ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
Thursday, Jun 18, 2026 - 03:55 PM (IST)
ਸ਼ਾਹਕੋਟ (ਵੈੱਬ ਡੈਸਕ, ਪਾਲੀ)- ਪੰਜਾਬ ਪੁਲਸ ਵਿਭਾਗ ਵਿਚ ਫੇਰਬਦਲ ਕੀਤਾ ਗਿਆ ਹੈ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਲੋਕ ਹਿਤਾਂ ਅਤੇ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਜਲੰਧਰ ਦਿਹਾਤੀ ਦੀ ਸਬ ਡਿਵਜ਼ੀਨ ਨਕੋਦਰ, ਬਿਲਗਾ ਅਤੇ ਸ਼ਾਹਕੋਟ ਸਮੇਤ ਤਿੰਨ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣਾ ਚਾਰਜ ਸੰਭਾਲਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਮੈਡੀਕਲ ਸਟੋਰ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ
ਇਨ੍ਹਾਂ ਵਿਚ ਥਾਣਾ ਸ਼ਾਹਕੋਟ ਦੇ ਮੁਖੀ ਸਬ ਇੰਸਪੈਕਟਰ ਦਿਲਬਾਰ ਸਿੰਘ ਨੂੰ ਬਦਲ ਕੇ ਥਾਣਾ ਮੁਖੀ ਬਿਲਗਾ ਅਤੇ ਬਿਲਗਾ ਥਾਣਾ ਦੇ ਮੁਖੀ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੂੰ ਨੂਰਮਿਹਲ ਵਿਖੇ ਬਤੌਰ ਐੱਸ. ਐੱਚ. ਓ. ਬਦਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨੂਰਮਹਿਲ ਥਾਣੇ ਦੇ ਮੁਖੀ ਸਬ ਇੰਸਪੈਕਟਰ ਲਾਭ ਸਿੰਘ ਨੂੰ ਪੁਲਸ ਲਾਈਨ ਅਤੇ ਏ. ਐੱਸ. ਆਈ ਜਗਤਾਰ ਸਿੰਘ ਨੂੰ ਥਾਣਾ ਸਿਟੀ ਨਕੋਦਰ ਤੋਂ ਬਦਲ ਕੇ ਚੌਂਕੀ ਇੰਚਾਰਜ ਗੰਨਾ ਪਿੰਡ ਥਾਣਾ ਫਿਲੌਰ ਲਗਾਇਆ ਗਿਆ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
