ਐਲਨ ਮਸਕ ਦਾ ਵੱਡਾ ਧਮਾਕਾ: ਹੁਣ ਗੁਜਰਾਤ ''ਚ ਮਿਲੇਗਾ ਹਾਈ-ਸਪੀਡ ਸੈਟੇਲਾਈਟ ਇੰਟਰਨੈੱਟ, ਸਟਾਰਲਿੰਕ ਨਾਲ ਸਮਝੌਤਾ
Tuesday, Feb 10, 2026 - 01:52 PM (IST)
ਗੈਜੇਟ ਡੈਸਕ : ਭਾਰਤ ਵਿੱਚ ਸੈਟੇਲਾਈਟ ਕਨੈਕਟੀਵਿਟੀ ਦੇ ਵਿਸਤਾਰ ਲਈ ਏਲਨ ਮਸਕ ਦੀ ਕੰਪਨੀ ਸਟਾਰਲਿੰਕ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਮਹਾਰਾਸ਼ਟਰ ਤੋਂ ਬਾਅਦ, ਹੁਣ ਗੁਜਰਾਤ ਸਰਕਾਰ ਨੇ ਸਟਾਰਲਿੰਕ ਨਾਲ ਇੱਕ ਅਹਿਮ ਸਮਝੌਤਾ ਸਾਈਨ ਕੀਤਾ ਹੈ। ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਰਾਜ ਦੇ ਸਰਹੱਦੀ, ਦੂਰ-ਦਰਾਡੇ ਅਤੇ ਉਨ੍ਹਾਂ ਇਲਾਕਿਆਂ ਵਿੱਚ ਡਿਜੀਟਲ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਾ ਹੈ ਜਿੱਥੇ ਰਵਾਇਤੀ ਟੈਲੀਕਾਮ ਇੰਫਰਾਸਟਰਕਚਰ ਬਹੁਤ ਹੀ ਸੀਮਤ ਹੈ।
ਦੂਰ-ਦਰਾਡੇ ਇਲਾਕਿਆਂ ਨੂੰ ਮਿਲੇਗੀ ਨਵੀਂ ਰਫ਼ਤਾਰ
ਮੁੱਖ ਮੰਤਰੀ ਭੁਪਿੰਦਰ ਪਟੇਲ ਅਨੁਸਾਰ ਇਸ ਸਮਝੌਤੇ ਨਾਲ ਉਨ੍ਹਾਂ ਖੇਤਰਾਂ ਵਿੱਚ ਹਾਈ-ਸਪੀਡ ਇੰਟਰਨੈੱਟ ਮੁਹੱਈਆ ਕਰਵਾਇਆ ਜਾਵੇਗਾ, ਜਿੱਥੇ ਫਾਈਬਰ ਕੇਬਲ ਵਿਛਾਉਣਾ ਜਾਂ ਮੋਬਾਈਲ ਟਾਵਰ ਲਗਾਉਣਾ ਮੁਸ਼ਕਿਲ ਹੈ। ਇਹ ਸੈਟੇਲਾਈਟ ਇੰਟਰਨੈੱਟ ਉਨ੍ਹਾਂ ਲੋਕਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ ਜੋ ਹੁਣ ਤੱਕ ਡਿਜੀਟਲ ਦੁਨੀਆ ਤੋਂ ਕਟੇ ਹੋਏ ਸਨ।
ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਆਵੇਗਾ ਸੁਧਾਰ
ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਪਹਿਲ ਦਾ ਫਾਇਦਾ ਕਾਮਨ ਸਰਵਿਸ ਸੈਂਟਰਾਂ, ਈ-ਗਵਰਨੈਂਸ ਪਲੇਟਫਾਰਮਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਸਕੂਲਾਂ ਨੂੰ ਮਿਲੇਗਾ। ਇਸ ਤੋਂ ਇਲਾਵਾ:
• ਆਫ਼ਤ ਪ੍ਰਬੰਧਨ: ਐਮਰਜੈਂਸੀ ਦੌਰਾਨ ਕਮਿਊਨੀਕੇਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
• ਟੈਲੀਮੈਡੀਸਨ: ਆਦਿਵਾਸੀ ਜ਼ਿਲ੍ਹਿਆਂ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਪਹੁੰਚਾਇਆ ਜਾ ਸਕੇਗਾ।
• ਬੰਦਰਗਾਹਾਂ: ਸਰਕਾਰੀ ਸੰਸਥਾਵਾਂ ਅਤੇ ਬੰਦਰਗਾਹਾਂ 'ਤੇ ਵੀ ਇਸ ਦੀ ਵਰਤੋਂ ਕੀਤੀ ਜਾਵੇਗੀ।
ਕਿਉਂ ਪਈ ਸੈਟੇਲਾਈਟ ਇੰਟਰਨੈੱਟ ਦੀ ਲੋੜ?
ਦੇਸ਼ ਵਿੱਚ 5G ਆਉਣ ਦੇ ਬਾਵਜੂਦ ਕਈ ਇਲਾਕੇ ਅਜੇ ਵੀ ਇੰਟਰਨੈੱਟ ਤੋਂ ਵਾਂਝੇ ਹਨ। ਸਟਾਰਲਿੰਕ ਦੀ ਤਕਨੀਕ ਰਾਹੀਂ ਸਿੱਧਾ ਸੈਟੇਲਾਈਟ ਤੋਂ ਸਿਗਨਲ ਮਿਲਦਾ ਹੈ, ਜਿਸ ਲਈ ਕਿਸੇ ਜ਼ਮੀਨੀ ਤਾਰ ਜਾਂ ਮੋਬਾਈਲ ਟਾਵਰ ਦੀ ਲੋੜ ਨਹੀਂ ਪੈਂਦੀ। ਇਸ ਨਾਲ ਗੁਜਰਾਤ ਦੇ ਡਿਜੀਟਲ ਮਿਸ਼ਨ ਨੂੰ ਤੇਜ਼ੀ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
