6,000 ਰੁਪਏ ਸਸਤਾ ਹੋਇਆ ਇਹ ਧਾਕੜ 5G Phone! ਜਾਣੋ ਪੂਰੀ ਡੀਲ

Friday, May 01, 2026 - 01:16 PM (IST)

6,000 ਰੁਪਏ ਸਸਤਾ ਹੋਇਆ ਇਹ ਧਾਕੜ 5G Phone! ਜਾਣੋ ਪੂਰੀ ਡੀਲ

ਗੈਜੇਟ ਡੈਸਕ - ਜੇਕਰ ਤੁਸੀਂ 20,000 ਦੇ ਬਜਟ 'ਚ ਇਕ ਨਵਾਂ 5G ਫ਼ੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ Redmi Note 15 SE 5G ਤੁਹਾਡੇ ਲਈ ਇਕ ਬਿਹਤਰ ਵਿਕਲਪ ਹੋ ਸਕਦਾ ਹੈ। ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਇਸ ਸਮੇਂ ਇਸ ਡਿਵਾਈਸ 'ਤੇ ਸਿੱਧਾ 20% ਦਾ ਡਿਸਕਾਊਂਟ ਦੇ ਰਿਹਾ ਹੈ, ਜਿਸ ਨਾਲ ਇਸਦੀ ਕੀਮਤ 20,000 ਤੋਂ ਵੀ ਘੱਟ ਹੋ ਗਈ ਹੈ।

ਕੀਮਤ ਅਤੇ ਬੈਂਕ ਆਫ਼ਰਸ :-

ਆਮ ਤੌਰ 'ਤੇ ਇਸ ਡਿਵਾਈਸ ਦੀ ਕੀਮਤ ਲਗਭਗ 25,000 ਹੈ, ਪਰ ਫਲਿੱਪਕਾਰਟ 'ਤੇ ਇਹ 19,999 'ਚ ਉਪਲਬਧ ਹੈ। ਜੇਕਰ ਤੁਸੀਂ Flipkart Axis Bank ਜਾਂ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ₹1,000 ਦੀ ਵਾਧੂ ਛੋਟ ਮਿਲੇਗੀ, ਜਿਸ ਨਾਲ ਫ਼ੋਨ ਦੀ ਪ੍ਰਭਾਵੀ ਕੀਮਤ 18,999 ਰਹਿ ਜਾਵੇਗੀ। ਇਸ ਤੋਂ ਇਲਾਵਾ, ਇਸ ਫ਼ੋਨ 'ਤੇ 13,950 ਤੱਕ ਦਾ ਐਕਸਚੇਂਜ ਆਫ਼ਰ ਵੀ ਦਿੱਤਾ ਜਾ ਰਿਹਾ ਹੈ, ਜੋ ਇਸ ਡੀਲ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਗਾਹਕ ਇਸਨੂੰ 6,667 ਦੀ ਸ਼ੁਰੂਆਤੀ ਨੋ-ਕਾਸਟ EMI 'ਤੇ ਵੀ ਖਰੀਦ ਸਕਦੇ ਹਨ।

Redmi Note 15 SE 5G ਦੇ ਸ਼ਾਨਦਾਰ ਫੀਚਰਸ :-

ਡਿਸਪਲੇਅ
- ਇਸ ਫ਼ੋਨ 'ਚ 6.77-ਇੰਚ ਦੀ 120Hz ਕਰਵਡ AMOLED ਡਿਸਪਲੇਅ ਦਿੱਤੀ ਗਈ ਹੈ, ਜਿਸਦੀ ਪੀਕ ਬ੍ਰਾਈਟਨੈੱਸ 3200 ਨਿਟਸ ਹੈ।

ਪ੍ਰੋਸੈਸਰ ਅਤੇ ਸਟੋਰੇਜ
- ਡਿਵਾਈਸ 'ਚ ਸਨੈਪਡ੍ਰੈਗਨ 6 Gen 3 ਪ੍ਰੋਸੈਸਰ ਦੇ ਨਾਲ 6GB RAM ਅਤੇ 128GB ਇੰਟਰਨਲ ਸਟੋਰੇਜ ਮਿਲਦੀ ਹੈ।

ਕੈਮਰਾ
- ਫ਼ੋਨ 'ਚ 50MP ਦਾ ਡੁਅਲ AI ਕੈਮਰਾ ਸੈੱਟਅੱਪ ਮੌਜੂਦ ਹੈ।

ਬੈਟਰੀ
- ਲੰਬੇ ਬੈਕਅੱਪ ਲਈ ਇਸ 'ਚ 5800mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।

ਸਾਫਟਵੇਅਰ
- ਇਹ ਸਮਾਰਟਫੋਨ Xiaomi ਦੇ ਨਵੇਂ HyperOS 'ਤੇ ਕੰਮ ਕਰਦਾ ਹੈ।

ਇਹ ਫ਼ੋਨ ਸਿਰਫ਼ 7.35mm ਪਤਲਾ ਹੈ, ਜੋ ਇਸ ਨੂੰ ਇਕ ਸਟਾਈਲਿਸ਼ ਲੁੱਕ ਦਿੰਦਾ ਹੈ। ₹20,000 ਤੋਂ ਘੱਟ ਦੀ ਰੇਂਜ 'ਚ ਇਹ ਸਾਰੇ ਫੀਚਰਸ ਇਸਨੂੰ ਇੱਕ ਸ਼ਾਨਦਾਰ ਵਿਕਲਪ ਬਣਾਉਂਦੇ ਹਨ।


author

Shubam Kumar

Content Editor

Related News