ਹੁਣ 'Pro' ਨੂੰ ਛੱਡੋ, ਆ ਰਿਹਾ ਹੈ iPhone Ultra; ਜਾਣੋ ਕੀ ਹੋਣਗੇ ਇਸ ਦੇ ਸ਼ਾਨਦਾਰ ਫੀਚਰਜ਼

Thursday, Apr 30, 2026 - 01:36 PM (IST)

ਹੁਣ 'Pro' ਨੂੰ ਛੱਡੋ, ਆ ਰਿਹਾ ਹੈ iPhone Ultra; ਜਾਣੋ ਕੀ ਹੋਣਗੇ ਇਸ ਦੇ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ ਦੀ ਦਿੱਗਜ ਕੰਪਨੀ Apple ਜਲਦ ਹੀ ਕੁਝ ਬਹੁਤ ਵੱਡਾ ਕਰਨ ਦੀ ਤਿਆਰੀ 'ਚ ਹੈ। ਰਿਪੋਰਟਾਂ ਅਨੁਸਾਰ, ਕੰਪਨੀ ਹੁਣ Ultra ਬ੍ਰੈਂਡਿੰਗ ਦੇ ਤਹਿਤ ਨਵੇਂ ਆਈਫੋਨ ਅਤੇ ਮੈਕਬੁੱਕ ਲਾਂਚ ਕਰ ਸਕਦੀ ਹੈ। ਇਹ ਨਵੇਂ ਡਿਵਾਈਸ ਪ੍ਰੀਮੀਅਮ ਸੈਗਮੈਂਟ 'ਚ ਉਤਾਰੇ ਜਾਣਗੇ ਅਤੇ ਇਹ ਮੌਜੂਦਾ Pro ਮਾਡਲਾਂ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ।

ਕੀ iPhone Ultra ਹੋਵੇਗਾ ਐਪਲ ਦਾ ਪਹਿਲਾ ਫੋਲਡੇਬਲ ਫੋਨ?

ਰਿਪੋਰਟਾਂ ਮੁਤਾਬਕ, ਐਪਲ ਦੇ ਪਹਿਲੇ ਫੋਲਡੇਬਲ ਆਈਫੋਨ ਦਾ ਨਾਮ ਸ਼ਾਇਦ 'iPhone Fold' ਨਹੀਂ, ਸਗੋਂ iPhone Ultra ਹੋ ਸਕਦਾ ਹੈ। ਇਹ ਨਵਾਂ ਮਾਡਲ iPhone 18 Pro ਅਤੇ Pro Max ਤੋਂ ਵੀ ਉੱਪਰ ਹੋਵੇਗਾ, ਜਿਸਦਾ ਮਤਲਬ ਹੈ ਕਿ ਇਹ ਜ਼ਿਆਦਾ ਮਹਿੰਗਾ ਅਤੇ ਪ੍ਰੀਮੀਅਮ ਹੋਵੇਗਾ। ਕੰਪਨੀ ਫੋਲਡੇਬਲ ਫੋਨਾਂ 'ਚ ਆਉਣ ਵਾਲੀ ਡਿਸਪਲੇ ਦੀ crease ਨੂੰ ਘੱਟ ਕਰਨ ਅਤੇ ਫੋਨ ਦੀ ਮਜ਼ਬੂਤੀ ਵਧਾਉਣ 'ਤੇ ਖਾਸ ਧਿਆਨ ਦੇ ਰਹੀ ਹੈ।

 iPhone Ultra ਦੇ ਸੰਭਾਵਿਤ ਪਾਵਰਫੁੱਲ ਫੀਚਰਜ਼ : 

ਪ੍ਰੋਸੈਸਰ
- ਬਿਹਤਰ ਸਪੀਡ ਅਤੇ ਮਲਟੀਟਾਸਕਿੰਗ ਲਈ ਇਸ 'ਚ A20 Pro ਚਿੱਪਸੈੱਟ ਦਿੱਤਾ ਜਾ ਸਕਦਾ ਹੈ।

ਕੈਮਰਾ
- ਇਸ 'ਚ 48MP ਪ੍ਰਾਇਮਰੀ ਸੈਂਸਰ ਵਾਲਾ ਡੁਅਲ ਰੀਅਰ ਕੈਮਰਾ ਸੈੱਟਅਪ ਹੋਣ ਦੀ ਚਰਚਾ ਹੈ।

ਬੈਟਰੀ ਅਤੇ ਬਾਡੀ
ਫੋਨ 'ਚ 5500mAh ਦੀ ਵੱਡੀ ਬੈਟਰੀ ਅਤੇ ਟਾਈਟੇਨੀਅਮ-ਐਲੂਮੀਨੀਅਮ ਤੋਂ ਬਣੀ ਬਾਡੀ ਮਿਲ ਸਕਦੀ ਹੈ।

MacBook Ultra ਵੀ ਹੈ ਤਿਆਰ :-

ਆਈਫੋਨ ਦੇ ਨਾਲ-ਨਾਲ ਐਪਲ MacBook Ultra 'ਤੇ ਵੀ ਕੰਮ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ 'ਚ OLED ਟੱਚਸਕ੍ਰੀਨ ਹੋਵੇਗੀ, ਜਿਸ ਦੀ ਮੰਗ ਯੂਜ਼ਰਸ ਲੰਬੇ ਸਮੇਂ ਤੋਂ ਕਰ ਰਹੇ ਹਨ। ਇਸ ਦਾ ਡਿਜ਼ਾਈਨ ਮੌਜੂਦਾ ਮੈਕਬੁੱਕ ਪ੍ਰੋ ਤੋਂ ਵੱਖਰਾ ਅਤੇ ਜ਼ਿਆਦਾ ਪ੍ਰੀਮੀਅਮ ਹੋਵੇਗਾ, ਜਿਸ 'ਚ ਨੌਚ ਦੀ ਜਗ੍ਹਾ Dynamic Island ਸਟਾਈਲ ਕੱਟ-ਆਊਟ ਦੇਖਣ ਨੂੰ ਮਿਲ ਸਕਦਾ ਹੈ।


author

Sunaina

Content Editor

Related News