਼ੋਭਾ ਯਾਤਰਾ ਵਿਚ ਪੰਜਾਬ ਸਮੇਤ ਕਈ ਸੂਬਿਆਂ ਤੋਂ ਆਉਣ ਵਾਲੀਆਂ ਝਾਕੀਆਂ ਸ਼ਹਿਰ ਵਿਚ ਲਗਾਏ ਜਾ ਰਹੇ ਮੰਚਾਂ ’ਤੇ ਪ੍ਰਭੂ ਦਾ ਗੁਣਗਾਨ ਕਰਨਗੀਆਂ। ਉਥੇ ਹੀ, ਸੈਂਕੜੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਵਪਾਰਕ ਸੰਗਠਨਾਂ ਵੱਲੋਂ ਰਾਮ ਭਗਤਾਂ ਲਈ ਲੰਗਰ ਲਗਾਏ ਜਾਣਗੇ। ਉਨ੍ਹਾਂ ਨੇ ਸਵਾਗਤੀ ਮੰਚ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਸਟਾਲ ਨਾਲ ਡਸਟਬਿਨ ਜ਼ਰੂਰ ਰੱਖਣ ਤਾਂ ਕਿ ਜੋ ਵੀ ਕਚਰਾ ਹੋਵੇ, ਉਸ ਵਿਚ ਸੁੱਟਿਆ ਜਾ ਸਕੇ ਅਤੇ ਸ਼ਹਿਰ ਸਾਫ-ਸੁਥਰਾ ਰਹੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...
ਸ਼ੋਭਾ ਯਾਤਰਾ ਵਿਚ ਆਉਣ ਵਾਲੀਆਂ ਝਾਕੀਆਂ, ਸਵਾਗਤੀ ਮੰਚ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਮੰਚ ਅਤੇ ਸ਼ੋਭਾ ਯਾਤਰਾ ਦੀ ਮਰਿਆਦਾ ਅਤੇ ਆਪਸੀ ਭਾਈਚਾਰਾ ਕਾਇਮ ਰੱਖੋ। ਅਜਿਹੀ ਕੋਈ ਵੀ ਝਾਕੀ ਪ੍ਰਦਰਸ਼ਿਤ ਨਾ ਕਰੋ, ਜਿਸ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ। ਸ਼ੋਭਾ ਯਾਤਰਾ ਵਿਚ ਝਾਕੀਆਂ ਲੈ ਕੇ ਆਉਣ ਵਾਲੀਆਂ ਸੰਸਥਾਵਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਥਿਆਰ ਲੈ ਕੇ ਨਾ ਆਉਣ ਅਤੇ ਕੋਈ ਵੀ ਵਿਅਕਤੀ ਨਸ਼ਾ ਕਰਕੇ ਸ਼ੋਭਾ ਯਾਤਰਾ ਵਿਚ ਸ਼ਾਮਲ ਨਾ ਹੋਵੇ।
ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਫ੍ਰੀ ਬਰਫ ਲਈ ਸੰਪਰਕ ਕਰਨ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 26 ਮਾਰਚ ਨੂੰ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਲੰਗਰ ਲਗਾਉਣ ਵਾਲੀਆਂ ਜਿਨ੍ਹਾਂ ਸੰਸਥਾਵਾਂ ਨੂੰ ਬਰਫ ਦੀ ਲੋੜ ਹੈ, ਉਹ ਚੋਪੜਾ ਆਈਸ ਫੈਕਟਰੀ ਸੰਤੋਖਪੁਰਾ ਦੇ ਸੁਨੀਲ ਚੋਪੜਾ ਦੇ ਮੋਬਾਇਲ ਨੰਬਰ 98881-55669 ’ਤੇ ਸੰਪਰਕ ਕਰ ਕੇ ਫੈਕਟਰੀ ਤੋਂ ਫ੍ਰੀ ਬਰਫ ਆਪਣੇ ਵਾਹਨ ’ਤੇ ਲਿਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
