50MP ਕੈਮਰੇ ਨਾਲ ਲਾਂਚ ਹੋਇਆ Motorola ਦਾ ਇਹ ਧਾਕੜ Phone! ਜਾਣੋ Features
Wednesday, Apr 30, 2025 - 02:02 PM (IST)

ਗੈਜੇਟ ਡੈਸਕ - Motorola ਨੇ ਭਾਰਤ ’ਚ Motorola Edge 60 Pro ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 30,000 ਰੁਪਏ ਤੋਂ ਘੱਟ ਦੀ ਹੀ ਹੈ। ਕੰਪਨੀ ਨੇ ਇਸ ਡਿਵਾਈਸ ਨੂੰ ਐਜ 60 ਪ੍ਰੋ ਨਾਮ ਨਾਲ ਲਾਂਚ ਕੀਤਾ ਹੈ। ਦੱਸ ਦਈਏ ਕਿ ਮੋਟੋਰੋਲਾ ਦਾ ਇਹ ਨਵਾਂ ਐਜ 60 ਪ੍ਰੋ ਆਪਣੇ ਪਿਛਲੇ ਮਾਡਲ ਐਜ 50 ਪ੍ਰੋ ਦੇ ਮੁਕਾਬਲੇ ਕਈ ਵੱਡੇ ਅਪਗ੍ਰੇਡ ਲੈ ਕੇ ਆਇਆ ਹੈ, ਜਿਸ ’ਚ ਕਾਫੀ ਵਧੀਆ ਫੀਚਰ ਅਪਗ੍ਰੇਡ ਕੀਤੇ ਗਏ ਹਨ। ਆਓ ਨਜ਼ਰ ਮਾਰਦੇ ਹਾਂ ਇਸ ਸਮਾਰਟਫੋਨ ਦੇ ਫੀਚਰ ਅਤੇ ਸਪੈਸੀਫਿਕੇਸ਼ਨ ’ਤੇ...
ਇਸ ਸਮਾਰਟਫੋਨ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਹ ਫੋਨ ਮਿਲਟ੍ਰੀ-ਗ੍ਰੇਡ ਸਰਟੀਫਿਕੇਸ਼ਨ ਨਾਲ ਆਉਂਦਾ ਹੈ ਤੇ ਇਸ ’ਚ ਡਸਟ ਤੇ ਵਾਟਰ ਰੈਜਿਸਟੈਂਸ ਲਈ IP68 ਤੇ IP69 ਰੇਟਿੰਗ ਦੇਖਣ ਨੂੰ ਮਿਲੇਗੀ। ਹੋਰ ਤਾਂ ਹੋਰ ਇਸ ’ਚ ਫੋਨ ’ਚ ਕਵਾਡ-ਕਵਰਡ pOLED ਡਿਸਪਲੇਅ ਤੇ 6000 mAh ਦੀ ਬੈਟਰੀ ਤੇ 50MP ਦਾ ਕੈਮਰਾ ਵੀ ਦਿੱਤਾ ਗਿਆ ਹੈ। ਆਓ ਇਸ ਦੇ ਫੀਚਰਾਂ ਦਾ ਖੁਲਾਸਾ ਕਰਦੇ ਹਾਂ।
ਡਿਸਪਲੇਅ
- ਡਿਸਪਲੇਅ ਦੀ ਗੱਲ ਕੀਤੀ ਜਾਵੇ ਤਾਂ ਇਸ ਨਵੇਂ ਮੋਟੋਰੋਲਾ ਫੋਨ ਵਿੱਚ 6.7-ਇੰਚ ਕਵਾਡ-ਕਰਵਡ pOLED ਡਿਸਪਲੇਅ ਹੈ, ਜਿਸ ਦਾ ਰਿਫਰੈਸ਼ ਰੇਟ 120Hz ਹੈ, ਨਾਲ ਹੀ ਫੋਨ ’ਚ 4,500 nits ਦੀ ਪੀਕ ਬ੍ਰਾਈਟਨੈੱਸ ਹੈ। ਡਿਵਾਈਸ HDR+ ਸਪੋਰਟ, ਪੈਂਟੋਨ ਅਤੇ ਸਕਿਨ ਟੋਨ ਵੈਲੀਡੇਸ਼ਨ, SGS ਆਈ ਕੰਫਰਟ ਸਰਟੀਫਿਕੇਸ਼ਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਡਿਵਾਈਸ ਨੂੰ ਪਾਵਰ ਦੇਣ ਲਈ, ਇਸ ’ਚ ਇਕ MediaTek 8350 Extreme ਚਿੱਪਸੈੱਟ ਹੈ ਜੋ 8GB ਅਤੇ 12GB LPDDR5X RAM ਦੇ ਨਾਲ ਆਉਂਦਾ ਹੈ। ਡਿਵਾਈਸ ’ਚ 256GB UFS 4.0 ਇੰਟਰਨਲ ਸਟੋਰੇਜ ਹੈ।
ਬੈਟਰੀ
- ਬੈਟਰੀ ਦੀ ਗੱਲ ਕਰੀਏ ਤਾਂ, ਇਸ ਡਿਵਾਈਸ ’ਚ 6000 mAh ਦੀ ਵੱਡੀ ਬੈਟਰੀ ਹੈ ਅਤੇ ਇਹ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜਿਸ ਦੇ ਨਾਲ 15W ਵਾਇਰਲੈੱਸ ਅਤੇ 5W ਰਿਵਰਸ ਵਾਇਰਡ ਚਾਰਜਿੰਗ ਦਾ ਫੀਚਰ ਵੀ ਉਪਲਬਧ ਹੈ।
ਕੈਮਰਾ
- ਇਹ ਡਿਵਾਈਸ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੈ ਜਿਸ ’ਚ OIS ਅਤੇ ਆਲ-ਪਿਕਸਲ PDAF ਵਾਲਾ 50MP Sony LYTIA 700C ਪ੍ਰਾਇਮਰੀ ਕੈਮਰਾ ਸ਼ਾਮਲ ਹੈ। ਇਹ ਡਿਵਾਈਸ 50MP ਅਲਟਰਾਵਾਈਡ ਅਤੇ ਮੈਕਰੋ ਸੈਂਸਰ ਅਤੇ 10MP ਟੈਲੀਫੋਟੋ ਕੈਮਰਾ ਵੀ ਪੇਸ਼ ਕਰਦੀ ਹੈ ਜੋ 3x ਆਪਟੀਕਲ ਜ਼ੂਮ ਅਤੇ 50x ਸੁਪਰ ਜ਼ੂਮ ਦੀ ਪੇਸ਼ਕਸ਼ ਕਰਦਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ, ਡਿਵਾਈਸ 4K ਵੀਡੀਓ ਰਿਕਾਰਡਿੰਗ ਦੇ ਨਾਲ 50MP ਸੈਲਫੀ ਸ਼ੂਟਰ ਦੀ ਪੇਸ਼ਕਸ਼ ਕਰਦਾ ਹੈ।
ਬਾਕੀ ਫੀਚਰਜ਼
- ਡਿਵਾਈਸ ’ਚ ਡੌਲਬੀ ਐਟਮਸ ਸਪੋਰਟ ਅਤੇ ਡਿਊਲ ਸਟੀਰੀਓ ਸਪੀਕਰ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ, ਸਾਫ਼ ਵਾਇਸ ਪਿਕਅੱਪ ਲਈ ਫੋਨ ’ਚ ਦੋ ਮਾਈਕ ਦਿੱਤੇ ਗਏ ਹਨ। ਕਨੈਕਟੀਵਿਟੀ ਲਈ, ਇਸ ਫੋਨ ’ਚ 5G, Wi-Fi 6E, ਬਲੂਟੁੱਥ 5.4, NFC ਅਤੇ ਡਿਊਲ ਸਿਮ ਸਪੋਰਟ ਹੈ ਅਤੇ ਇਹ ਫੋਨ 8GB+256GB ਦੇ ਬੇਸ ਵੇਰੀਐਂਟ ਦੀ ਕੀਮਤ 29,999 ਰੁਪਏ ਹੈ ਜਦੋਂ ਕਿ 12GB+256GB ਵੇਰੀਐਂਟ ਦੀ ਕੀਮਤ 33,999 ਰੁਪਏ ਹੈ। ਵਰਤਮਾਨ ’ਚ, ਡਿਵਾਈਸ 'ਤੇ 1,000 ਰੁਪਏ ਦੀ ਤੁਰੰਤ ਛੋਟ ਅਤੇ 1,000 ਰੁਪਏ ਦਾ ਐਕਸਚੇਂਜ ਬੋਨਸ ਉਪਲਬਧ ਹੈ।