ਅਨਾਜ ਮੰਡੀ ਕੁਕੜਾਂ ਵਾਲਾ ਵਿਖੇ ਆੜ੍ਹਤੀਆਂ ਦੀ ਵਿਸ਼ੇਸ਼ ਮੀਟਿੰਗ; 1 ਅਪ੍ਰੈਲ ਤੋਂ ਮੰਡੀਆਂ ਬੰਦ ਰੱਖਣ ਦਾ ਐਲਾਨ

Thursday, Mar 26, 2026 - 05:07 PM (IST)

ਅਨਾਜ ਮੰਡੀ ਕੁਕੜਾਂ ਵਾਲਾ ਵਿਖੇ ਆੜ੍ਹਤੀਆਂ ਦੀ ਵਿਸ਼ੇਸ਼ ਮੀਟਿੰਗ; 1 ਅਪ੍ਰੈਲ ਤੋਂ ਮੰਡੀਆਂ ਬੰਦ ਰੱਖਣ ਦਾ ਐਲਾਨ

ਹਰਸ਼ਾ ਛੀਨਾ(ਰਾਜਵਿੰਦਰ)- ਗੁਰਪ੍ਰੀਤ ਸਿੰਘ ਛੀਨਾ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਕੁਕੜਾਂ ਵਾਲਾ (ਹਰਸ਼ਾ ਛੀਨਾ) ਦੀ ਅਗਵਾਈ ਹੇਠ ਸਮੂਹ ਮੰਡੀਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਨੇ ਸੰਬੋਧਨ ਦੌਰਾਨ ਕਿਹਾ ਕਿ ਸੂਬਾ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਜੋ 1 ਅਪ੍ਰੈਲ ਤੋਂ ਮੰਡੀਆਂ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ, ਅਸੀਂ ਸਮੂਹ ਆੜ੍ਹਤੀ ਐਸੋਸੀਏਸ਼ਨ ਵੱਲੋਂ ਉਸ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ।

ਇਹ ਵੀ ਪੜ੍ਹੋ-'ਸੁੱਕਾ ਦੁੱਧ' ਵਿਵਾਦ ‘ਤੇ 'ਆਪ' ਸਰਕਾਰ 'ਤੇ ਮਜੀਠੀਆ ਦਾ ਵੱਡਾ ਹਮਲਾ, CM ਮਾਨ ਤੋਂ ਕੀਤੀ ਅਸਤੀਫੇ ਦੀ ਮੰਗ

ਪ੍ਰਧਾਨ ਛੀਨਾ ਨੇ ਅੱਗੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਜੋ ਆੜ੍ਹਤੀਆਂ ਦੀਆਂ ਕਮਿਸ਼ਨਾਂ ਘਟਾਈਆਂ ਗਈਆਂ ਸਨ, ਅੱਜ ਤੱਕ ਉਨ੍ਹਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਆੜ੍ਹਤੀਆਂ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ। ਉਨ੍ਹਾਂ ਮੰਗ ਕੀਤੀ ਕਿ ਜਿੰਨਾ ਚਿਰ ਸਰਕਾਰ ਵੱਲੋਂ ਆੜ੍ਹਤੀਆਂ ਦੀ ਕਮਿਸ਼ਨ ਵਿਚ ਵਾਧਾ ਕਰਕੇ ਪ੍ਰਤੀ ਕੁਇੰਟਲ 65 ਰੁਪਏ ਨਹੀਂ ਕੀਤਾ ਜਾਂਦਾ ਅਤੇ ਬਾਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਅਣਮਿੱਥੇ ਸਮੇਂ ਲਈ ਮੰਡੀਆਂ ਵਿਚ ਕੰਮਕਾਜ ਠੱਪ ਰਹੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਿਸੇ ਹੋਰ ਦੇ ਭੁਲੇਖੇ ਸੈਲੂਨ ਮਾਲਕ ਨੂੰ ਵੱਢ ਗਏ ਮੁਲਜ਼ਮ

ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵੱਲ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਆੜ੍ਹਤ ਦਾ ਧੰਦਾ ਘਾਟੇ ਵੱਲ ਜਾ ਰਿਹਾ ਹੈ। ਆੜ੍ਹਤੀਆਂ ਦਾ ਕਿਸਾਨ ਅਤੇ ਮਜ਼ਦੂਰ ਨਾਲ ਇਕ ਪਰਿਵਾਰ ਵਾਂਗ ਪੁਰਾਣਾ ਰਿਸ਼ਤਾ ਹੈ। ਇਸ ਮੀਟਿੰਗ ਵਿਚ ਅਮਨਦੀਪ ਸਿੰਘ ਛੀਨਾ (ਪ੍ਰਧਾਨ ਅਨਾਜ ਮੰਡੀ ਭਗਤਾਂ ਵਾਲਾ), ਸਤਿੰਦਰਪਾਲ ਸਿੰਘ ਵਰਨਾਲੀ, ਸੁਖਚੈਨ ਸਿੰਘ (ਪ੍ਰਧਾਨ ਅਨਾਜ ਮੰਡੀ ਰਾਜਾਸਾਂਸੀ), ਗੁਰਦੇਵ ਸਿੰਘ ਸ਼ਹੂਰਾ, ਰਾਜਵਿੰਦਰ ਸਿੰਘ (ਪ੍ਰਧਾਨ ਅਟਾਰੀ), ਮਨਜਿੰਦਰ ਸਿੰਘ ਬਾਸੀ (ਪ੍ਰਧਾਨ ਜੰਡਿਆਲਾ ਮੰਡੀ), ਹਰਿੰਦਰ ਸਿੰਘ ਸ਼ਾਹ ਅਜਨਾਲਾ, ਮਨਜੀਤ ਸਿੰਘ ਅਜਨਾਲਾ, ਹਰਪ੍ਰੀਤ ਸਿੰਘ ਸਹਿਸਰਾ, ਮਨਸਿਮਰਨ ਸਿੰਘ, ਬਲਬੀਰ ਸਿੰਘ ਕਿਆਲੀਆ, ਸੰਦੀਪ ਬਤਰਾ ਅਤੇ ਸਕੱਤਰ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ 48 ਘੰਟੇ ਅਹਿਮ ! ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News