Pinkoo TV ਨੇ ਸ਼ੇਅਰ ਕੀਤੀ ਰਿਸ਼ਤਿਆਂ ਦੀ ਅਹਿਮੀਅਤ ਸਿਖਾਉਂਦੀ ਨਵੀਂ ਵੀਡੀਓ! ਵੇਖੋ ਦਾਦੇ-ਪੋਤੇ ਦਾ ਪਿਆਰ

Sunday, Jun 21, 2026 - 12:35 PM (IST)

Pinkoo TV ਨੇ ਸ਼ੇਅਰ ਕੀਤੀ ਰਿਸ਼ਤਿਆਂ ਦੀ ਅਹਿਮੀਅਤ ਸਿਖਾਉਂਦੀ ਨਵੀਂ ਵੀਡੀਓ! ਵੇਖੋ ਦਾਦੇ-ਪੋਤੇ ਦਾ ਪਿਆਰ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਿੰਕੂ ਟੀ. ਵੀ. ਵੱਲੋਂ ਬੱਚਿਆਂ ਨੂੰ ਰਿਸ਼ਤਿਆਂ ਦੀ ਕਦਰ ਸਮਝਾਉਣ ਲਈ ਇਕ ਨਵੀਂ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ 'ਚ ਪਰਿਵਾਰ ਦੇ ਮੁਖੀ ਦਾਦਾ ਜੀ ਦੇ ਪਿਆਰ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਦਾਦਾ ਜੀ ਨੂੰ ਪਰਿਵਾਰ ਦਾ ਮੁੱਖ ਸਹਾਰਾ ਅਤੇ ਪਿਆਰ ਦਾ ਸਰੋਤ ਦੱਸਿਆ ਗਿਆ ਹੈ। 

ਪਿੰਕੂ ਟੀ. ਵੀ. ਦੀ ਇਸ ਤਾਜ਼ਾ ਵੀਡੀਓ 'ਚ ਦਾਦਾ ਜੀ ਅਤੇ ਬੱਚਿਆਂ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਹੁਤ ਹੀ ਭਾਵੁਕ ਅਤੇ ਪਿਆਰ ਭਰੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਵੀਡੀਓ ਮੁਤਾਬਕ ਦਾਦਾ ਜੀ ਪਰਿਵਾਰ 'ਚ ਸਭ ਦੇ ਪਿਆਰੇ ਹਨ ਅਤੇ ਉਹ ਸਾਰਿਆਂ ਦਾ ਸਹਾਰਾ ਬਣ ਕੇ ਰਹਿੰਦੇ ਹਨ। ਇਹ ਵੀਡੀਓ ਸਾਨੂੰ ਸਿਖਾਉਂਦੀ ਹੈ ਕਿ ਪਰਿਵਾਰ 'ਚ ਦਾਦਾ ਜੀ ਦਾ ਹੋਣਾ ਪਰਿਵਾਰ ਲਈ ਇਕ ਅਸ਼ੀਰਵਾਦ ਵਾਂਗ ਹੈ।

PunjabKesari

ਇਹ ਵੀ ਪੜ੍ਹੋ:ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਹੋਇਆ ਦਿਹਾਂਤ

ਵੀਡੀਓ 'ਚ ਦੱਸਿਆ ਗਿਆ ਹੈ ਕਿ ਦਾਦਾ ਜੀ ਸਵੇਰ ਦੀ ਸੈਰ ਦੇ ਬਹੁਤ ਆਦੀ ਹਨ ਅਤੇ ਉਹ ਅਕਸਰ ਆਪਣੀ ਕੁਰਸੀ 'ਤੇ ਬੈਠ ਕੇ ਪਰਿਵਾਰ ਦੇ ਕੰਮਕਾਜ ਵੇਖਦੇ ਹਨ। ਉਹ ਆਪਣੇ ਪੋਤੇ ਨੂੰ 'ਰਾਜਕੁਮਾਰ' ਕਹਿ ਕੇ ਬੁਲਾਉਂਦੇ ਹਨ ਅਤੇ ਬਹੁਤ ਲਾਡ ਲਡਾਉਂਦੇ ਹਨ। ਬੱਚਿਆਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦਾ ਖ਼ਾਸ ਧਿਆਨ ਰੱਖਦਿਆਂ ਉਹ ਉਨ੍ਹਾਂ ਲਈ ਗਰਮਾ-ਗਰਮ ਪਕੌੜੇ ਅਤੇ ਦੁੱਧ-ਜਲੇਬੀ ਵਰਗੇ ਪਕਵਾਨਾਂ ਦਾ ਪ੍ਰਬੰਧ ਵੀ ਕਰਦੇ ਹਨ। 

PunjabKesari

ਇਸ ਤੋਂ ਇਲਾਵਾ, ਦਾਦਾ ਜੀ ਦੀ ਸ਼ਖ਼ਸੀਅਤ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਉਹ ਸਭ ਦਾ ਹਾਲ-ਚਾਲ ਪੁੱਛਦੇ ਹਨ ਅਤੇ ਪਰਿਵਾਰ ਦੇ ਹਰ ਮੈਂਬਰ ਦਾ ਖਿਆਲ ਰੱਖਦੇ ਹਨ। ਜੇਕਰ ਪਰਿਵਾਰ ਦਾ ਕੋਈ ਕੰਮ ਰੁਕ ਜਾਵੇ ਤਾਂ ਉਨ੍ਹਾਂ ਦੀ ਮਦਦ ਨਾਲ ਉਹ ਕੰਮ ਝਟਪਟ ਪੂਰਾ ਹੋ ਜਾਂਦਾ ਹੈ। ਰਾਤ ਦੇ ਸਮੇਂ ਉਹ ਬੱਚਿਆਂ ਨੂੰ ਪਿਆਰੀਆਂ ਕਹਾਣੀਆਂ ਸੁਣਾ ਕੇ ਸੁਆਉਂਦੇ ਹਨ, ਜੋ ਬੱਚਿਆਂ ਲਈ ਦਿਨ ਦਾ ਸਭ ਤੋਂ ਯਾਦਗਾਰ ਹਿੱਸਾ ਹੁੰਦਾ ਹੈ ਤੇ ਬੱਚੇ ਨੀਂਦ 'ਚ ਵੀ ਦਾਦਾ ਜੀ ਨੂੰ ਯਾਦ ਕਰਦੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵੱਜਿਆ ਚੋਣ ਬਿਗੁਲ, 5 ਜੁਲਾਈ ਨੂੰ ਪੈਣਗੀਆਂ ਵੋਟਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News