ਇਹ ਕੰਪਨੀ ਦੇ ਰਹੀ ਹੈ 90 ਦਿਨਾਂ ਲਈ ਹਰ ਦਿਨ 2 ਜੀ. ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ
Wednesday, Aug 30, 2017 - 08:07 PM (IST)
ਜਲੰਧਰ— ਰੋਜ਼ਾਨਾ ਵੱਡੀ ਟੈਲੀਕਾਮ ਕੰਪਨੀਆਂ ਨਵੇਂ-ਨਵੇਂ ਆਫਰਸ ਪੇਸ਼ ਕਰ ਰਹੀਆਂ ਹਨ, ਇਸ ਦੌਰਾਨ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਬੀ. ਐੱਸ. ਐੱਨ. ਐੱਲ. ਨੇ Popular 666 ਪਲਾਨ ਨੂੰ Revise ਕਰ ਦਿੱਤਾ ਹੈ। ਇਸ ਪਲਾਨ ਨੂੰ 2 ਮਹੀਨੇ ਪਹਿਲਾਂ ਪੇਸ਼ ਕੀਤਾ ਗਿਆ ਸੀ। ਬੀ. ਐੱਸ. ਐੱਨ. ਐੱਲ. ਨੇ 666 ਪਲਾਨ ਨੂੰ ਜੂਨ 'ਚ ਵੱਡੇ ਆਫਰਸ ਨਾਲ ਪੇਸ਼ ਕੀਤਾ ਸੀ। ਬੀ. ਐੱਸ. ਐੱਨ. ਐੱਲ. ਦਾ ਇਹ ਪਲਾਨ ਪੂਰੇ ਭਾਰਤ 'ਚ ਵੈਲਿਡ ਹੈ ਅਤੇ ਇਸ ਪਲਾਨ 'ਚ ਹਰ ਦਿਨ ਅਨਲਿਮਟਿਡ ਕਾਲ ਨਾਲ 2 ਜੀ. ਬੀ. ਡਾਟਾ ਦਿੱਤਾ ਜਾਂਦਾ ਸੀ। ਪਹਿਲੇ ਇਸ ਪਲਾਨ ਦੀ ਮਿਆਦ 60 ਦਿਨਾਂ ਦੀ ਸੀ, ਪਰ ਹੁਣ ਕੰਪਨੀ ਨੇ ਇਸ ਮਿਆਦ 90 ਦਿਨਾਂ ਦੀ ਕਰ ਦਿੱਤੀ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਸ 'ਚ ਸਾਹਮਣੇ ਆਈ ਹੈ।
ਇਸ ਤੋਂ ਇਲਾਵਾ ਗਾਹਕਾਂ ਨੂੰ ਬੀ. ਐੱਸ. ਐੱਨ. ਐੱਲ. ਦੇ ਚੁਨਿੰਦਾ ਪਲਾਨਸ ਨੂੰ ਰੀਚਾਰਜ ਕਰਨ 'ਤੇ ਫੁਲ ਟਾਕਟਾਈਮ ਮਿਲੇਗਾ। south Zone 'ਚ ਕੰਪਨੀ 5,00 ਰੁਪਏ, 1100 ਰੁਪਏ, 1500 ਰੁਪਏ, 2,000 ਰੁਪਏ, 2500 ਰੁਪਏ ਅਤੇ 3000 ਰੁਪਏ ਦੇ ਰੀਚਾਰਜ 'ਤੇ ਫੁਲ ਟਾਕ ਟਾਈਕ ਦੇ ਰਹੀ ਹੈ। North East ਅਤੇ West Zone 'ਚ 500 ਰੁਪਏ, 1100 ਰੁਪਏ, 1500 ਰੁਪਏ, 1100 ਰੁਪਏ ਅਤੇ 2000 ਰੁਪਏ ਦੇ ਰੀਚਾਰਜ 'ਤੇ ਫੁਲ ਟਾਕ ਟਾਈਮ ਦਿੱਤਾ ਜਾਵੇਗਾ। ਗਾਹਕਾਂ ਨੂੰ ਇਨ੍ਹਾਂ ਆਫਰਸ ਦਾ ਫਾਇਦਾ 1 ਸਤੰਬਰ ਤੋਂ ਮਿਲਣਾ ਸ਼ੁਰੂ ਹੋਵੇਗਾ। BSNL ਦਾ 666 ਪਲਾਨ ਪ੍ਰੀ-ਪੇਡ ਗਾਹਕਾਂ ਲਈ ਮੌਜੂਦ ਹੈ।
