ਗੋਲ ਚੀਜ਼ਾਂ ਦੀ ਪਛਾਣ ਕਰਵਾਉਣ ਲਈ ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ ਮਜ਼ੇਦਾਰ ਵੀਡੀਓ
Sunday, Jun 28, 2026 - 03:08 PM (IST)
ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਚੈਨਲ ਪਿੰਕੂ ਟੀ. ਵੀ. ਵੱਲੋਂ ਇਕ ਬਹੁਤ ਹੀ ਮਜ਼ੇਦਾਰ ਵੀਡੀਓ 'ਗੋਲ-ਗੋਲ' ਸਾਂਝੀ ਕੀਤੀ ਗਈ ਹੈ। ਵੀਡੀਓ ਵਿਚ ਸਾਡੇ ਆਲੇ-ਦੁਆਲੇ ਦੀਆਂ ਵੱਖ-ਵੱਖ ਗੋਲ ਵਸਤੂਆਂ ਨੂੰ ਬੜੇ ਹੀ ਦਿਲਚਸਪ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਬੱਚੇ ਜਲਦੀ ਚੀਜ਼ਾਂ ਦੀ ਪਛਾਣ ਕਰਨੀ ਸਿੱਖਣਗੇ। ਬੱਚਿਆਂ ਲਈ ਅਕਾਰਾਂ (shapes) ਦੀ ਪਛਾਣ ਕਰਨ ਲਈ ਇਹ ਇਕ ਵਧੀਆ ਤੇ ਸਿੱਖਿਆਦਾਇਕ ਵੀਡੀਓ ਸਾਬਤ ਹੋ ਰਹੀ ਹੈ। ਵੀਡੀਓ ਵਿਚ 'ਸਾਰੀ ਦੁਨੀਆ ਗੋਲ-ਮਟੋਲ...' ਵਾਲੀ ਕਵਿਤਾ ਵਿਖਾਈ ਗਈ ਹੈ, ਜਿਸ ਨੂੰ ਵੇਖ ਕੇ ਬੱਚੇ ਬੜੀ ਅਸਾਨੀ ਨਾਲ ਤੇ ਜਲਦੀ ਇਹ ਪਿਆਰੀ ਜਿਹੀ ਕਵਿਤਾ ਸਿੱਖ ਸਕਦੇ ਹਨ।
ਇਹ ਵੀ ਪੜ੍ਹੋ: ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ ਕੁੱਤਿਆਂ ਦਾ ਹਮਲਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਵੀਡੀਓ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਬੱਚੇ ਗੋਲ ਲੱਡੂ, ਮੱਠੀ, ਤੇ ਗੋਲਕ 'ਚ ਪਾਏ ਗਏ ਗੋਲ ਸਿੱਕਿਆਂ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ। ਇਸ ਵੀਡੀਓ ਰਾਹੀਂ ਦੱਸਿਆ ਗਿਆ ਹੈ ਕਿ ਸਾਡੀ ਰੋਜ਼ਾਨਾ ਜ਼ਿੰਦਗੀ 'ਚ ਕਿੰਨੀਆਂ ਹੀ ਚੀਜ਼ਾਂ ਗੋਲ ਹੁੰਦੀਆਂ ਹਨ। ਵੀਡੀਓ 'ਚ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਲੱਡੂ, ਮੱਠੀ, ਮੰਮੀ ਦੀ ਬਣਾਈ ਰੋਟੀ ਅਤੇ ਪਲੇਟ 'ਚ ਪਿਆ ਪਰੌਂਠਾ ਸਭ ਗੋਲ ਹੁੰਦੇ ਹਨ। ਇਨ੍ਹਾਂ ਚੀਜ਼ਾਂ ਨੂੰ ਵੇਖ ਬੱਚੇ ਬੇਹੱਦ ਖ਼ੁਸ਼ ਹੁੰਦੇ ਹਨ। ਘਰ 'ਚ ਵਰਤੇ ਜਾਣ ਵਾਲੇ ਬਰਤਨਾਂ ਜਿਵੇਂ ਕੜਾਹੀ, ਕੌਲੀ ਅਤੇ ਰੰਗ-ਬਿਰੰਗੀ ਪਲੇਟ ਨੂੰ ਵੀ ਗੋਲ ਰੂਪ ਵਿੱਚ ਪਛਾਣਿਆ ਗਿਆ ਹੈ।

ਇਸ ਦੇ ਇਲਾਵਾ ਵੀਡੀਓ ਵਿਚ ਪਰਿਵਾਰਕ ਮੈਂਬਰਾਂ ਨਾਲ ਜੁੜੀਆਂ ਚੀਜ਼ਾਂ ਦਾ ਜ਼ਿਕਰ ਕਰਦਿਆਂ ਵੀਡੀਓ 'ਚ ਦੱਸਿਆ ਗਿਆ ਹੈ ਕਿ ਦਾਦਾ ਜੀ ਦੀ ਐਨਕ, ਦਾਦੀ ਜੀ ਦੇ ਟਾਪਸ ਅਤੇ ਹੱਥ ਵਿਚ ਪਾਉਣ ਵਾਲਾ ਕੜਾ ਵੀ ਗੋਲ ਹੁੰਦੇ ਹਨ। ਇਸ ਦੇ ਨਾਲ ਹੀ ਸਿੱਕੇ ਅਤੇ ਘੜੀ ਦੀ ਸੂਈ ਦੇ ਗੋਲ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਵੀਡੀਓ ਦੇ ਅਖੀਰ ਵਿਚ ਕੁਦਰਤੀ ਚੀਜ਼ਾਂ ਜਿਵੇਂ ਸੂਰਜ ਅਤੇ ਚੰਦ ਦੇ ਨਾਲ-ਨਾਲ ਖੇਡਣ ਵਾਲੀ ਗੇਂਦ ਨੂੰ ਵੀ ਗੋਲ ਵਿਖਾਇਆ ਗਿਆ ਹੈ, ਜਿਸ ਨਾਲ ਬੱਚੇ ਚੀਜ਼ਾਂ ਦੀ ਪਛਾਣ ਜਲਦੀ ਕਰ ਸਕਦੇ ਹਨ। ਇਸ ਕਵਿਤਾ ਦਾ ਮੁੱਖ ਸੁਨੇਹਾ ਇਹ ਹੈ ਕਿ ਇਹ ਸਾਰੀ ਦੁਨੀਆ ਹੀ ਗੋਲ-ਮਟੋਲ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ

ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ! ਦੁਕਾਨਦਾਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
