AI ਦਾ ਕਮਾਲ : ਨੋਟਸ ਨੂੰ ਪੌਡਕਾਸਟ ਬਣਾ ਦੇਵੇਗਾ ਗੂਗਲ ਦਾ ਇਹ ਨਵਾਂ AI ਟੂਲ, ਇੰਝ ਕਰਦਾ ਹੈ ਕੰਮ
Thursday, Sep 12, 2024 - 05:16 PM (IST)
ਗੈਜੇਟ ਡੈਸਕ- ਗੂਗਲ ਇਕ ਨਵੇਂ ਏ.ਆਈ. ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਯੂਜ਼ਰਜ਼ ਨੂੰ ਉਨ੍ਹਾਂ ਦੇ ਰੀਸਰਚ ਨੋਟਸ ਨੂੰ ਏ.ਆਈ. ਪੌਡਕਾਸਟ 'ਚ ਬਦਲਣ ਦੀ ਸਹੂਲਤ ਦਿੰਦਾ ਹੈ। ਇਹ ਐਕਸਪੈਰੀਮੈਂਟਲ ਫੀਚਰ ਫਿਲਹਾਲ ਗੂਗਲ ਦੇ ਏ.ਆਈ. ਸਪੋਰਟ ਵਾਲੇ ਨੋਟ ਟੈਕਿੰਗ ਐਪ, NotebookLM 'ਤੇ ਉਪਲੱਬਧ ਹੈ। ਇਹ ਟੂਲ ਤੁਹਾਡੇ ਨੋਟਸ ਦਾ ਸਾਰਾਂਸ਼ ਤਿਆਰ ਕਰਨ, ਵੱਖ-ਵੱਖ ਟਾਪਿਕਸ ਵਿਚਾਲੇ ਕੁਨੈਕਸ਼ਨ ਬਣਾਉਣ ਅਤੇ ਇੰਟਰਐਕਟਿਵ ਸੰਵਾਦ ਪ੍ਰਦਾਨ ਕਰਨ 'ਚ ਸਮਰਥ ਹੈ।
ਗੂਗਲ ਦੇ ਇਸ ਫੀਚਰ ਨੂੰ Audio Overview ਕਿਹਾ ਜਾ ਰਿਹਾ ਹੈ। ਗੂਗਲ ਅਨੁਸਾਰ, ਇਹ ਤੁਹਾਡੇ ਡਾਕਿਊਮੈਂਟ ਨੂੰ ਰੋਚਕ ਆਡੀਓ ਪੌਡਕਾਸਟ 'ਚ ਬਦਲਣ ਦਾ ਇਕ ਨਵਾਂ ਤਰੀਕਾ ਹੈ। ਇਕ ਬਲਾਗ ਪੋਸਟ 'ਚ ਗੂਗਲ ਨੇ ਦੱਸਿਆ ਕਿ ਇਕ ਹੀ ਕਲਿੱਕ ਨਾਲ ਦੋ ਏ.ਆਈ. ਹੋਸਟ ਤੁਹਾਡੇ ਸਰੋਤਾਂ ਦੇ ਆਧਾਰ 'ਤੇ ਚਰਚਾ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਏ.ਆਈ. ਪੌਡਕਾਸਟ ਨੂੰ ਡਾਊਨਲੋਡ ਵੀ ਕਰ ਸਕਦੇ ਹੋ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ ਕਿ NotebookLM ਦੇ AI ਹੋਟਟਸ ਬੋਲਚਾਲ ਦੀ ਭਾਸ਼ਾ 'ਚ ਇਨਸਾਨਾਂ ਦੀ ਤਰ੍ਹਾਂ ਹੀ ਬੋਲਦੇ ਹਨ, ਹਾਲਾਂਕਿ, ਏ.ਆੀ. ਕਦੇ-ਕਦੇ ਕੁਝ ਸ਼ਬਦਾਂ ਅਤੇ ਵਾਕਾਂ ਨੂੰ ਜਿਵੇਂ- "P-L-U-S" ਨੂੰ ਅੱਖਰ ਦਰ ਅੱਖਰ ਬਲਦਾ ਹੈ।
ਇਸ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਆਪਣੇ NotebookLM 'ਚੋਂ ਕਿਸੇ ਇਕ ਨੋਟਬੁੱਕ ਨੂੰ ਖੋਲ੍ਹਣਾ ਪਵੇਗਾ, ਫਿਰ ਨੋਟਬੁੱਕ ਗਾਈਡ ਨੂੰ ਖੋਲ੍ਹ ਕੇ "Generate" ਬਟਨ 'ਤੇ ਕਲਿੱਕ ਕਰਕੇ Audio Overview ਬਣਾਉਣਾ ਪਵੇਗਾ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਗੂਗਲ ਨੇ NotebookLM ਨੂੰ 200 ਤੋਂ ਜ਼ਿਆਦਾ ਦੇਸ਼ਾਂ 'ਚ ਲਾਂਚ ਕੀਤਾ ਹੈ ਅਤੇ ਇਸ ਫੀਚਰ ਨੂੰ ਐਕਟਿਵ ਕਰਨ ਵਾਲੇ ਵੱਡੇ ਭਾਸ਼ਾ ਮਾਡਲ ਨੂੰ ਜੈਮਿਨੀ 1.5 ਪ੍ਰੋ 'ਚ ਅਪਗ੍ਰੇਡ ਕੀਤਾ।