ਸਰੀਰ ''ਚ ਖੂਨ ਦੇ ਵਹਾਅ ਨੂੰ ਦਿਖਾਏਗੀ ਇਹ ਡਿਵਾਈਸ (ਵੀਡੀਓ)
Saturday, Jan 09, 2016 - 07:47 PM (IST)
ਜਲੰਧਰ— ਟੈਕਨਾਲੋਜੀ ਦੀ ਮਦਦ ਨਾਲ ਵਿਗਿਆਨੀਆਂ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਆਂ ਗਈਆਂ ਹਨ ਜੋ ਮਰੀਜ਼ ਦਾ ਸਮੇਂ ''ਤੇ ਇਲਾਜ ਕਰਨ ਲਈ ਕੰਮ ''ਚ ਲਿਆਈਆਂ ਜਾਂਦੀਆਂ ਹਨ ਪਰ ਹੁਣ ਵਿਗਿਆਨੀਆਂ ਲਈ ਇਕ ਅਜਿਹੀ ਡਿਵਾਈਸ ਨੂੰ ਡਿਵੈਲਪ ਕੀਤਾ ਗਿਆ ਹੈ ਸਰੀਰ ਦੇ ਚਾਰੇ ਪਾਸੇ ਖੂਨ ਦੇ ਵਹਾਅ ਨੂੰ ਹਿਮੋਡਾਇਨੈਮਿਕ ਵੇਵਸ ਦੀ ਮਦਦ ਨਾਲ ਦਿਸਦੀ ਹੈ।
ਇਸ ਡਿਵਾਈਸ ਨੂੰ ਯੂਨਿਵਰਸਿਟੀ ਆਫ ਵਾਟਰਲੂ ਦੇ ਖਾਜਕਾਰ ਡਿਵੈਲਪ ਕੀਤਾ ਹੈ ਜੋ ਮਰੀਜ਼ ਦੇ ਸਰੀਰ ਦੇ ਚਾਰੇ ਪਾਸੇ ਦੇ ਵਹਾਅ ਨੂੰ ਕੈਪਚਰ ਕਰਦੀ ਹੈ, ਇਸ ਨੂੰ ਪੇਸ਼ਨਿਟ-ਪੈਂਡਿੰਗ ਟੈਕਨਾਲੋਜੀ ਅਤੇ ਇਮੇਜ ਕੈਪਚਰਿੰਗ ਤਕਨੀਕ ਦੀ ਮਦਦ ਨਾਲ ਪੂਰਾ ਕੀਤਾ ਜਾਂਦਾ ਹੈ।
ਇਸ ਹਿਮੋਡਾਇਨੈਮਿਕ ਇਮੇਜਿੰਗ ਸਿਸਟਮ ''ਚ ਵਨ-ਬਾਏ-ਵਨ ਇਮੇਜਿਸ ਕੈਪਚਰ ਹੁੰਦੀਆਂ ਹਨ ਜੋ ਬਾਅਦ ''ਚ ਕੋਡਸ ਦੀ ਮਦਦ ਨਾਲ ਇਕੱਠੀਆਂ ਹੋ ਕੇ ਵੀਡੀਓ ਬਣਦੀ ਹੈ। ਹਾਲ ਹੀ ''ਚ ਇਸ ਡਿਵਾਈਸ ਨਾਲ ਬਣੀ ਵੀਡੀਓ ''ਚ ਤੁਸੀਂ ਮਰੀਜ਼ ਦੇ ਚਿਹਰੇ ਅਤੇ ਗਰਦਨ ''ਤੇ ਖੂਨ ਦੇ ਵਹਾਅ ਨੂੰ ਦੇਖ ਸਕਦੇ ਹਨ ਜੋ ਸਮੇਂ-ਸਮੇਂ ''ਤੇ ਬਦਲ ਰਿਹਾ ਹੈ।
